ਅਭਿਸ਼ੇਕ ਬੱਚਨ ਤੇ ਐਸ਼ਵਰਿਆ ਰਾਏ ਦੀ ਧੀ ਆਰਾਧਿਆ ਬੱਚਨ ਪਹੁੰਚੀ ਦਿੱਲੀ ਹਾਈ ਕੋਰਟ, ਜਾਣੋ ਕੀ ਹੈ ਪੂਰਾ ਮਾਮਲਾ

ਅਮਿਤਾਭ ਅਤੇ ਜਯਾ ਬੱਚਨ ਦੀ ਪੋਤੀ ਆਰਾਧਿਆ ਬੱਚਨ (Aaradhya Bachchan) ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਫੇਕ ਨਿਊਜ਼ ਮਾਮਲੇ 'ਚ ਬੱਚਨ ਪਰਿਵਾਰ ਵੱਲੋਂ ਦਿੱਲੀ ਹਾਈਕੋਰਟ (Delhi High Court) 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਖ਼ਬਰ 'ਚ ਆਰਾਧਿਆ ਦੀ ਜੀਵਨ ਸ਼ੈਲੀ ਅਤੇ ਸਿਹਤ ਨੂੰ ਲੈ ਕੇ ਗ਼ਲਤ ਜਾਣਕਾਰੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਬੱਚਨ ਪਰਿਵਾਰ ਇਸ ਤੋਂ ਕਾਫੀ ਨਾਰਾਜ਼ ਹੈ।

Written by  Pushp Raj   |  April 20th 2023 12:05 PM  |  Updated: April 20th 2023 12:05 PM

ਅਭਿਸ਼ੇਕ ਬੱਚਨ ਤੇ ਐਸ਼ਵਰਿਆ ਰਾਏ ਦੀ ਧੀ ਆਰਾਧਿਆ ਬੱਚਨ ਪਹੁੰਚੀ ਦਿੱਲੀ ਹਾਈ ਕੋਰਟ, ਜਾਣੋ ਕੀ ਹੈ ਪੂਰਾ ਮਾਮਲਾ

Aaradhya Bachchan Case: ਹਰ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਬੱਚਾ ਸੁਰੱਖਿਅਤ ਰਹੇ ਪਰ ਸਟਾਰ ਕਿਡਸ ਲਈ ਅਜਿਹਾ ਕਰਨਾ ਮੁਸ਼ਕਿਲ ਹੁੰਦਾ ਹੈ। ਕਈ ਵਾਰ ਸਟਾਰਸ ਆਪਣੇ ਬੱਚਿਆਂ ਨੂੰ ਮੀਡੀਆ ਤੋਂ ਦੂਰ ਰੱਖਣਾ ਚਾਹੁੰਦੇ ਹਨ  ਪਰ ਜਦੋਂ ਉਹ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲ ਹੀ 'ਚ ਬਾਲੀਵੁੱਡ ਸਟਾਰ ਅਭਿਸ਼ੇਕ ਬੱਚਨ ਤੇ ਐਸ਼ਵਰਿਆ ਰਾਏ ਧੀ ਆਰਾਧਿਆ ਨਾਲ ਜੁੜੇ ਮਾਮਲੇ ਨੂੰ ਲੈ ਕੇ ਪਹੁੰਚੇ ਹਾਈ ਕੋਰਟ ਪਹੁੰਚੇ ਹਨ, ਆਓ ਜਾਣਦੇ ਹਾਂ ਕਿਉਂ।

ਅਮਿਤਾਭ ਅਤੇ ਜਯਾ ਬੱਚਨ ਦੀ ਪੋਤੀ ਆਰਾਧਿਆ ਬੱਚਨ (Aaradhya Bachchan) ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਰਅਸਲ ਫੇਕ ਨਿਊਜ਼ ਮਾਮਲੇ 'ਚ ਬੱਚਨ ਪਰਿਵਾਰ ਵੱਲੋਂ ਦਿੱਲੀ ਹਾਈਕੋਰਟ (Delhi High Court) 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਖ਼ਬਰ 'ਚ ਆਰਾਧਿਆ ਦੀ ਜੀਵਨ ਸ਼ੈਲੀ ਅਤੇ ਸਿਹਤ ਨੂੰ ਲੈ ਕੇ ਗ਼ਲਤ ਜਾਣਕਾਰੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਬੱਚਨ ਪਰਿਵਾਰ ਇਸ ਤੋਂ ਕਾਫੀ ਨਾਰਾਜ਼ ਹੈ।

ਬੱਚਨ ਪਰਿਵਾਰ ਵੱਲੋਂ ਦਾਖਲ ਕੀਤੀ ਗਈ ਇਸ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਆਰਾਧਿਆ ਅਜੇ ਛੋਟੀ ਹੈ ਅਤੇ ਅਜਿਹੀਆਂ ਫਰਜ਼ੀ ਖਬਰਾਂ ਉਸ ਲਈ ਮੁਸੀਬਤ ਦਾ ਵਿਸ਼ਾ ਹਨ। ਜਾਣਕਾਰੀ ਮੁਤਾਬਕ ਦਿੱਲੀ ਹਾਈ ਕੋਰਟ 'ਚ ਜਸਟਿਸ ਸੀ ਹਰੀਸ਼ੰਕਰ ਦੀ ਸਿੰਗਲ ਜੱਜ ਬੈਂਚ ਅੱਜ ਯਾਨੀ 20 ਅਪ੍ਰੈਲ ਨੂੰ ਇਸ ਪਟੀਸ਼ਨ 'ਤੇ ਸੁਣਵਾਈ ਕਰੇਗੀ। ਫਿਲਹਾਲ ਇਸ ਮਾਮਲੇ 'ਚ ਬੱਚਨ ਪਰਿਵਾਰ ਵੱਲੋਂ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।

ਹੋਰ ਪੜ੍ਹੋ: ਅੰਬਰਦੀਪ ਸਿੰਘ ਨੇ ਆਪਣੀ ਨਵੀਂ ਫ਼ਿਲਮ 'Ucha Burj Lahore Da' ਦਾ ਕੀਤਾ ਐਲਾਨ, ਸਾਲ 2024 ‘ਚ ਹੋਵੇਗੀ ਰਿਲੀਜ਼       

ਕਿਸ 'ਤੇ ਪਟੀਸ਼ਨ ਕੀਤੀ ਦਾਇਰ

ਦੱਸ ਦੇਈਏ ਕਿ ਇੱਕ ਯੂ-ਟਿਊਬ ਚੈਨਲ ਵੱਲੋਂ ਫਰਜ਼ੀ ਖਬਰਾਂ ਦਿਖਾਈਆਂ ਗਈਆਂ ਸਨ, ਜਿਸ ਵਿੱਚ ਆਰਾਧਿਆ ਦੀ ਸਿਹਤ ਨੂੰ ਲੈ ਕੇ ਗ਼ਲਤ ਖ਼ਬਰ ਦਿੱਤੀ ਗਈ ਸੀ। ਇਹ ਦੇਖ ਅਭਿਸ਼ੇਕ ਨੂੰ ਬਹੁਤ ਗੁੱਸਾ ਆ ਗਿਆ। ਅਜਿਹੇ 'ਚ ਆਰਾਧਿਆ ਵੱਲੋਂ  ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ 'ਚ 2 ਯੂ-ਟਿਊਬ ਚੈਨਲ ਅਤੇ 1 ਵੈੱਬਸਾਈਟ ਖਿਲਾਫ ਦਿੱਲੀ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਆਰਾਧਿਆ ਨੂੰ ਕਈ ਮੌਕਿਆਂ 'ਤੇ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਚੁੱਕਾ ਹੈ, ਜਿਸ ਨੂੰ ਲੈ ਕੇ ਬੱਚਨ ਪਰਿਵਾਰ ਨੇ ਵੀ ਨਾਰਾਜ਼ਗੀ ਜ਼ਾਹਰ ਕੀਤੀ ਹੈ।

- PTC PUNJABI

Popular Posts

LIVE CHANNELS
DOWNLOAD APP

© 2024 PTC Punjabi. All Rights Reserved.
Powered by PTC Network