ਅੰਬਰਦੀਪ ਸਿੰਘ ਨੇ ਆਪਣੀ ਨਵੀਂ ਫ਼ਿਲਮ 'Ucha Burj Lahore Da' ਦਾ ਕੀਤਾ ਐਲਾਨ, ਸਾਲ 2024 ‘ਚ ਹੋਵੇਗੀ ਰਿਲੀਜ਼

ਪੰਜਾਬੀ ਫ਼ਿਲਮ ਇੰਡਸਟਰੀ ਦੇ ਪ੍ਰਤਿਭਾਸ਼ਾਲੀ ਅਦਾਕਾਰ ਤੇ ਫ਼ਿਲਮ ਨਿਰਮਾਤਾ ਅੰਬਰਦੀਪ ਸਿੰਘ ਨੇ ਹਾਲ ਹੀ 'ਚ ਆਪਣੀ ਆਉਣ ਵਾਲੀ ਨਵੀਂ ਫ਼ਿਲਮ "ਉੱਚਾ ਬੁਰਜ ਲਾਹੌਰ ਦਾ" ਦਾ ਐਲਾਨ ਕੀਤਾ ਹੈ। ਇਹ ਫ਼ਿਲਮ ਅਗਲੇ ਸਾਲ ਯਾਨੀ ਕਿ ਸਾਲ 2024 'ਚ ਰਿਲੀਜ਼ ਹੋਵੇਗੀ।

Written by  Pushp Raj   |  April 19th 2023 07:09 PM  |  Updated: April 19th 2023 07:09 PM

ਅੰਬਰਦੀਪ ਸਿੰਘ ਨੇ ਆਪਣੀ ਨਵੀਂ ਫ਼ਿਲਮ 'Ucha Burj Lahore Da' ਦਾ ਕੀਤਾ ਐਲਾਨ, ਸਾਲ 2024 ‘ਚ ਹੋਵੇਗੀ ਰਿਲੀਜ਼

Amberdeep Singh’s Movie Ucha Burj Lahore Da: ਆਪਣੀਆਂ ਸ਼ਾਨਦਾਰ ਫਿਲਮਾਂ ਤੇ ਸ਼ਾਨਦਾਰ ਨਿਰਦੇਸ਼ਨ ਲਈ ਮਸ਼ਹੂਰ ਅਦਾਕਾਰ ਅੰਬਰਦੀਪ ਸਿੰਘ ਕਦੇ ਵੀ ਲੋਕਾਂ ਨੂੰ ਐਂਟਰਟੇਨ ਕਰਨ ‘ਚ ਨਾਕਾਮਯਾਬ ਨਹੀਂ ਹੋਏ। ਇਸ ਪ੍ਰਤਿਭਾਸ਼ਾਲੀ ਫ਼ਿਲਮ ਨਿਰਮਾਤਾ ਨੇ ਆਪਣੀ ਆਉਣ ਵਾਲੀ ਫ਼ਿਲਮ “ਉੱਚਾ ਬੁਰਜ ਲਾਹੌਰ ਦਾ” ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਅੰਬਰਦੀਪ ਦੀ ਅਗਲੀ ਫ਼ਿਲਮ ਸਾਲ 2024 ਵਿੱਚ ਵੱਡੇ ਪਰਦੇ ‘ਤੇ ਆਵੇਗੀ।

ਫ਼ਿਲਮ  “ਉੱਚਾ ਬੁਰਜ ਲਾਹੌਰ ਦਾ” ਬਾਰੇ ਗੱਲ ਕਰੀਏ ਤਾਂ ਇਹ ਸਿੱਖ ਸਾਮਰਾਜ ਦੇ ਸਮੇਂ (1850 ਤੋਂ ਪਹਿਲਾਂ) ਬਸਤੀਵਾਦ ਤੋਂ ਪਹਿਲਾਂ ਦੇ ਸਮੇਂ ਵਿੱਚ ਸੈੱਟ ਕੀਤਾ ਗਿਆ ਇੱਕ ਪੀਰੀਅਡ ਡਰਾਮਾ ਹੋਵੇਗਾ। ਇਸ ਦੇ ਨਲਾ ਹੀ ਇਹ ਪੰਜਾਬੀ ਸਿਨੇਮਾ ‘ਚ ਉਸ ਸਮੇਂ ਦੇ ਭਾਰਤ ਦੀ ਤਸਵੀਰ ਦਿਖਾਉਂਦੀ ਪਹਿਲੀ ਫ਼ਿਲਮ ਹੋਵੇਗੀ।

ਦੱਸ ਦਈਏ ਕਿ ਅੰਬਰਦੀਪ ਸਿੰਘ ਨੇ ਫਿਲਮ ਦੀ ਘੋਸ਼ਣਾ ਬਹੁਤ ਪਹਿਲਾਂ ਕੀਤੀ ਸੀ ਪਰ ਕੋਵਿਡ ਕਾਰਨ ਰਿਲੀਜ਼ ਵਿੱਚ ਦੇਰੀ ਹੋ ਗਈ। ਹਾਲਾਂਕਿ ਇਹ ਫਿਲਮ ਹੁਣ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਅੰਬਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਇਸ ਦਾ ਐਲਾਨ ਕੀਤਾ ਤੇ ਕੈਪਸ਼ਨ ਵਿੱਚ ਉਸਨੇ 2024 ‘ਚ ਫਿਲਮ ਦੀ ਰਿਲੀਜ਼ ਡੇਟ ਦਾ ਹਿੰਟ ਦਿੱਤਾ ਹੈ। 

ਨਿਰਭੈਤਾ ਦਾ ਪ੍ਰਦਰਸ਼ਨ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਸਿੱਖ ਰਾਜ ਦਾ ਉਭਾਰ ਅਤੇ ਪਤਨ ਫਿਲਮ ਦਾ ਮੂਲ ਵਿਸ਼ਾ ਹੋਵੇਗਾ। ਰਿਪੋਰਟਾਂ ਮੁਤਾਬਕ, ਅੰਬਰਦੀਪ ਸਿੰਘ ਦਾ ਕਹਿਣਾ ਹੈ ਕਿ ਫਿਲਮ ਦੇਖਣ ਵਿੱਚ ਸ਼ਾਨਦਾਰ ਹੋਵੇਗੀ।

ਹੋਰ ਪੜ੍ਹੋ: Enemies of each other: ਜਾਣੋ ਕਿਉਂ ਇੱਕ ਦੂਜੇ ਦੀਆਂ ਕੱਟੜ ਦੁਸ਼ਮਨ ਹਨ ਇਹ ਬਾਲੀਵੁੱਡ ਅਭਿਨੇਤਰਿਆਂ       

ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਤੱਕ ਅੰਬਰਦੀਪ ਨੇ ਕਈ ਹਿੱਟ ਫਿਲਮਾਂ ਦਿੱਤੀਆਂ ਹਨ ਜਿਨ੍ਹਾਂ ਵਿੱਚ “ਲਾਹੌਰੀਏ,” “ਲੌਂਗ ਲਾਚੀ,” “ਅਸ਼ਕੇ,” ਤੇ “ਭੱਜੋ ਵੀਰੋ ਵੇ” ਵਰਗੀਆਂ ਸ਼ਾਨਦਾਰ ਕਹਾਣੀਆਂ ਵਾਲੀਆਂ ਫਿਲਮਾਂ ਸ਼ਾਮਲ ਹਨ। ਤੇ ਹੁਣ ਉਸਦਾ ਅਗਲਾ ਬੇਸਬਰੀ ਨਾਲ ਉਡੀਕਿਆ ਜਾ ਰਿਹਾ ਪ੍ਰੋਜੈਕਟ “ਜੋੜੀ” ਹੈ, ਜਿਸ ਵਿੱਚ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਦਾ ਟ੍ਰੇਲਰ ਪਹਿਲਾਂ ਹੀ ਇੰਟਰਨੈੱਟ ‘ਤੇ ਧੂਮ ਮਚਾ ਰਿਹਾ ਹੈ। “ਜੋੜੀ” 5 ਮਈ,2023 ਨੂੰ ਸਿਨੇਮਾਘਰਾਂ ਵਿੱਚ ਆਵੇਗੀ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network