ਉਰਫੀ ਜਾਵੇਦ ਕਰੇਗੀ ਹਾਲੀਵੁੱਡ ਗਾਇਕ ਕਰੋਲ ਜੀ ਨਾਲ ਕੰਮ, ਉਰਫੀ ਨੂੰ ਕਰੋਲ ਜੀ ਕਰਦੇ ਹਨ ਫਾਲੋ
ਉਰਫੀ ਜਾਵੇਦ ਆਪਣੀ ਅਜੀਬੋ ਗਰੀਬ ਡਰੈੱਸਾਂ ਦੇ ਲਈ ਜਾਣੀ ਜਾਂਦੀ ਹੈ। ਇਨ੍ਹਾਂ ਅਜੀਬ ਡਰੈੱਸਾਂ ਦੇ ਕਾਰਨ ਉਹ ਹਮੇਸ਼ਾ ਹੀ ਚਰਚਾ ‘ਚ ਰਹਿੰਦੀ ਹੈ। ਪਰ ਇਸ ਵਾਰ ਉਸ ਦੀ ਚਰਚਾ ਦਾ ਕਾਰਨ ਉਸ ਦੀ ਡਰੈੱਸ ਨਹੀਂ,ਬਲਕਿ ਹਾਲੀਵੁੱਡ ਦਾ ਇੱਕ ਗਾਇਕ ਹੈ।
ਉਰਫੀ ਜਾਵੇਦ (Uorfi Javed) ਜੋ ਕਿ ਆਪਣੀ ਡ੍ਰੈਸਿੰਗ ਸੈਂਸ ਨੂੰ ਲੈ ਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੀ ਹੈ । ਉਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਜਿਨ੍ਹਾਂ ‘ਚ ਉਸਦੀ ਵੱਖਰੀ ਤਰ੍ਹਾਂ ਦੀਆਂ ਡਰੈੱਸਾਂ ਦੀ ਅਕਸਰ ਚਰਚਾ ਹੁੰਦੀ ਰਹਿੰਦੀ ਹੈ । ਹੁਣ ਉਰਫੀ ਜਾਵੇਦ ਦੇ ਨਾਲ ਸਬੰਧਤ ਖ਼ਬਰ ਆ ਰਹੀ ਹੈ ਕਿ ਜਲਦ ਹੀ ਅਦਾਕਾਰਾ ਹਾਲੀਵੁੱਡ ਗਾਇਕ ਦੇ ਨਾਲ ਨਜ਼ਰ ਆਏਗੀ ।
_559459c138dd9f734b3c95ec354572ae_1280X720.webp)
ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਿਹਾ ਇਹ ਸ਼ਖਸ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਗਾਇਕ, ਕੀ ਤੁਸੀਂ ਪਛਾਣਿਆ !
ਮੀਡੀਆ ਰਿਪੋਰਟਸ ਮੁਤਾਬਕ ਅਦਾਕਾਰਾ ਕੈਰੋਲ ਜੀ ਦੇ ਨਾਲ ਕੰਮ ਕਰੇਗੀ । ਕਰੋਲ ਜੀ ਅਜਿਹਾ ਗਾਇਕ ਹੈ ਜੋ ਕਿ ਉਰਫੀ ਜਾਵੇਦ ਨੂੰ ਫਾਲੋ ਕਰਦਾ ਹੈ ।
ਕਈ ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਉਰਫੀ ਕਰ ਚੁੱਕੀ ਹੈ ਕੰਮ
ਉਰਫੀ ਜਾਵੇਦ ਬਤੌਰ ਮਾਡਲ ਕਈ ਪੰਜਾਬੀ ਗੀਤਾਂ ‘ਚ ਵੀ ਨਜ਼ਰ ਆ ਚੁੱਕੀ ਹੈ ।ਉਹ ਕੋਰਾਲਾ ਮਾਨ ਦੇ ਨਾਲ ਵੀ ਗੀਤ ‘ਚ ਬਤੌਰ ਮਾਡਲ ਕੰਮ ਕਰ ਚੁੱਕੀ ਹੈ । ਪਰ ਉਸ ਨੂੰ ਅਸਲ ਪਛਾਣ ਮਿਲੀ ਸੀ ਬਿੱਗ ਬੌਸ ਸ਼ੋਅ ਚੋਂ। ਇਸੇ ਸ਼ੋਅ ‘ਚ ਆਉਣ ਤੋਂ ਬਾਅਦ ਉਹ ਲਾਈਮ ਲਾਈਟ ‘ਚ ਆਈ ।

ਹੁਣ ਉਹ ਸੁਰਖੀਆਂ ‘ਚ ਰਹਿਣ ਦੇ ਲਈ ਵੱਖੋ ਵੱਖ ਤਰ੍ਹਾਂ ਦੀਆਂ ਡਰੈੱਸਾਂ ‘ਚ ਦਿਖਾਈ ਦਿੰਦੀ ਹੈ । ਕਦੇ ਉਹ ਬੋਰੀ ਦੀ ਡਰੈੱਸ ਬਣਵਾ ਲੈਂਦੀ ਹੈ ਅਤੇ ਕਦੇ ਖੁਦ ਨੂੰ ਮੋਬਾਈਲ ਦੇ ਕਵਰ ਨਾਲ ਢੱਕਦੀ ਨਜ਼ਰ ਆਉਂਦੀ ਹੈ। ਕੁਝ ਦਿਨ ਪਹਿਲਾਂ ਉਹ ਰੱਸੀਨੁਮਾ ਡਰੈੱਸ ‘ਚ ਦਿਖਾਈ ਦਿੱਤੀ ਸੀ । ਕੁਝ ਦਿਨ ਪਹਿਲਾਂ ਤਾਂ ਉਹ ਇੱਕ ਈਵੈਂਟ ‘ਚ ਬਿਨ੍ਹਾਂ ਟਾਪ ਦੇ ਹੀ ਨਜ਼ਰ ਆਈ ਸੀ ।