ਘਾਤਕ ਹੋ ਚੁੱਕੇ ਨੇ ਕਾਕਾ ਜੀ ,ਇਸ਼ਕ ਦੀ ਵੱਜੀ ਹੈ ਸੱਟ ,ਵੇਖੋ ਵੀਡਿਓ 'ਚ ਪੰਗਾ ਲੈਣ ਵਾਲਿਆਂ ਦਾ ਕੀ ਕਰਨਗੇ ਹਾਲ 

By  Shaminder December 6th 2018 02:54 PM

ਕਾਕਾ ਜੀ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਇਸ ਫਿਲਮ 'ਚ ਮੁੱਖ ਭੂਮਿਕਾ 'ਚ ਦੇਵ ਖਰੋੜ ਨੂੰ ਆਪਣੀ ਇਮੇਜ਼ ਨੂੰ ਬਦਲਣ ਦਾ ਮੌਕਾ ਮਿਲਿਆ ਹੈ । ਕਾਕਾ ਜੀ ਇੱਕ ਅਮੀਰ ਪਰਿਵਾਰ ਨਾਲ ਸਬੰਧ ਰੱਖਦਾ ਹੈ । ਜਿਸ ਨੂੰ ਇੱਕ ਕੁੜੀ ਨਾਲ ਪਿਆਰ ਹੋ ਜਾਂਦਾ ਹੈ । ਪਰ ਇਸ ਕਾਕੇ ਦਾ ਲੋਕਾਂ ਨਾਲ ਬੇਹੱਦ ਮਿਲਵਰਤਨ ਹੈ । ਗਿੱਲ ਰਣੌਤਾਂ ਵੱਲੋਂ ਫਿਲਮ ਦੀ ਕਹਾਣੀ ਤਿਆਰ ਕੀਤੀ ਗਈ ਹੈ ਜੋ ਬੇਹੱਦ ਦਿਲਚਸਪ ਹੈ।

ਹੋਰ ਵੇਖੋ :ਵੇਖੋ ਕਪਿਲ ਸ਼ਰਮਾ ਅਤੇ ਗਿੰਨੀ ਨੇ ਵਿਆਹ ਦੀਆਂ ਰਸਮਾਂ ਦੀਆਂ ਤਾਜ਼ਾ ਤਸਵੀਰਾਂ

https://www.instagram.com/p/BrCXoRxAdBz/

ਇਹ ਇੱਕ ਰੋਮਾਂਟਿਕ ਕਮੇਡੀ ਹੈ ।ਇਸ ਵਿੱਚ ਕਾਮੇਡੀ ਦੀ ਗੱਲ ਕੀਤੀ ਜਾਵੇ ਤਾਂ ਕਾਮੇਡੀ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਪਰ ਫਿਲਮ 'ਚ ਸਥਿਤੀਆਂ ਅਜਿਹੀਆਂ ਬਣ ਜਾਣਗੀਆਂ ਕਿ ਤੁਸੀਂ ਖੁਦ-ਬ-ਖੁਦ ਇਸ 'ਤੇ ਹੱਸੋਗੇ । ਡਾਕੂਆਂ ਦੇ ਮੁੰਡੇ ਤੋਂ ਬਾਅਦ ਦੇਵ ਖਰੋੜ ਨੇ ਚੁਸਤ ਚਲਾਕ ਸਰਦਾਰ ਦਾ ਕਿਰਦਾਰ ਨਿਭਾਇਆ । ਇਸ 'ਚ ਦੇਵ ਖਰੋੜ ਦੇ ਨਾਲ ਅਰੁਸ਼ੀ ਸ਼ਰਮਾ ਦੇ ਨਾਲ ਨਜ਼ਰ ਆਉਣਗੇ ।

ਹੋਰ ਵੇਖੋ :ਬਿੰਨੂ ਢਿੱਲੋਂ ਖਾਣਾ ਬਨਾਉਣ ‘ਚ ਹਨ ਮਾਹਿਰ , ਦਾਲ ਖਾਣ ਦੇ ਹਨ ਬੇਹੱਦ ਸ਼ੌਕੀਨ ,ਵੇਖੋ ਵੀਡਿਓ

kaka ji trailer out now kaka ji trailer out now

ਇਸ 'ਚ ਅਰੁਸ਼ੀ ਸ਼ਰਮਾ ਬਿਲਕੁਲ ਦੇਸੀ ਅੰਦਾਜ਼ 'ਚ ਨਜ਼ਰ ਆਉਣਗੇ। ਫਿਲਮ ਦਾ ਟ੍ਰੇਲਰ ਬੇਹੱਦ ਦਿਲਚਸਪ ਹੈ ਤੇ ਫਿਲਮ ਅਠਾਰਾਂ ਜਨਵਰੀ ਦੋ ਹਜ਼ਾਰ ਉੱਨੀ 'ਚ ਰਿਲੀਜ਼ ਹੋਵੇਗੀ ।

kaka ji trailer out now kaka ji trailer out now

ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਰਵਨੀਤ ਕੌਰ ਚਾਹਲ ਨੇ ਅਤੇ ਰਾਜੇਸ਼ ਕੁਮਾਰ ਨੇ ।ਜਦਕਿ ਡਾਇਰੈਕਟ ਕੀਤਾ ਹੈ ਮਨਦੀਪ ਬੈਨੀਪਾਲ ਨੇ ।ਫਿਲਮ 'ਚ ਦੇਵ ਖਰੋੜ ਤੋਂ ਇਲਾਵਾ ਅਰੁਸ਼ੀ ਸ਼ਰਮਾ ,ਅਨੀਤਾ ਮੀਤ ,ਗੁਰਮੀਤ ਸੱਜਣ ,ਜਗਜੀਤ ਸੰਧੂ ,ਲੱਕੀ ਧਾਲੀਵਾਲ ਸਣੇ ਹੋਰ ਕਈ ਅਦਾਕਾਰ ਆਪਣੀ ਅਦਾਕਾਰੀ ਦੇ ਜਲਵੇ ਦਿਖਾਉਣਗੇ ।

kaka ji kaka ji

 

Related Post