ਇਨ੍ਹਾਂ ਦੱਸ ਗੀਤਾਂ ਨੇ ਇਸ ਸਾਲ ਪਾਈਆਂ ਧੁੱਮਾਂ, ਬਣਾਏ ਕਈ ਰਿਕਾਰਡ

By  Gourav Kochhar December 29th 2017 07:59 AM

Top 10 Punjabi Songs 2017: ਸਾਲ 2017 ‘ਚ ਛਾਏ ਰਹੇ ਇਹ ਪੰਜਾਬੀ ਗੀਤ, ਦੇਖੋ ਸੂਚੀ:

ਇਹ ਸਾਲ ਦਾ ਆਖਰੀ ਮਹੀਨਾ ਖਤਮ ਹੋਣ ‘ਚ ਵੀ ਹੁਣ ਕੁਝ ਹੀ ਦਿਨ ਬਾਕੀ ਬਚੇ ਹਨ। ਕਈ ਮਿੱਠੀਆਂ ਪੁਰਾਣੀਆਂ ਯਾਦਾਂ ਦੇ ਨਾਲ ਇਸ ਸਾਲ ਪੰਜਾਬੀ ਸੰਗੀਤ ਇੰਡਸਟਰੀ ਨੂੰ ਵੀ ਕਈ ਬਾਕਮਾਲ ਗੀਤ ਮਿਲੇ ਅਤੇ ਕੁਝ ਗੀਤ ਲੋਕਾਂ ਦੇ ਦਿਲਾਂ ਚ ਛਾਉਣ ‘ਚ ਨਾਕਮਯਾਬ ਰਹੇ। ਅੱਜਕਲ ਗੀਤਾਂ ਦੀ ਪ੍ਰਸਿੱਧੀ ਦਾ ਹਿਸਾਬ ਯੂਟਿਊਬ ‘ਤੇ ਮਿਲੇ ਵਿਊਜ਼ ਤੋਂ ਲਗਾਇਆ ਜਾਂਦਾ ਹੈ।

ਆਓ, ਜਾਣਦੇ ਹਾਂ ਕਿ ਯੂਟਿਊਬ ਦੇ ਹਿਸਾਬ ਨਾਲ ਇਸ ਸਾਲ ਦੇ ਉਹ ਕਿਹੜੇ ਗੀਤ ਬਿਹਤਰੀਨ ਗੀਤਾਂ ਦੀ ਸੂਚੀ ‘ਚ ਸਭ ਤੋਂ ਉਪਰ ਰਹੇ, ਜਿਹਨਾਂ ਨੇ ਪੰਜਾਬ ਦੇ ਲੋਕਾਂ ਦੇ ਦਿਲਾਂ ‘ਤੇ ਡੂੰਘੀ ਛਾਪ ਛੱਡੀ।

1. ਹਾਈ ਰੇਟਿਡ ਗੱਬਰੂ (ਗੁਰੂ ਰੰਧਾਵਾ):

https://youtu.be/hjWf8A0YNSE

High Rated Gabru ਇਹ ਗੀਤ ਪੰਜਾਬੀ ਗਾਇਕ ਗੁਰੂ ਰੰਧਾਵਾ ਵੱਲੋਂ ਗਾਇਆ ਗਿਆ ਅਤੇ ਇਸਦੇ ਯੂਟਿਊਬ ਵਿਊਜ਼ 216 ਮਿਲੀਅਨ ਤੋਂ ਵੀ ਵੱਧ ਹੈ। ਇਹ ਗੀਤ 3 ਜੁਲਾਈ 2017 ਨੂੰ ਰਿਲੀਜ਼ ਹੋਇਆ ਸੀ।

2. ਬੈਕਬੋਨ (ਹਾਰਡੀ ਸੰਧੂ):

https://youtu.be/bqGtrvcR5ls

ਬੈਕਬੋਨ (Backbone) ਗੀਤ ਜੋ ਕਿ ਹਾਰਡੀ ਸੰਧੂ ਵੱਲੋਂ ਗਾਇਆ ਗਿਆ ਹੈ ਅਤੇ ਇਸ ਸੂਚੀ ‘ਚ ਦੂਜੇ ਨੰਬਰ ‘ਤੇ ਆਉਂਦਾ ਹੈ। ਇਸ ਗੀਤ ਦੇ ਯੂਟਿਊਬ ‘ਤੇ 183 ਮਿਲੀਅਨ ਤੋਂ ਵੱਧ ਵਿਊਜ਼ ਹਨ। ਇਹ ਗੀਤ 5 ਜਨਵਰੀ 2017 ਨੂੰ ਰਿਲੀਜ਼ ਹੋਇਆ ਸੀ।

3. ਨਾ ਜਾ (ਪੈਵ ਧਾਰੀਆ):

https://youtu.be/Q-GOFPM01d0

ਨਾ ਜਾ (Na Ja), ਪੈਵ ਧਾਰੀਆ ਵੱਲੋਂ ਗਾਇਆ ਗੀਤ ਜੋ ਕਿ 20 ਫਰਵਰੀ 2017 ਨੂੰ ਰਿਲੀਜ਼ ਹੋਇਆ ਸੀ, ਨੂੰ ਯੂਟਿਊਬ ‘ਤੇ 132 ਮਿਲੀਅਨ ਤੋਂ ਵੱਧ ਵਿਊਜ਼ ਮਿਲੇ ਹਨ। ਇਹਨਾਂ ਵਿਊਜ਼ ਨਾਲ ਇਹ ਗੀਤ ਸੂਚੀ ‘ਚ ਤੀਜੇ ਨੰਬਰ ‘ਤੇ ਪਹੁੰਚ ਗਿਆ ਹੈ।

4. ਬਦਨਾਮ (ਮਨਕੀਰਤ ਔਲਖ):

https://youtu.be/pXPHSaj8qSw

ਬਦਨਾਮ (Badnam), ਮਨਕੀਰਤ ਔਲਖ ਵੱਲੋਂ ਗਾਇਆ ਗਿਆ ਇਹ ਗੀਤ ਉਸ ਵੱਲੋਂ ਗਾਏ ਗਏ ਹੋਰਾਂ ਗੀਤਾਂ ਦੇ ਮੁਕਾਬਲੇ ਕਾਫੀ ਵਧੀਆ ਰਿਹਾ।20 ਸਤੰਬਰ 2017 ਨੂੰ ਰਿਲੀਜ਼ ਹੋਏ ਇਸ ਗੀਤ ਨੂੰ ਯੂਟਿਊਬ ‘ਤੇ ਹੁਣ ਤਕ 97 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ 20 ਸਤੰਬਰ 2017 ਨੂੰ ਰਿਲੀਜ਼ ਹੋਇਆ ਸੀ।

5. ਦੂਰੀਆਂ (ਗੁਰੀ):

https://youtu.be/uQCV5iVCpx4

ਦੂਰੀਆਂ (Dooriyan), ਜਿਸਨੂੰ ਕਿ ਗੁਰੀ ਨੇ ਆਪਣੀ ਆਵਾਜ਼ ਦਿੱਤੀ ਹੈ, ਇਸ ਸੂਚੀ ‘ਚ ਪੰਜਵੇਂ ਨੰਬਰ ‘ਤੇ ਰਿਹਾ ਹੈ।88 ਮਿਲੀਅਨ ਤੋਂ ਵੱਧ ਵਿਊਜ਼ ਲੈ ਕੇ ਇਹ ਗੀਤ ਟਾਪ ਫਾਈਵ ਸੂਚੀ ‘ਚ ਸਥਾਨ ਬਣਾਉਣ ‘ਚ ਕਾਮਯਾਬ ਰਿਹਾ ਹੈ। ਇਹ ਗੀਤ 26 ਜੂਨ 2017 ਨੂੰ ਰਿਲੀਜ਼ ਹੋਇਆ ਸੀ।

6. ਯਾਰ ਬੇਲੀ (ਗੁਰੀ):

https://youtu.be/5RZws-BEl4s

ਨੰਬਰ 6 'ਤੇ ਵੀ ਗੁਰੀ ਦਾ ਗੀਤ 'ਯਾਰ ਬੇਲੀ (Yaar Beli)' ਹੈ। ਗੀਤ ਨੂੰ ਯੂਟਿਊਬ 'ਤੇ 76 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ 26 ਜਨਵਰੀ 2017 ਨੂੰ ਰਿਲੀਜ਼ ਹੋਇਆ ਸੀ।

7. ਗੈਂਗਲੈਂਡ (ਮਨਕੀਰਤ ਔਲਖ)

https://youtu.be/eI9neaB4BmY

ਮਨਕੀਰਤ ਔਲਖ ਦਾ 'ਗੈਂਗਲੈਂਡ (Gangland)' ਗੀਤ ਇਸ ਲਿਸਟ 'ਚ 7ਵੇਂ ਨੰਬਰ 'ਤੇ ਹੈ। ਗੀਤ ਨੂੰ ਹੁਣ ਤਕ ਯੂਟਿਊਬ 'ਤੇ 68 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਹ ਗੀਤ 23 ਮਈ 2017 ਨੂੰ ਰਿਲੀਜ਼ ਹੋਇਆ ਸੀ।

8. ਨਖਰੇ (ਜੱਸੀ ਗਿੱਲ):

https://youtu.be/UWwjX__P5qo

ਜੱਸੀ ਗਿੱਲ ਦਾ ਗੀਤ 'ਨਖਰੇ (Nakhre)' ਇਸ ਲਿਸਟ 'ਚ 8ਵੇਂ ਨੰਬਰ 'ਤੇ ਹੈ। ਗੀਤ ਨੂੰ ਯੂਟਿਊਬ 'ਤੇ ਹੁਣ ਤਕ 68 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ 23 ਮਾਰਚ 2017 ਨੂੰ ਰਿਲੀਜ਼ ਹੋਇਆ ਸੀ।

9. ਕਿਸਮਤ (ਐਮੀ ਵਿਰਕ):

https://youtu.be/9xVp8m0fJSg

ਐਮੀ ਵਿਰਕ ਦਾ ਗੀਤ 'ਕਿਸਮਤ (Qismat)' ਇਸ ਲਿਸਟ 'ਚ 9ਵੇਂ ਨੰਬਰ 'ਤੇ ਹੈ। ਇਸ ਗੀਤ ਨੂੰ ਯੂਟਿਊਬ 'ਤੇ ਹੁਣ ਤਕ 65 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ 17 ਜੁਲਾਈ 2017 ਨੂੰ ਰਿਲੀਜ਼ ਹੋਇਆ ਸੀ।

10. ਹੋਸਟਲ (ਸ਼ੈਰੀ ਮਾਨ):

https://youtu.be/Kd57YHWqrsI

ਸ਼ੈਰੀ ਮਾਨ ਦਾ ਗੀਤ 'ਹੋਸਟਲ (Hostel)' ਇਸ ਲਿਸਟ 'ਚ 10ਵੇਂ ਨੰਬਰ 'ਤੇ ਹੈ। ਗੀਤ ਨੂੰ ਯੂਟਿਊਬ 'ਤੇ ਹੁਣ ਤਕ 60 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ 30 ਮਈ 2017 ਨੂੰ ਰਿਲੀਜ਼ ਹੋਇਆ ਸੀ।

Related Post