ਗੁਰਚੇਤ ਚਿੱਤਰਕਾਰ ਦਾ ਅੱਜ ਹੈ ਜਨਮ ਦਿਨ, ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਦੇ ਰਹੇ ਵਧਾਈ

By  Shaminder March 12th 2022 05:15 PM

ਗੁਰਚੇਤ ਚਿੱਤਰਕਾਰ (Gurchet Chitarkar) ਦਾ ਅੱਜ ਜਨਮ ਦਿਨ (Birthday)  ਹੈ । ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਉਸ ਨੂੰ ਵਧਾਈ ਦੇ ਰਹੇ ਹਨ ।ਗੁਰਚੇਤ ਚਿੱਤਰਕਾਰ ਜੀ ਹਾਂ ਪਾਲੀਵੁੱਡ 'ਚ ਆਪਣੀ ਅਦਾਕਾਰੀ ਨਾਲ ਸਭ ਦਾ ਦਿਲ ਜਿੱਤਣ ਵਾਲੇ ਅਤੇ ਆਪਣੀ ਕਮੇਡੀ ਨਾਲ ਲੋਕਾਂ ਦੇ ਢਿੱਡੀਂ ਪੀੜਾਂ ਪਾਉਣ ਵਾਲੇ ਇਸ ਕਲਾਕਾਰ ਨੂੰ ਬਚਪਨ 'ਚ ਹੀ ਚਿੱਤਰਕਾਰੀ ਨਾਲ ਬੜਾ ਮੋਹ ਸੀ । ਬਚਪਨ 'ਚ ਹੀ ਉਹ ਅਕਸਰ ਕੰਧਾਂ ਕੋਲ੍ਹਿਆਂ 'ਤੇ ਲਕੀਰਾਂ ਉਲੀਕ ਕੇ ਆਪਣੇ ਇਸ ਹੁਨਰ ਦਾ ਪ੍ਰਦਰਸ਼ਨ ਕਰਦਾ ਰਹਿੰਦਾ ਸੀ ।ਬਚਪਨ 'ਚ ਹੀ ਸਕੂਲ ਦੇ ਸਮੇਂ ਦੌਰਾਨ ਉਸ ਦੀ ਡਰਾਇੰਗ ਬਹੁਤ ਵਧੀਆ ਸੀ ।

gurchet chitarkar image From instagram

ਹੋਰ ਪੜ੍ਹੋ : ਅਦਾਕਾਰਾ ਪੂਜਾ ਬੈਨਰਜੀ ਦੇ ਘਰ ਬੇਟੀ ਨੇ ਲਿਆ ਜਨਮ, ਹਰ ਪਾਸਿਓਂ ਮਿਲ ਰਹੀਆਂ

ਜਿਹੜੀ ਪ੍ਰਫੁੱਲਿਤ ਹੋਈ ਅਤੇ ਉਸ ਦੀਆਂ ਪੇਟਿੰਗਜ਼ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਅਤੇ ਅਜਾਇਬ ਘਰ 'ਚ ਲਗਾਈਆਂ ਗਈਆਂ ਹਨ ।ਉਸ ਨੂੰ ਸ਼੍ਰੋਮਣੀ ਚਿੱਤਰਕਾਰ ਹੋਣ ਦਾ ਮਾਣ ਵੀ ਹਾਸਲ ਹੈ ।ਗੁਰਚੇਤ ਚਿੱਤਰਕਾਰ ਦਾ ਅਸਲ ਨਾਂਅ ਗੁਰਚੇਤ ਸਿੰਘ ਸੰਧੂ ਹੈ । ਉਨ੍ਹਾਂ ਦੇ ਪਿਤਾ ਦਾ ਨਾਂਅ ਕਰਨੈਲ ਸਿੰਘ ਹੈ । ਜਿਸ ਦਾ ਇਸਤੇਮਾਲ ਉਹ ਆਪਣੇ ਡਰਾਮਿਆਂ ਦੇ ਕਿਰਦਾਰਾਂ 'ਚ ਕਰਦੇ ਨਜ਼ਰ ਆ ਜਾਂਦੇ ਹਨ ।

Gurchet chitarkar image From instagram

ਗੁਰਚੇਤ ਨੂੰ ਚਿੱਤਰਕਾਰੀ ਦਾ ਏਨਾ ਸ਼ੌਕ ਸੀ ਕਿ ਉਸ ਨੇ ਆਪਣੀ ਇਸ ਕਲਾ ਨੂੰ ਨਿਖਾਰਨ ਲਈ ਉਸਤਾਦ ਵੀ ਧਾਰਨ ਕੀਤਾ ਹੋਇਆ ਸੀ ਅਤੇ ਉਹ ਸਵੇਰੇ ਸਾਢੇ ਛੇ ਵਜੇ ਹੀ ਆਪਣੇ ਉਸਤਾਦ ਕੋਲ ਪਹੁੰਚ ਜਾਂਦਾ ਸੀ ।ਉਹ ਪਿੰਡਾਂ ਦੇ ਲੋਕਾਂ ਵੱਲੋਂ ਪੋਰਟਰੇਟ ਬਣਾਉਂਦੇ ਸਨ ਅਤੇ ਇੱਕ ਪੋਰਟਰੇਟ ਦਾ ਉਹ ਪੰਜ ਤੋਂ ਛੇ ਹਜ਼ਾਰ ਰੁਪਏ ਵਸੂਲ ਕਰਦੇ ਸਨ ।

ਗੁਰਚੇਤ ਚਿੱਤਰਕਾਰ ਸਿਰਫ਼ ਚਿੱਤਰਕਾਰੀ ਹੀ ਨਹੀਂ,ਬਲਕਿ ਲਿਖਣ ਦਾ ਸ਼ੌਕ ਵੀ ਰੱਖਦਾ ਹੈ ਅਤੇ ਉਸ ਦੀ ਅਠਾਰਾਂ ਸਾਲ ਦੀ ਉਮਰ 'ਚ ਉਨ੍ਹਾਂ ਦੀ ਪਹਿਲੀ ਨਜ਼ਮ ਅੰਮ੍ਰਿਤਾ ਪ੍ਰੀਤਮ ਵੱਲੋਂ ਕੱਢੇ ਜਾਂਦੇ ਮੈਗਜ਼ੀਨ 'ਨਾਗਮਣੀ' 'ਚ ਛਪੀ ਸੀ । ਜਿਸ ਤੋਂ ਬਾਅਦ ਗੁਰਚੇਤ ਚਿੱਤਰਕਾਰ ਨੇ ਅੰਮ੍ਰਿਤਾ ਪ੍ਰੀਤਮ ਨਾਲ ਮੁਲਾਕਾਤ ਵੀ ਕੀਤੀ ।ਗੁਰਚੇਤ ਨੇ ਆਪਣੇ ਜਨਮ ਦਿਨ ‘ਤੇ ਇੱਕ ਖਾਸ ਪੋਸਟ ਵੀ ਸਾਂਝੀ ਕੀਤੀ ਹੈ ।

 

Related Post