ਦਿਲਜੀਤ ਦੋਸਾਂਝ ਨੇ ਜਿੱਤਆ ਗੋਰਿਆਂ ਦਾ ਦਿਲ, ਮਸ਼ਹੂਰ ਅਮਰੀਕੀ ਡੀ.ਜੇ Diplo ਨਾਲ ਮਸਤੀ ਕਰਦੇ ਆਏ ਨਜ਼ਰ, ਵੇਖੋ ਵੀਡੀਓ

ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਦਿਲਜੀਤ ਦੋਸਾਂਝ ਅਮਰੀਕੀ ਡੀਜੇ ਡਿਪਲੋ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਵਿੱਚ ਦੋਵੇਂ ਇੱਕ ਦੂਜੇ ਨੂੰ ਕੁਝ ਖੁਆਂਦੇ ਹੋਏ ਨਜ਼ਰ ਆ ਰਹੇ ਹਨ।

By  Pushp Raj April 20th 2023 12:55 PM

Diljit Dosanjh with American DJ Diplo: ਮਸ਼ਹੂਰ ਪੰਜਾਬੀ ਗਾਇਕ ਦਿਲੀਜੀਤ ਦੋਸਾਂਝ ਇਨ੍ਹੀਂ ਦਿਨੀਂ  ਆਪਣੀ 'ਕੈਚੋਲਾ 2023 ' ਵਿੱਚ ਦਿੱਤੀ ਗਈ ਜ਼ਬਰਦਸਤ ਪਰਫਾਰਮੈਂਸ ਨੂੰ ਲੈ ਕੇ ਸੁਰਖੀਆਂ 'ਚ ਹਨ। ਇਨ੍ਹੀਂ ਦਿਨੀਂ ਕਲਾਕਾਰ ਆਪਣੀ ਫਿਲਮ ਜੋੜੀ ਦੇ ਨਾਲ-ਨਾਲ ਕੋਚੈਲਾ ਪਰਫਾਰਮ ਨੂੰ ਲੈ ਦੁਨੀਆ ਭਰ ਵਿੱਚ ਛਾਏ ਹੋਏ ਹਨ। ਦਰਅਸਲ, ਹਾਲ ਹੀ ਵਿੱਚ ਦਿਲਜੀਤ ਵਿਸ਼ਵ ਦੇ ਸਭ ਤੋਂ ਵੱਡੇ ਮਿਊਜ਼ਿਕ ਈਵੈਂਟ  'ਕੋਚੈਲਾ' 'ਚ ਹਿੱਸਾ ਲੈਣ ਵਾਲੇ ਪਹਿਲੇ ਭਾਰਤੀ ਕਲਾਕਾਰ ਬਣੇ ਹਨ। 


ਇਸ ਦੌਰਾਨ ਦਿਲੀਜੀਤ ਦੋਸਾਂਝ ਨੇ ਆਪਣੇ ਗੀਤਾਂ ਨਾਲ ਨਾਂ ਮਹਿਜ਼ ਪੰਜਾਬੀਆਂ ਸਗੋਂ ਗੋਰਿਆਂ ਨੂੰ ਵੀ ਨੱਚਣ ਲਾ ਦਿੱਤਾ। ਦਿਲਜੀਤ ਦੀ ਇਸ ਪਰਫਾਰਮੈਂਸ ਦੀ ਪਾਲੀਵੁੱਡ ਤੇ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ ਸਿਤਾਰਿਆਂ ਨੇ ਵੀ ਸ਼ਲਾਘਾ ਕੀਤੀ। ਇਸ ਵਿਚਕਾਰ ਅਮੂਲ ਇੰਡਿਆ ਨੇ ਵੀ ਦਿਲਜੀਤ ਦੀ ਸਫਲਤਾ ਦਾ ਖਾਸ ਤਰੀਕੇ ਨਾਲ ਜਸ਼ਨ ਮਨਾਇਆ। 

View this post on Instagram

A post shared by DILJIT DOSANJH (@diljitdosanjh)


ਹਾਲ ਹੀ ਵਿੱਚ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ  ਦਿਲਜੀਤ ਦੋਸਾਂਝ ਅਮਰੀਕੀ ਡੀਜੇ ਡਿਪਲੋ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ।  ਇਸ ਵੀਡੀਓ ਵਿੱਚ ਦੋਵੇਂ ਇੱਕ ਦੂਜੇ ਨੂੰ ਕੁਝ ਖੁਆਂਦੇ ਹੋਏ ਨਜ਼ਰ ਆ ਰਹੇ ਹਨ।


ਹੋਰ ਪੜ੍ਹੋ: ਅਭਿਸ਼ੇਕ ਬੱਚਨ ਤੇ ਐਸ਼ਵਰਿਆ ਰਾਏ  ਦੀ ਧੀ ਆਰਾਧਿਆ ਬੱਚਨ ਪਹੁੰਚੀ ਦਿੱਲੀ ਹਾਈ ਕੋਰਟ, ਜਾਣੋ ਕੀ ਹੈ ਪੂਰਾ ਮਾਮਲਾ 

ਫੈਨਜ਼ ਦੋਹਾਂ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਦਿਲਜੀਤ ਦੀ ਇਸ ਵੀਡੀਓ 'ਤੇ ਖ਼ੁਦ ਡਿਪਲੋ ਨੇ ਕਮੈਂਟ ਕਰਦੇ ਹੋਏ ਲਿਖਿਆ, 'ਮਿੱਠੇ-ਮਿੱਠੇ ਲੱਡੂ ਤੇ ਮਿੱਠੇ ਬੀਟਸ ਵਿਦ ਦਿਲਜੀਤ।' ਫੈਨਜ਼ ਵੀ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਦਿਲਜੀਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਪੰਜਾਬੀਆਂ ਦੀ ਸ਼ਾਨ ਦੱਸਿਆ ਹੈ । 


Related Post