ਅੱਜ ਹੈ ਸੰਨੀ ਦਿਓਲ ਦਾ ਜਨਮ ਦਿਨ, ਭਰਾ ਬੌਬੀ ਦਿਓਲ ਨੇ ਕੁਝ ਇਸ ਤਰ੍ਹਾਂ ਦਿੱਤੀ ਜਨਮ ਦਿਨ ਦੀ ਵਧਾਈ

By  Rupinder Kaler October 19th 2020 11:05 AM

ਬਾਲੀਵੁੱਡ ਦੇ ਐਕਸ਼ਨ ਹੀਰੋ ਸੰਨੀ ਦਿਓਲ ਦਾ ਅੱਜ ਜਨਮ ਦਿਨ ਹੈ । ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੇ ਭਰਾ ਬੌਬੀ ਦਿਓਲ ਨੇ ਸੰਨੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਉਹਨਾਂ ਨੇ ਸੰਨੀ ਦੀ ਤਸਵੀਰ ਸਾਂਝੀ ਕਰਕੇ ਬਹੁਤ ਹੀ ਪਿਆਰਾ ਮੈਸੇਜ ਲਿਖਿਆ ਹੈ ।

sunny

ਹੋਰ ਪੜ੍ਹੋ :

ਖੇਤੀ ਬਿੱਲਾਂ ਦੇ ਵਿਰੋਧ ‘ਚ ਧਰਨੇ ਨੂੰ ਅਦਾਕਾਰ ਦਰਸ਼ਨ ਔਲਖ ਨੇ ਕੀਤਾ ਸੰਬੋਧਨ

ਬੰਟੀ ਬੈਂਸ ਵੱਲੋਂ ਨਵੀਂ ਫ਼ਿਲਮ ਦਾ ਕੀਤਾ ਗਿਆ ਐਲਾਨ, ਤਸਵੀਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ

ਨਰਾਤਿਆਂ ਦੇ ਮੌਕੇ ‘ਤੇ ਹੇਮਾ ਮਾਲਿਨੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਤੋਹਫ਼ਾ

sunny

ਬੌਬੀ ਦਿਓਲ ਨੇ ਸੰਨੀ ਦੀ ਤਸਵੀਰ ਸਾਂਝੀ ਕਰਕੇ ਲਿਖਿਆ ਹੈ ‘ਮਹਾਨ ਆਤਮਾ ਨੂੰ ਜਨਮ ਦਿਨ ਦੀ ਵਧਾਈ….ਇੱਕ ਭਰਾ, ਇੱਕ ਪਿਤਾ ਤੇ ਇੱਕ ਦੋਸਤ’ । ਬੌਬੀ ਦਿਓਲ ਵੱਲੋਂ ਸ਼ੇਅਰ ਕੀਤੀ ਇਸ ਤਸਵੀਰ ਤੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ ਤੇ ਸੰਨੀ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਇਸ ਤੋਂ ਇਲਾਵਾ ਸੰਨੀ ਦੇ ਇੰਸਟਾਗ੍ਰਾਮ ਤੇ ਵੀ ਲੋਕ ਕਮੈਂਟ ਕਰਕੇ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ ।

sunny

ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਨੀ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਹਨਾਂ ਦੀ ਗਦਰ ਫ਼ਿਲਮ ਨੇ ਟਿੱਕਟਾਂ ਵਿਕਣ ਦੇ ਮਾਮਲੇ ਵਿੱਚ ਵਿਸ਼ਵ ਰਿਕਾਰਡ ਬਣਾਇਆ ਸੀ । ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

Related Post