ਅਫਜ਼ਲ ਗੁਰੂ ਦੀ ਜ਼ਿੰਦਗੀ 'ਤੇ ਬਣੀ ਫਿਲਮ ‘ਗਾਲਿਬ’ ਦਾ ਟ੍ਰੇਲਰ ਰਿਲੀਜ਼

By  Rupinder Kaler October 29th 2020 05:36 PM -- Updated: October 29th 2020 05:38 PM

ਅੱਤਵਾਦੀ ਅਫਜ਼ਲ ਗੁਰੂ ਦੀ ਜ਼ਿੰਦਗੀ 'ਤੇ ਬਣੀ ਫਿਲਮ ‘ਗਾਲਿਬ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਫਿਲਮ 'ਚ ਰਮਾਇਣ ਦੀ ਸੀਤਾ ਯਾਨੀ ਦੀਪਿਕਾ ਚਿਖਲੀਆ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਅਫਜ਼ਲ ਗੁਰੂ ਨੂੰ 9 ਜਨਵਰੀ, 2013 ਨੂੰ ਫ਼ਾਂਸੀ ਦੇ ਦਿੱਤੀ ਗਈ ਸੀ ਤੇ ਤਿਹਾੜ ਜੇਲ੍ਹ 'ਚ ਦਫਨਾ ਦਿੱਤਾ ਗਿਆ ਸੀ। ਉਸ ਦੀ ਰਹਿਮ ਦੀ ਪਟੀਸ਼ਨ ਰਾਸ਼ਟਰਪਤੀ ਨੇ ਖਾਰਜ ਕਰ ਦਿੱਤੀ ਸੀ।

ਹੋਰ ਪੜ੍ਹੋ :-

ਅਦਾਕਾਰਾ ਅਮੀਸ਼ਾ ਪਟੇਲ ਨੇ ਕਿਹਾ ਬਿਹਾਰ ਵਿਧਾਨ ਸਭਾ ਚੋਣਾਂ ਦੌਰਾਨ ਖੁਦ ਨੂੰ ਅਸੁਰੱਖਿਅਤ ਮਹਿਸੂਸ ਕੀਤਾ

ਸੰਨੀ ਮਾਲਟਨ ਨੇ ਆਪਣੇ ਵਿਆਹ ਦਾ ਵੀਡੀਓ ਕੀਤਾ ਸਾਂਝਾ, ਕੁਝ ਦਿਨ ਪਹਿਲਾਂ ਗੁਰਦੁਆਰਾ ਸਾਹਿਬ ‘ਚ ਲਈਆਂ ਸਨ ਲਾਵਾਂ

Ghalib

ਗਾਲਿਬ, ਅਫਜ਼ਲ ਗੁਰੂ ਦੇ ਬੇਟੇ ਦਾ ਨਾਂ ਹੈ। ਫਿਲਮ ਦੀ ਸ਼ੂਟਿੰਗ ਭਦਰਵਾਹ 'ਚ ਕੀਤੀ ਗਈ ਹੈ, ਜਿਸ ਨੂੰ ਛੋਟਾ ਕਸ਼ਮੀਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਫਿਲਮ ਦਸੰਬਰ 'ਚ ਰਿਲੀਜ਼ ਹੋ ਸਕਦੀ ਹੈ। ਦੀਪਿਕਾ ਚਿਖਲੀਆ ਨੇ ਅਗਸਤ 'ਚ ਫਸਟ ਲੁੱਕ ਪੋਸਟਰ ਜਾਰੀ ਕੀਤਾ ਸੀ। ਉਦੋਂ ਉਨ੍ਹਾਂ ਨੇ ਲਿਖਿਆ ਸੀ ਕਿ ਮੇਰੀ ਫਿਲਮ ਗਾਲਿਬ ਦਾ ਪੋਸਟਰ ਰਿਲੀਜ਼। ਪਾਤਰਾਂ ਦੇ ਮੂਲ ਨਾਂ ਬਦਲ ਦਿੱਤੇ ਗਏ ਹਨ ਪਰ ਮੰਨਿਆ ਜਾ ਰਿਹਾ ਹੈ ਕਿ ਫਿਲਮ ਅਫਜ਼ਲ ਗੁਰੂ ਦੇ ਜੀਵਨ 'ਤੇ ਆਧਾਰਤ ਹੈ। ਨਿਖਿਲ ਫਿਲਮ 'ਚ ਅਫਜ਼ਲ ਗੁਰੂ ਦੇ ਬੇਟੇ ਦੀ ਭੂਮਿਕਾ ਨਿਭਾ ਰਿਹਾ ਹੈ।

Gaalib

ਘਣਸ਼ਿਆਮ ਪਟੇਲ ਵੱਲੋਂ ਬਣਾਈ ਤੇ ਮਨੋਜ ਗਿਰੀ ਵੱਲੋਂ ਨਿਰਦੇਸ਼ਤ ਘੳੳਲਬਿ ਨੂੰ ਧੀਰਜ ਮਿਸ਼ਰਾ ਨੇ ਲਿਖਿਆ ਹੈ। ਫਿਲਮ ਦੀ ਕਹਾਣੀ 90 ਦੇ ਦਹਾਕੇ 'ਚ ਕਸ਼ਮੀਰ ਦੀ ਖ਼ੂਬਸੂਰਤ ਘਾਟੀ ਦੀ ਹੈ, ਜਿੱਥੇ ਅੱਤਵਾਦ ਸਿਖ਼ਰਾਂ 'ਤੇ ਹੈ। ਗਾਲਿਬ ਦੇ ਪਿਤਾ ਦਿੱਲੀ 'ਚ ਭਾਰਤੀ ਸੰਸਦ 'ਤੇ ਹਮਲੇ ਲਈ ਦੋਸ਼ੀ ਪਾਏ ਗਏ ਤੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਮਰਨ ਤੋਂ ਪਹਿਲਾਂ ਗਾਲਿਬ ਦਾ ਪਿਤਾ ਚਾਹੁੰਦਾ ਸੀ ਕਿ ਉਹ ਸਿਰਫ਼ ਪੜ੍ਹਾਈ 'ਚ ਆਪਣਾ ਧਿਆਨ ਕੇਂਦਰਿਤ ਕਰ ਤੇ ਆਪਣੇ ਪਿਤਾ ਵੱਲੋਂ ਅਪਨਾਏ ਰਸਤੇ ਤੋਂ ਪੂਰੀ ਤਰ੍ਹਾਂ ਦੂਰ ਰਹੇ।

Ghalib

ਪਿਤਾ ਦੀ ਮੌਤ ਤੋਂ ਬਾਅਦ ਗਾਲਿਬ ਦੀ ਮਾਂ ਨੇ ਉਸ ਦਾ ਪਾਲਣ-ਪੋਸ਼ਣ ਕੀਤਾ ਪਰ ਫਿਰ ਵੀ ਉਹ ਬੇਟੇ ਨੂੰ ਗ਼ਲਤ ਰਸਤੇ 'ਤੇ ਜਾਣ ਤੋਂ ਨਾ ਰੋਕ ਸਕੀ। ਉਦੋਂ ਗਾਲਿਬ ਦੀ ਜ਼ਿੰਦਗੀ 'ਚ ਇਕ ਅਧਿਆਪਕ ਆਉਂਦਾ ਹੈ ਤੇ ਉਸ ਦੀ ਜ਼ਿੰਦਗੀ 'ਚ ਨਵਾਂ ਮੋੜ ਆਉਂਦਾ ਹੈ। ਇਥੇ ਉਸ ਦੀ ਸਕਾਰਾਤਮਕ ਸੋਚ ਉਸ ਦੀ ਜ਼ਿੰਦਗੀ 'ਚ ਵੱਡੀ ਤਬਦੀਲੀ ਲਿਆਉਂਦੀ ਹੈ। ਗਾਲਿਬ ਆਪਣੇ ਅਧਿਆਪਕ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ ਤੇ ਆਖ਼ਰ ਪੂਰੇ ਕਸ਼ਮੀਰ 'ਚੋਂ ਹਾਈ ਸਕੂਲ ਦੀ ਪ੍ਰੀਖਿਆ 'ਚੋਂ ਟਾਪ ਕਰਦਾ ਹੈ।

Related Post