Diljit Dosanjh: ਦਿਲਜੀਤ ਦੋਸਾਂਝ ਨੇ ਟਵਿੱਟਰ ਲੋਗੋ 'ਡੌਗੀ' ਨੂੰ ਲੈ ਕੇ ਕੀਤਾ ਕਮੈਂਟ ' ਆ ਬਣੀ ਅਸਲੀ ਗੱਲ', ਕੀ ਕੰਗਨਾ 'ਤੇ ਨਿਸ਼ਾਨਾ ਸਾਧਦੇ ਆਖੀ ਇਹ ਗੱਲ ?

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਆਪਣੇ ਗੀਤਾਂ ਅਤੇ ਅਦਾਕਾਰੀ ਦੇ ਨਾਲ-ਨਾਲ ਕੰਗਨਾ ਰਣੌਤ ਨਾਲ ਵਿਵਾਦਾਂ ਵਿੱਚ ਵੀ ਰਹਿ ਚੁੱਕੇ ਹਨ। ਹਾਲਾਂਕਿ ਕਲਾਕਾਰ ਆਪਣੀ ਸਮਝਦਾਰੀ ਨਾਲ ਹਰ ਵਿਵਾਦ ਚੋਂ ਬਾਹਰ ਆ ਜਾਂਦੇ ਹਨ। ਹੁਣ ਮੁੜ ਇੱਕ ਵਾਰ ਫਿਰ ਤੋਂ ਦਿਲਜੀਤ ਦੋਸਾਂਝ ਨੇ ਟਵਿੱਟਰ ਲੋਗੋ 'ਡੌਗੀ' ਨੂੰ ਲੈ ਕੇ ਕਮੈਂਟ ਕੀਤਾ ਹੈ ਜਿਸ ਤੋਂ ਬਾਅਦ ਫੈਨਜ਼ ਇਹ ਕਿਆਸ ਲਗਾ ਰਹੇ ਹਨ ਕਿ ਦਿਲਜੀਤ ਨੇ ਇਹ ਕਮੈਂਟ ਸ਼ਾਇਦ ਕੰਗਨਾ 'ਤੇ ਨਿਸ਼ਾਨਾ ਸਾਧਦੇ ਹੋਏ ਕੀਤਾ ਹੈ।

By  Pushp Raj April 5th 2023 11:52 AM

Diljit Dosanjh comments on twitter logo: ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਪਛਾਣ ਬਣਾਉਣ ਵਾਲੇ ਦਿਲਜੀਤ ਦੋਸਾਂਝ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਦਿਲਜੀਤ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਆ ਗਏ ਹਨ, ਜਿਸ ਦਾ ਕਾਰਨ ਹੈ ਉਨ੍ਹਾਂ ਵੱਲੋਂ ਟਵਿੱਟਰ ਦੇ ਨਵੇਂ ਲੋਗੋ ਨੂੰ ਲੈ ਕੇ ਕੁਮੈਂਟ ਕਰਨਾ। 



ਦੱਸ ਦਈਏ ਕਿ ਦਿਲਜੀਤ ਦੋਸਾਂਝ ਆਪਣੀ ਗਾਇਕੀ ਤੇ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਫੈਨਜ਼ ਨਾਲ ਆਪਣੇ ਅਪਕਮਿੰਗ ਪ੍ਰੋਜੈਕਟਸ ਤੇ ਵਿਚਾਰ ਸਾਂਝੇ ਕਰਦੇ ਰਹਿੰਦੇ ਹਨ। 

ਹਾਲ ਹੀ ਵਿੱਚ ਦਿਲਜੀਤ ਨੇ ਟਵਿੱਟਰ ਲੋਗੋ 'ਡੌਗੀ' ਤੇ ਕਮੈਂਟ ਕੀਤਾ ਹੈ। ਦਰਅਸਲ, ਦਿਲਜੀਤ ਦੋਸਾਂਝ ਨੇ ਹਾਲ ਹੀ ਵਿੱਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਇੰਸਟਾ ਸਟੋਰੀ ਸ਼ੇਅਰ ਕੀਤੀ ਹੈ। ਇਸ ਸਟੋਰੀ ਦੇ ਵਿੱਚ ਦਿਲਜੀਤ ਨੇ ਟਵਿੱਟਰ ਤੇ ਡੌਗੀ ਦਾ ਲੋਗੋ ਬਣਾਇਆ ਹੈ, ਇਸ ਦੇ ਨਾਲ ਹੀ ਉਨ੍ਹਾਂ ਇੱਕ ਭੌਕਣ ਵਾਲੇ ਡੌਗੀ ਦਾ ਈਮੋਜ਼ੀ ਲਗਾਉਂਦੇ ਹੋਏ ਕੈਪਸ਼ਨ '

ਫੈਨਜ਼ ਗਾਇਕ ਵੱਲੋਂ ਸਾਂਝੀ ਕੀਤੀ ਗਈ ਇਸ ਮਜ਼ਾਕਿਆ ਤਸਵੀਰ ਨੂੰ ਪਸੰਦ ਕਰ ਰਹੇ ਹਨ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਗੱਲਾਂ-ਗੱਲਾਂ ਵਿੱਚ ਹੀ ਦਿਲਜੀਤ ਨੇ ਇਸ ਨੂੰ ਕੰਗਨਾ ਨਾਲ ਵੀ ਜੋੜ ਦਿੱਤਾ ਹੈ, ਜਿਸ ਤਰ੍ਹਾਂ ਉਹ ਆਪਣੇ ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਦਿਲਜੀਤ ਬਾਰੇ ਬੋਲ ਰਹੀ ਸੀ ਤੇ ਉਨ੍ਹਾ 'ਤੇ ਨਿਸ਼ਾਨਾ ਸਾਧ ਰਹੀ ਸੀ। ਹਾਲਾਂਕਿ ਇਹ ਦਿਲਜੀਤ ਦਾ ਮਹਿਜ਼ ਇੱਕ ਮਜ਼ਾਕੀਆ ਅੰਦਾਜ਼ ਵੀ ਹੋ ਸਕਦਾ ਹੈ।


ਹੋਰ ਪੜ੍ਹੋ: Harnaaz Sandhu:ਵੇਖੋ ਹਰਨਾਜ਼ ਕੌਰ ਸੰਧੂ ਦਾ ਵੈਸਟਰਨ ਗਾਊਨ 'ਚ ਗੈਲਮਰਸ ਲੁੱਕ

 ਦੱਸ ਦੇਈਏ ਕਿ ਹਾਲ ਹੀ ਵਿੱਚ ਟਵਿੱਟਰ ਦੇ ਮਾਲਕ ਐਲੋਨ ਮਸਕ ਨੇ ਟਵਿੱਟਰ ਦੇ ਲੋਗੋ ਨੂੰ ਬਦਲ ਦਿੱਤਾ ਹੈ। ਜਿਸ ਵਿੱਚ ਇੱਕ ਡੌਗੀ ਦੀ ਤਸਵੀਰ ਸ਼ੋਅ ਹੋ ਰਹੀ ਹੈ। ਇਸ ਨੂੰ ਦੇਖ ਸੋਸ਼ਲ ਮੀਡੀਆ ਯੂਜ਼ਰਸ ਤੋਂ ਲੈ ਕੇ ਫ਼ਿਲਮੀ ਸਿਤਾਰਿਆਂ ਨੇ ਵੀ ਆਪੋ ਆਪਣੀ ਪ੍ਰਤੀਕਿਰਿਆ ਦਿੱਤੀ ਹੈ। 


Related Post