Kriti Sanon: 'ਆਦਿਪੁਰਸ਼' ਦੇ ਨਿਰਦੇਸ਼ਕ ਓਮ ਰਾਉਤ ਨੇ 'ਸੀਤਾ' ਕ੍ਰਿਤੀ ਸੈਨਨ ਨੂੰ ਕੀਤੀ ਕਿਸ, ਸੋਸ਼ਲ ਮੀਡੀਆ 'ਤੇ ਮਚਿਆ ਹੰਗਾਮਾ

ਫਿਲਮ ਆਦਿਪੁਰਸ਼ ਦੇ ਪ੍ਰੀ-ਰਿਲੀਜ਼ ਇਵੈਂਟ ਤੋਂ ਬਾਅਦ, ਆਦਿਪੁਰਸ਼ ਦੀ ਟੀਮ ਬੁੱਧਵਾਰ, 7 ਜੂਨ ਨੂੰ ਤਿਰੁਮਾਲਾ ਵੈਂਕਟੇਸ਼ਵਰ ਮੰਦਰ ਪਹੁੰਚੀ। ਇੱਥੇ ਫਿਲਮ ਦੇ ਨਿਰਦੇਸ਼ਕ ਓਮ ਰਾਉਤ ਨੇ ਫਿਲਮ ਦੀ ਲੀਡ ਅਭਿਨੇਤਰੀ ਕ੍ਰਿਤੀ ਸੈਨਨ ਨੂੰ ਮੰਦਰ 'ਚ ਗੱਲ੍ਹਾਂ 'ਤੇ ਕਿਸ ਕੀਤੀ , ਜਿਸ 'ਤੇ ਯੂਜ਼ਰਸ ਭੜਕ ਗਏ।

Written by  Pushp Raj   |  June 07th 2023 05:08 PM  |  Updated: June 07th 2023 05:35 PM

Kriti Sanon: 'ਆਦਿਪੁਰਸ਼' ਦੇ ਨਿਰਦੇਸ਼ਕ ਓਮ ਰਾਉਤ ਨੇ 'ਸੀਤਾ' ਕ੍ਰਿਤੀ ਸੈਨਨ ਨੂੰ ਕੀਤੀ ਕਿਸ, ਸੋਸ਼ਲ ਮੀਡੀਆ 'ਤੇ ਮਚਿਆ ਹੰਗਾਮਾ

Adipurush contorversy: ਤਿਰੂਪਤੀ ਵਿੱਚ ਫਿਲਮ ਆਦਿਪੁਰਸ਼ ਦੇ ਪ੍ਰੀ-ਰਿਲੀਜ਼ ਇਵੈਂਟ ਤੋਂ ਬਾਅਦ, ਆਦਿਪੁਰਸ਼ ਦੀ ਟੀਮ ਬੁੱਧਵਾਰ, 7 ਜੂਨ ਨੂੰ ਤਿਰੁਮਾਲਾ ਵੈਂਕਟੇਸ਼ਵਰ ਮੰਦਰ ਪਹੁੰਚੀ। ਇੱਥੇ ਫਿਲਮ ਦੇ ਨਿਰਦੇਸ਼ਕ ਓਮ ਰਾਉਤ ਨੇ ਫਿਲਮ ਦੀ ਲੀਡ ਅਭਿਨੇਤਰੀ ਕ੍ਰਿਤੀ ਸੈਨਨ ਨੂੰ ਮੰਦਰ 'ਚ ਗੱਲ੍ਹਾਂ 'ਤੇ ਚੁੰਮਿਆ, ਜਿਸ 'ਤੇ ਯੂਜ਼ਰਸ ਭੜਕ ਗਏ।

ਪੈਨ ਇੰਡੀਆ ਮਿਥਿਹਾਸਕ ਫਿਲਮ 'ਆਦਿਪੁਰਸ਼' ਦੀ ਰਿਲੀਜ਼ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। 6 ਜੂਨ ਨੂੰ, ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿੱਚ ਫਿਲਮ ਦਾ ਪ੍ਰੀ-ਰਿਲੀਜ਼ ਇਵੈਂਟ ਹੋਇਆ, ਜਿੱਥੇ ਫਿਲਮ ਨਿਰਮਾਤਾ ਭੂਸ਼ਣ ਕੁਮਾਰ ਅਤੇ ਨਿਰਦੇਸ਼ਕ ਓਮ ਰਾਉਤ, ਅਭਿਨੇਤਾ ਪ੍ਰਭਾਸ ਅਤੇ ਅਭਿਨੇਤਰੀ ਕ੍ਰਿਤੀ ਸੈਨਨ ਪਹੁੰਚੇ। ਇੱਥੇ 'ਆਦਿਪੁਰਸ਼' ਦੀ ਸਟਾਰਕਾਸਟ ਨੇ ਫਿਲਮ ਦਾ ਫਾਈਨਲ ਟ੍ਰੇਲਰ ਵੀ ਲਾਂਚ ਕੀਤਾ।

ਇਸ ਦੇ ਨਾਲ ਹੀ 7 ਜੂਨ ਦੀ ਸਵੇਰ ਨੂੰ ਫਿਲਮ ਦੀ ਟੀਮ ਤਿਰੁਮਾਲਾ ਵੈਂਕਟੇਸ਼ਵਰ ਮੰਦਰ ਪਹੁੰਚੀ। ਇੱਥੇ ਮੰਦਿਰ ਦੇ ਬਾਹਰ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਨਿਰਦੇਸ਼ਕ ਓਮ ਰਾਉਤ ਅਦਾਕਾਰਾ ਕ੍ਰਿਤੀ ਸੈਨਨ ਦੀਆਂ ਗੱਲ੍ਹਾਂ 'ਤੇ ਚੁੰਮਦੇ ਨਜ਼ਰ ਆ ਰਹੇ ਹਨ। ਦੂਜੇ ਪਾਸੇ, ਆਲੇ-ਦੁਆਲੇ ਦੇ ਲੋਕਾਂ ਅਤੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਮੰਦਰ ਦੇ ਖੇਤਰ ਵਿੱਚ ਇਸ ਹਰਕਤ 'ਤੇ ਇਤਰਾਜ਼ ਜਤਾਉਂਦੇ ਹੋਏ ਨਿਰਦੇਸ਼ਕ ਅਤੇ ਅਭਿਨੇਤਰੀ ਦੀ ਨਿੰਦਾ ਕੀਤੀ ਹੈ।

ਦੱਸ ਦਈਏ ਕਿ ਕ੍ਰਿਤੀ ਸੈਨਨ ਫਿਲਮ 'ਆਦਿਪੁਰਸ਼' 'ਚ ਮਾਂ ਸੀਤਾ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ ਅਤੇ ਫਿਰ ਅਭਿਨੇਤਰੀ ਦੀ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਸ ਤਰ੍ਹਾਂ ਦੀ ਹਰਕਤ ਨੂੰ ਲੈ ਕੇ ਲੋਕਾਂ 'ਚ ਰੋਸ ਹੈ। ਤੁਹਾਨੂੰ ਦੱਸ ਦੇਈਏ ਕਿ ਅਭਿਨੇਤਰੀ ਨੇ ਤਿਰੁਮਾਲਾ ਮੰਦਰ ਦੇ ਸੇਵਨ ਹਿਲਸ ਦੇ ਵੈਂਕਟੇਸ਼ਵਰ ਸਵਾਮੀ ਦੀ ਅਰਚਨਾ ਸੇਵਾ ਵਿੱਚ ਹਿੱਸਾ ਲਿਆ ਸੀ। ਓਮ ਰਾਉਤ ਨੇ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਬਾਹਰ ਆਈ ਕ੍ਰਿਤੀ ਸੈਨਨ ਨੂੰ ਕਿਸ ਕੀਤਾ ਅਤੇ ਗਲੇ ਲਗਾਇਆ।

ਇਸ ਤੋਂ ਬਾਅਦ ਅਦਾਕਾਰਾ ਕਾਰ 'ਚ ਬੈਠ ਕੇ ਚਲੀ ਗਈ। ਓਮ ਅਤੇ ਕ੍ਰਿਤੀ ਦੀ ਇਸ ਹਰਕਤ 'ਤੇ ਲੋਕ ਗੁੱਸੇ 'ਚ ਹਨ। ਲੋਕਾਂ ਦਾ ਕਹਿਣਾ ਹੈ ਕਿ ਮੰਦਰ ਨੇੜੇ ਇਸ ਤਰ੍ਹਾਂ ਦੀ ਹਰਕਤ ਨਾਲ ਉਨ੍ਹਾਂ ਦੀਆਂ ਧਾਰਮਿਕ ਆਸਥਾਵਾਂ ਅਤੇ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਇਹ ਪੱਛਮੀ ਸੱਭਿਆਚਾਰ ਹੈ, ਜੋ ਬਾਲੀਵੁੱਡ ਵਿੱਚ ਬਹੁਤ ਆਮ ਹੋ ਗਿਆ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਮੰਗਲਵਾਰ ਸ਼ਾਮ ਨੂੰ ਸਵਾਮੀ ਦੇ ਸਥਾਨ 'ਤੇ ਫਿਲਮ ਦਾ ਪ੍ਰੀ-ਰਿਲੀਜ਼ ਈਵੈਂਟ ਆਯੋਜਿਤ ਕੀਤਾ ਗਿਆ ਸੀ।

ਹੋਰ ਪੜ੍ਹੋ: Avatar 2 OTT release:  ਸਿਨੇਮਾਘਰਾਂ ਤੋਂ ਬਾਅਦ ਹੁਣ OTT ਪਲੇਟਫਾਰਮ 'ਤੇ ਰਿਲੀਜ਼ ਹੋਈ ਫ਼ਿਲਮ ਅਵਤਾਰ-2, ਜਾਣੋ ਕਦੋਂ ਤੇ ਕਿੱਥੇ ਦੇਖ ਸਕੋਗੇ ਇਹ ਫ਼ਿਲਮ 

ਇਸ ਦੇ ਨਾਲ ਹੀ ਅੱਜ (7 ਜੂਨ) ਸਵੇਰੇ ਨਿਰਦੇਸ਼ਕ ਓਮ ਰਾਉਤ, ਕ੍ਰਿਤੀ ਸੈਨਨ ਅਤੇ ਹੋਰ ਸਵਾਮੀ ਦਾ ਆਸ਼ੀਰਵਾਦ ਲੈਣ ਪਹੁੰਚੇ। ਦੱਸ ਦੇਈਏ ਫਿਲਮ 16 ਜੂਨ ਨੂੰ ਹਿੰਦੀ, ਤੇਲਗੂ, ਤਾਮਿਲ, ਮਲਿਆਲਮ ਅਤੇ ਕੰਨੜ 'ਚ ਰਿਲੀਜ਼ ਹੋਣ ਜਾ ਰਹੀ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network