ਸ਼ਹਿਨਾਜ਼ ਗਿੱਲ ਦਾ ਹੈ ਅੱਜ ਜਨਮ ਦਿਨ, ਅੱਧੀ ਰਾਤ ਨੂੰ ਦੋਸਤਾਂ ਨੇ ਸ਼ਹਿਨਾਜ਼ ਨੂੰ ਦਿੱਤਾ ਸਰਪਰਾਈਜ਼
Rupinder Kaler
January 27th 2021 09:12 AM
ਪੰਜਾਬ ਦੀ ਕੈਟਰੀਨਾ ਕੈਫ ਯਾਨੀ ਸ਼ਹਿਨਾਜ਼ ਗਿੱਲ ਦਾ ਅੱਜ ਜਨਮ ਦਿਨ ਹੈ । ਉਸ ਦੇ ਜਨਮ ਦਿਨ ਤੇ ਉਸ ਦੇ ਪ੍ਰਸ਼ੰਸਕ ਉਸ ਨੂੰ ਸੋਸ਼ਲ ਮੀਡੀਆ ਤੇ ਵਧਾਈ ਦੇ ਰਹੇ ਹਨ । ਜਿਸ ਦੀ ਵਜ੍ਹਾ ਕਰਕੇ ਟਵਿੱਟਰ ਤੇ ਵੀ ਉਸ ਦਾ ਨਾਂਅ ਟ੍ਰੈਂਡ ਕਰ ਰਿਹਾ ਹੈ । ਇੱਕ ਟਵਿੱਟਰ ਯੂਜਰ ਨੇ ਲਿਖਿਆ ਹੈ ਕਿ ਇਹ ਦਿਨ ਤੁਹਾਡੇ ਜੀਵਨ ਵਿੱਚ ਅਣਗਿਣਤ ਖੁਸ਼ੀਆਂ ਲੈ ਕੇ ਆਵੇ ।

ਹੋਰ ਪੜ੍ਹੋ :

ਇਸ ਤੋਂ ਇਲਾਵਾ ਹੋਰ ਕਈ ਲੋਕਾਂ ਨੇ ਆਪਣੇ ਹੀ ਅੰਦਾਜ਼ ਵਿੱਚ ਸ਼ਹਿਨਾਜ਼ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਹਿਨਾਜ਼ ਦਾ ਜਨਮ 27 ਜਨਵਰੀ 1993 ਨੂੰ ਚੰਡੀਗੜ੍ਹ ਵਿੱਚ ਹੋਇਆ ਸੀ । ਸ਼ਹਿਨਾਜ਼ ਇੱਕ ਮਾਡਲ ਹੋਣ ਦੇ ਨਾਲ ਨਾਲ ਗਾਇਕਾ ਵੀ ਹੈ ।

ਸ਼ਹਿਨਾਜ਼ ਨੇ ਆਪਣੇ ਜਨਮ ਦਿਨ ਤੇ ਕੁਝ ਵੀਡੀਓ ਵੀ ਸਾਂਝੀਆਂ ਕੀਤੀਆਂ ਹਨ ਜਿਸ ਵਿੱਚ ਉਹ ਆਪਣੇ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ । ਇਸ ਵੀਡੀਓ ਵਿੱਚ ਸ਼ਹਿਨਾਜ਼ ਨੂੰ ਉਸ ਦੇ ਦੋਸਤ ਸਵੀਮਿੰਗ ਪੂਲ ਵਿੱਚ ਸੁੱਟਦੇ ਨਜ਼ਰ ਆ ਰਹੇ ਹਨ ।
View this post on Instagram
View this post on Instagram