ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੱਜ ਹੈ ਸ਼ਹੀਦੀ ਦਿਹਾੜਾ, ਦਰਸ਼ਨ ਔਲਖ, ਬਿੰਨੂ ਢਿੱਲੋਂ ਸਣੇ ਕਈ ਅਦਾਕਾਰਾਂ ਨੇ ਸ਼ਹਾਦਤ ਨੂੰ ਕੀਤਾ ਪ੍ਰਣਾਮ

By  Shaminder December 8th 2021 11:14 AM

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ (Guru Tegh Bahadur sahib ji )  ਦਾ ਸ਼ਹੀਦੀ ਦਿਹਾੜਾ (martyrdom Day )ਬੜੀ ਹੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ । ਇਸ ਮੌਕੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ‘ਤੇ ਉਨ੍ਹਾਂ ਨੂੰ ਯਾਦ ਕੀਤਾ ਹੈ । ਅਦਾਕਾਰ ਬਿੰਨੂ ਢਿੱਲੋਂ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਗੁਰੂ ਸਾਹਿਬ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਗੁਰੂ ਸਾਹਿਬ ਨੂੰ ਯਾਦ ਕੀਤਾ ਹੈ । ਇਸ ਤੋਂ ਇਲਾਵਾ ਅਦਾਕਾਰ ਦਰਸ਼ਨ ਔਲਖ (Darshan Aulakh )ਨੇ ਵੀ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ ।

guru tegh bhadur ji

ਹੋਰ ਪੜ੍ਹੋ : ਅਦਾਕਾਰ ਧਰਮਿੰਦਰ ਦਾ ਅੱਜ ਹੈ ਜਨਮ ਦਿਨ, ਪ੍ਰਸ਼ੰਸਕ ਦੇ ਰਹੇ ਵਧਾਈ

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਤਿਲਕ ਜੰਞੂ ਰਾਖਾ ਪ੍ਰਭ ਤਾ ਕਾ ॥ ਕੀਨੋ ਬਡੋ ਕਲੂ ਮਹਿ ਸਾਕਾ ॥ਨੌਵੇਂ ਪਾਤਸਾਹਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਅੱਜ ਦੇ ਦਿਹਾੜੇ ਚਾਂਦਨੀ ਚੌਂਕ ਦਿੱਲੀ ਵਿਖੇ 11 ਵਜੇ ਦੇ ਕਰੀਬ ਭਾਈ ਮਤੀ ਦਾਸ ਜੀ,ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲ ਦਾਸ ਜੀ ਸਹਿਤ ਸਹੀਦ ਕੀਤਾ ਗਿਆ ਗੁਰੂ ਸਾਹਿਬ ਜੀ ਨੇ ਸਹੀਦੀ ਦੇ ਕੇ ਤਿਲਕ ਅਤੇ ਜੰਝੂ ਬਚਾ ਲਿਆ ਗੁਰੂ ਸਾਹਿਬ ਜੀ ਦੇ ਮਹਾਨ"ਸਹੀਦੀ ਪੁਰਬ ਦਿਵਸ"ਦਿਹਾੜੇ ਗੁਰੂ ਸਾਹਿਬ ਅਤੇ ਉਹਨਾਂ ਦੀ ਲਾਸਾਨੀ ਸਹਾਦਤ ਨੂੰ ਕੋਟਿ ਕੋਟਿ ਪ੍ਰਣਾਮ॥

Darshan Aulakh, image From instagram

ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਦੇ ਹੋਰ ਕਈ ਸਿਤਾਰਿਆਂ ਨੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਯਾਦ ਕੀਤਾ ਹੈ । ਗੁਰੂ ਤੇਗ ਬਹਾਦਰ ਸਾਹਿਬ ਦੀ ਲਾਸਾਨੀ ਕੁਰਬਾਨੀ ਨੂੰ ਅੱਜ ਦੁਨੀਆ ਭਰ ‘ਚ ਯਾਦ ਕੀਤਾ ਜਾ ਰਿਹਾ ਹੈ । ਗੁਰੂ ਸਾਹਿਬ ਨੇ ਹਿੰਦੂ ਧਰਮ ਦੀ ਰੱਖਿਆ ਦੀ ਖਾਤਿਰ ਆਪਣਾ ਸੀਸ ਦੇ ਦਿੱਤਾ ਸੀ ਅਤੇ ਇਸ ਕੁਰਬਾਨੀ ਲਈ ਉਨ੍ਹਾਂ ਨੂੰ ਉਨ੍ਹਾਂ ਦੇ ਬੇਟੇ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਪ੍ਰੇਰਿਤ ਕੀਤਾ ਸੀ । ਕਿਉਂਕਿ ਜਦੋਂ ਕਸ਼ਮੀਰੀ ਪੰਡਤ ਆਪਣੇ ਧਰਮ ਦੀ ਰੱਖਿਆ ਦੀ ਗੁਹਾਰ ਉਨ੍ਹਾਂ ਕੋਲ ਲੈ ਕੇ ਆਏ ਸਨ ਤਾਂ ਗੁਰੂ ਗੋਬਿੰਦ ਸਿੰਘ ਜੀ ਜੋ ਉਸ ਸਮੇਂ ਸਿਰਫ ਨੌਂ ਸਾਲ ਦੇ ਸਨ । ਉਨ੍ਹਾਂ ਦੇ ਕਿਹਾ ਸੀ ਕਿ ਤੁਹਾਡੇ ਤੋਂ ਜ਼ਿਆਦਾ ਹੋਰ ਕੌਣ ਮਹਾਨ ਹੋ ਸਕਦਾ ਹੈ ਜੋ ਇਸ ਤਰ੍ਹਾਂ ਦੀ ਕੁਰਬਾਨੀ ਦੇ ਸਕੇ ।

 

View this post on Instagram

 

A post shared by Binnu Dhillon (@binnudhillons)

Related Post