ਕੀ ਵਿਆਹ ਕਰਵਾਉਣ ਜਾ ਰਹੇ ਨੇ ਸਾਊਥ ਦੇ ਸੁਪਰਸਟਾਰ ਪ੍ਰਭਾਸ ? ਜਾਣੋ ਕੀ ਹੈ ਪੂਰੀ ਸੱਚਾਈ

ਊਥ ਫ਼ਿਲਮ ਇੰਡਸਟਰੀ ਤੋਂ ਬਾਲੀਵੁੱਡ 'ਚ ਆਪਣਾ ਨਾਂਅ ਬਨਾਉਣ ਵਾਲੇ ਸਾਊਥ ਸੁਪਰਸਟਾਰ ਪ੍ਰਭਾਸ ਸਿਨੇਮਾ ਜਗਤ 'ਚ ਕਾਫੀ ਮਸ਼ਹੂਰ ਹਨ। 'ਬਾਹੂਬਲੀ' ਪ੍ਰਭਾਸ ਨੇ ਆਪਣੀ ਐਕਟਿੰਗ ਅਤੇ ਚੰਗੇ ਲੁੱਕ ਦੇ ਦਮ 'ਤੇ ਲੋਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ। ਇੰਨਾ ਹੀ ਨਹੀਂ ਪ੍ਰਭਾਸ ਅਭਿਨੇਤਰੀਆਂ ਦੇ ਨਾਲ-ਨਾਲ ਕੁੜੀਆਂ 'ਚ ਵੀ ਕਾਫੀ ਫੇਮਸ ਹਨ। ਬੀਤੇ ਦਿਨੀਂ ਕ੍ਰਿਤੀ ਸੈਨਨ ਨੂੰ ਡੇਟ ਕਰਨ ਦੀਆਂ ਖਬਰਾਂ ਵਿਚਾਲੇ ਫੈਨਜ਼ ਇਹ ਜਾਨਣਾ ਚਾਹੁੰਦੇ ਹਨ ਕਿ ਪ੍ਰਭਾਸ ਵਿਆਹ ਕਦੋਂ ਕਰਵਾਉਣਗੇ ਤੇ ਕਿਸ ਨਾਲ।

By  Pushp Raj June 7th 2023 06:53 PM -- Updated: June 7th 2023 06:55 PM

Prabhas wedding Plans: ਨਿਰਦੇਸ਼ਕ ਓਮ ਰਾਉਤ ਦੀ ਆਉਣ ਵਾਲੀ ਫਿਲਮ ਆਦਿਪੁਰਸ਼ 16 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਰਿਲੀਜ਼ ਹੋਣ ਤੋਂ ਪਹਿਲਾਂ ਫਿਲਮ ਦਾ ਫਾਈਨਲ ਟ੍ਰੇਲਰ ਲੱਖਾਂ ਲੋਕਾਂ ਦੀ ਮੌਜੂਦਗੀ ਵਿੱਚ 'ਜੈ ਸ਼੍ਰੀ ਰਾਮ' ਦੇ ਜੈਕਾਰਿਆਂ ਦੇ ਵਿਚਕਾਰ ਇੱਕ ਸ਼ਾਨਦਾਰ ਈਵੈਂਟ ਵਿੱਚ ਰਿਲੀਜ਼ ਕੀਤਾ ਗਿਆ। ਪਿਛਲੇ ਦਿਨ ਯਾਨੀ ਮੰਗਲਵਾਰ ਨੂੰ 5 ਵਜੇ ਤਿਰੂਪਤੀ ਬਾਲਾਜੀ ਮੰਦਰ ਵਿਖੇ ਫਿਲਮ ਦਾ ਟ੍ਰੇਲਰ ਦਿਖਾਇਆ ਗਿਆ।


ਇਸ ਦੌਰਾਨ ਪ੍ਰਸ਼ੰਸਕਾਂ ਨੇ ਪ੍ਰਭਾਸ ਤੋਂ ਉਨ੍ਹਾਂ ਦੇ ਵਿਆਹ ਬਾਰੇ ਸਵਾਲ ਕੀਤੇ, ਜਿਸ ਦਾ ਅਦਾਕਾਰ ਨੇ ਬਹੁਤ ਹੀ ਦਿਲਚਸਪ ਜਵਾਬ ਦਿੱਤਾ।

ਇਸ ਦੌਰਾਨ ਪ੍ਰਭਾਸ ਮਸਤੀ ਦੇ ਮੂਡ 'ਚ ਨਜ਼ਰ ਆਏ ਅਤੇ ਪ੍ਰਸ਼ੰਸਕਾਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ, 'ਮੈਂ ਤਿਰੂਪਤੀ 'ਚ ਵਿਆਹ ਕਰਾਂਗਾ।' ਇਹ ਸੁਣ ਕੇ ਪ੍ਰਸ਼ੰਸਕ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਹੋਰ ਵੀ ਉਤਸ਼ਾਹਿਤ ਹੋ ਗਏ ਇਸਦੇ ਨਾਲ ਹੀ ਇਵੈਂਟ ਦੌਰਾਨ ਪ੍ਰਭਾਸ ਨੇ ਮਜ਼ਾਕ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਵਾਅਦਾ ਕੀਤਾ ਕਿ ਉਹ ਹਰ ਸਾਲ 2 ਫਿਲਮਾਂ ਜ਼ਰੂਰ ਕਰਨਗੇ ਅਤੇ ਜੇਕਰ ਸੰਭਵ ਹੋਇਆ ਤਾਂ ਤੀਜੀ ਫਿਲਮ ਵੀ ਕਰਨਗੇ। ਆਪਣੇ ਪਸੰਦੀਦਾ ਐਕਟਰ ਦੀ ਇਹ ਗੱਲ ਸੁਣ ਕੇ ਫੈਨਜ਼ ਕਾਫੀ ਖੁਸ਼ ਨਜ਼ਰ ਆਏ।

ਫਿਲਮ ਦੇ ਫਾਈਨਲ ਟ੍ਰੇਲਰ ਦੀ ਗੱਲ ਕੀਤੀ ਜਾਵੇ ਤਾਂ ਸ਼ੁਰੂਆਤ ਤੋਂ ਹੀ ਸੈਫ ਦੇ ਕਿਰਦਾਰ ਯਾਨੀ 'ਲੰਕੇਸ਼' ਨੂੰ ਪਰਦੇ 'ਤੇ ਰੱਖਿਆ ਜਾ ਰਿਹਾ ਹੈ। 'ਰਾਵਣ' ਨੂੰ ਦਾੜ੍ਹੀ ਵਾਲੇ ਰੂਪ 'ਚ ਦਿਖਾਏ ਜਾਣ 'ਤੇ ਕਾਫੀ ਹੰਗਾਮਾ ਹੋਇਆ ਸੀ, ਜਿਸ ਤੋਂ ਬਾਅਦ ਹੁਣ ਸੈਫ ਨੂੰ ਕਲੀਨ ਸ਼ੇਵ ਦਿਖਾਇਆ ਗਿਆ ਹੈ। ਸੈਫ ਫਿਲਮ ਦੇ ਕਿਸੇ ਪ੍ਰਮੋਸ਼ਨਲ ਈਵੈਂਟ 'ਚ ਹਿੱਸਾ ਨਹੀਂ ਲੈ ਰਹੇ ਹਨ ਪਰ ਫਾਈਨਲ ਟ੍ਰੇਲਰ 'ਚ 'ਲੰਕੇਸ਼' ਦੇ ਕਿਰਦਾਰ ਨੂੰ ਕਾਫੀ ਜਗ੍ਹਾ ਦਿੱਤੀ ਗਈ ਹੈ। ਇਸ ਵਾਰ ਟ੍ਰੇਲਰ 'ਚ ਸੈਫ ਅਤੇ 'ਰਾਘਵ' ਯਾਨੀ ਪ੍ਰਭਾਸ ਦੀ ਲੜਾਈ ਨੂੰ ਜ਼ਿਆਦਾ ਪ੍ਰਮੁੱਖਤਾ ਨਾਲ ਦਿਖਾਇਆ ਗਿਆ ਹੈ। ਦੂਜੇ ਪਾਸੇ ਇੰਨੇ ਸ਼ਾਨਦਾਰ ਈਵੈਂਟ 'ਚ ਵੀ ਸੈਫ ਦੀ ਗੈਰ-ਹਾਜ਼ਰੀ ਨੂੰ ਲੋਕ ਸਮਝ ਨਹੀਂ ਪਾ ਰਹੇ ਹਨ।


ਹੋਰ ਪੜ੍ਹੋ: Kriti Sanon: 'ਆਦਿਪੁਰਸ਼' ਦੇ ਨਿਰਦੇਸ਼ਕ ਓਮ ਰਾਉਤ ਨੇ 'ਸੀਤਾ' ਕ੍ਰਿਤੀ ਸੈਨਨ ਨੂੰ ਕੀਤੀ ਕਿਸ, ਸੋਸ਼ਲ ਮੀਡੀਆ 'ਤੇ ਮਚਿਆ ਹੰਗਾਮਾ

ਓਮ ਰਾਉਤ ਨੇ 'ਰਾਮਾਇਣ' ਨੂੰ ਨਵੇਂ ਅੰਦਾਜ਼ 'ਚ ਦਿਖਾਉਣ ਦੀ ਪੂਰੀ ਤਿਆਰੀ ਕਰ ਲਈ ਹੈ। ਹੁਣ ਦੇਖਣਾ ਹੋਵੇਗਾ ਕਿ ਨਵੇਂ ਰੰਗ 'ਚ ਇਸ ਐਪਿਕ ਡਰਾਮੇ ਨੂੰ ਲੋਕਾਂ ਦਾ ਕਿੰਨਾ ਪਿਆਰ ਮਿਲਦਾ ਹੈ।


Related Post