ਅਫਸਾਨਾ ਖ਼ਾਨ ਵਿਦੇਸ਼ੀ ਡ੍ਰੈੱਸ ਪਾਉਣ ਕਾਰਨ ਹੋਈ ਟ੍ਰੋਲ, ਲੋਕਾਂ ਨੇ ਕੀਤੇ ਇਸ ਤਰ੍ਹਾਂ ਦੇ ਕਮੈਂਟਸ

ਗਾਇਕਾ ਨੇ ਬਲੈਕ ਅਤੇ ਵ੍ਹਾਈਟ ਰੰਗ ਦੀ ਡਰੈੱਸ ਪਾਈ ਹੋਈ ਹੈ । ਪਰ ਇਸ ਡ੍ਰੈੱਸ ਨੂੰ ਲੈ ਕੇ ਗਾਇਕਾ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਹੈ । ਲੋਕਾਂ ਨੇ ਉਸ ਦੀ ਇਸ ਡਰੈੱਸ ਨੂੰ ਲੈ ਕੇ ਕਈ ਤਰ੍ਹਾਂ ਦੇ ਕਮੈਂਟਸ ਕੀਤੇ ਹਨ ।

By  Shaminder April 28th 2023 02:26 PM -- Updated: April 28th 2023 02:27 PM

ਅਫਸਾਨਾ ਖ਼ਾਨ (Afsana Khan)ਇਨ੍ਹੀਂ ਦਿਨੀਂ ਵਿਦੇਸ਼ ‘ਚ ਹੈ । ਉਹ ਜਲਦ ਹੀ ਕੈਨੇਡਾ ਦੇ ਸਰੀ ‘ਚ ਪਰਫਾਰਮ ਕਰਨ ਜਾ ਰਹੀ ਹੈ । ਪਰ ਇਸ ਤੋਂ ਪਹਿਲਾਂ ਅਦਾਕਾਰਾ ਨੇ ਆਪਣੇ ਇਸ ਸ਼ੋਅ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਹੈ । ਪਰ ਇਸ ਦੌਰਾਨ ਗਾਇਕਾ ਨੇ ਬਲੈਕ ਅਤੇ ਵ੍ਹਾਈਟ ਰੰਗ ਦੀ ਡਰੈੱਸ ਪਾਈ ਹੋਈ ਹੈ । ਪਰ ਇਸ ਡ੍ਰੈੱਸ ਨੂੰ ਲੈ ਕੇ ਗਾਇਕਾ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਹੈ । ਲੋਕਾਂ ਨੇ ਉਸ ਦੀ ਇਸ ਡਰੈੱਸ ਨੂੰ ਲੈ ਕੇ ਕਈ ਤਰ੍ਹਾਂ ਦੇ ਕਮੈਂਟਸ ਕੀਤੇ ਹਨ ।


View this post on Instagram

A post shared by Afsana Khan 🌟🎤 Afsaajz (@itsafsanakhan)


ਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਸੰਨੀ ਦਿਓਲ ਆਪਣੇ ਫਾਰਮ ਹਾਊਸ ‘ਤੇ ਕੁਦਰਤ ਦੇ ਨਜ਼ਦੀਕ ਮੰਜੇ ‘ਤੇ ਸੌਂ ਕੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਦੇ ਆਏ ਨਜ਼ਰ, ਵੇਖੋ ਵੀਡੀਓ

ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਇਹ ਤਾਂ ਇਵੇਂ ਲੱਗਦਾ ਹੈ ਜਿਵੇਂ ਧੌਣ ਕਿਸੇ ਹੋਰ ਦੀ ਤੇ ਧੜ ਕਿਸੇ ਹੋਰ ਦਾ ਲੱਗਿਆ ਹੋਵੇ’। ਇੱਕ ਹੋਰ ਨੇ ਅਫਸਾਨਾ ਖ਼ਾਨ ਨੂੰ ਜਿੰਮ ਜਾਣ ਦੀ ਸਲਾਹ ਦਿੰਦਿਆਂ ਕਿਹਾ ਕਿ ‘ਮੈਮ ਤੁਸੀਂ ਜਿੰਮ ਜਾਇਆ ਕਰੋ, ਬਾਕੀ ਸਭ ਓਕੇ ਆ, ਥੋੜਾ ਜਿਹਾ ਸਲਿਮ ਹੋ ਜਾਓ।ਤੁਹਾਡੀ ਆਵਾਜ਼ ਬਹੁਤ ਸੋਹਣੀ ਆ, ਤੁਸੀਂ ਬਹੁਤ ਸਵੀਟ ਹੋ । ਇਸ ਤੋਂ ਇਲਾਵਾ ਲੋਕਾਂ ਨੇ ਹੋਰ ਵੀ ਕਈ ਕਮੈਂਟਸ ਕੀਤੇ ਹਨ ।

 

ਅਫਸਾਨਾ ਖ਼ਾਨ ਨੇ ਦਿੱਤੇ ਕਈ ਹਿੱਟ ਗੀਤ 

ਅਫਸਾਨਾ ਖ਼ਾਨ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।ਇਨ੍ਹਾਂ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ, ਪਰ ਇੱਥੇ ਅਸੀਂ ਤੁਹਾਨੂੰ ਉਨ੍ਹਾਂ ਦੇ ਕੁਝ ਕੁ ਗੀਤਾਂ ਦੇ ਬਾਰੇ ਦੱਸਾਂਗੇ ।ਜਿਸ ‘ਚ ਧੱਕਾ, ਯਾਰ ਮੇਰਾ ਤਿੱਤਲੀਆਂ ਵਰਗਾ, ਮੁੰਡੇ ਚੰਡੀਗੜ੍ਹ ਸ਼ਹਿਰ ਦੇ ਸਣੇ ਕਈ ਗੀਤ ਸ਼ਾਮਿਲ ਹਨ । ਇਹ ਗੀਤ ਹਰ ਡੀਜੇ ‘ਤੇ ਵੱਜਦੇ ਆਮ ਸੁਣੇ ਜਾ ਸਕਦੇ ਹਨ । 


ਲੰਬੇ ਸੰਘਰਸ਼ ਤੋਂ ਬਾਅਦ ਮਿਲੀ ਕਾਮਯਾਬੀ 

ਅਫਸਾਨਾ ਖ਼ਾਨ ਨੇ ਮਿਊਜ਼ਿਕ ਇੰਡਸਟਰੀ ‘ਚ ਜਗ੍ਹਾ ਬਨਾਉਣ ਦੇ ਲਈ ਲੰਬਾ ਸਮਾਂ ਸੰਘਰਸ਼ ਕੀਤਾ । ਆਪਣੀ ਕਾਮਯਾਬੀ ਦਾ ਸੇਹਰਾ ਉਹ ਆਪਣੀ ਮਾਂ ਨੂੰ ਦਿੰਦੀ ਹੈ । ਕਿਉਂਕਿ ਅਫਸਾਨਾ ਖ਼ਾਨ ਦੇ ਪਿਤਾ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੀ ਮਾਤਾ ਨੇ ਹੀ ਮਿਹਨਤ ਮਜ਼ਦੂਰੀ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਅਤੇ ਗਾਇਕਾ ਨੂੰ ਇਸ ਲਾਇਕ ਬਣਾਇਆ ।



Related Post