ਮਸ਼ਹੂਰ ਯੂ-ਟਿਊਬਰ ਦੇਵਰਾਜ ਪਟੇਲ ਦਾ ਸੜਕ ਹਾਦਸੇ ‘ਚ ਦਿਹਾਂਤ, ‘ਦਿਲ ਸੇ ਬੁਰਾ ਲਗਤਾ ਹੈ’ ਦੇ ਨਾਲ ਹੋਇਆ ਸੀ ਮਸ਼ਹੂਰ

ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਛੱਤੀਸਗੜ੍ਹ ਦੇ ਪ੍ਰਸਿੱਧ ਯੂ-ਟਿਊਬਰ ਅਤੇ ਕਾਮੇਡੀਅਨ ਦੇਵਰਾਜ ਪਟੇਲ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ ।

By  Shaminder June 27th 2023 11:11 AM

ਮਨੋਰੰਜਨ  ਜਗਤ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਛੱਤੀਸਗੜ੍ਹ ਦੇ ਪ੍ਰਸਿੱਧ ਯੂ-ਟਿਊਬਰ ਅਤੇ ਕਾਮੇਡੀਅਨ ਦੇਵਰਾਜ ਪਟੇਲ (Devraj Patel) ਦੀ ਸੜਕ ਹਾਦਸੇ (Road Accident) ‘ਚ ਮੌਤ ਹੋ ਗਈ ਹੈ । ਜਿਸ ਤੋਂ ਬਾਅਦ ਉਸ ਦੇ ਚਾਹੁਣ ਵਾਲਿਆਂ ‘ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ । 


ਹੋਰ ਪੜ੍ਹੋ : ਧਰਮਿੰਦਰ ਨੂੰ ਯਾਦ ਆਇਆ ਆਪਣਾ ਪੁਰਾਣਾ ਘਰ ਅਤੇ ਆਪਣੀ ਮਾਂ, ਵੇਖੋ ਭਾਵੁਕ ਕਰ ਦੇਣ ਵਾਲਾ ਵੀਡੀਓ

‘ਦਿਲ ਸੇ ਬੁਰਾ ਲਗਤਾ ਹੈ’ ਰੀਲ ਨਾਲ ਹੋਇਆ ਸੀ ਮਸ਼ਹੂਰ 

ਦੇਵਰਾਜ ਪਟੇਲ ਆਪਣੀ ਰੀਲ ‘ਦਿਲ ਸੇ ਬੁਰਾ ਲਗਤਾ ਹੈ’ ਨਾਂਅ ਦੀ ਰੀਲ ਦੇ ਨਾਲ ਮਸ਼ਹੂਰ ਹੋਇਆ ਸੀ ਅਤੇ ਜਿਸ ਸਮੇਂ ਇਹ ਹਾਦਸਾ ਹੋਇਆ ਉਸ ਵੇਲੇ ਵੇਲੇ ਵੀ ਉਹ ਰਾਏਪੁਰ ‘ਚ ਇੱਕ ਕਾਮੇਡੀ ਵੀਡੀਓ ਸ਼ੂਟ ਕਰਨ ਦੇ ਲਈ ਜਾ ਰਿਹਾ ਸੀ । ਟਰੱਕ ਨਾਲ ਉਸ ਦੇ ਵਾਹਨ ਦੀ ਟੱਕਰ  ਹੋ ਗਈ । ਜਿਸ ਕਾਰਨ ਉਸ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆ ‘ਤੇ ਗੰਭੀਰ ਸੱਟਾਂ ਲੱਗੀਆਂ। 


ਯੂਟਿਊਬ ‘ਤੇ ਚਾਰ ਲੱਖ ਤੋਂ ਜ਼ਿਆਦਾ ਉਪਭੋਗਤਾ

ਧੇਵਰਾਜ ਪਟੇਲ ਦੇ ਯੂਟਿਊਬ ‘ਤੇ ਚਾਰ ਲੱਖ ਤੋਂ ਵੱਧ ਉਪਭੋਗਤਾ ਉਸ ਦੇ ਨਾਲ ਜੁੜੇ ਹੋਏ ਸਨ । ਲੋਕ ਉਸ ਦੀ ਕਾਮੇਡੀ ਅਤੇ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸਨ । ਉਸ ਦੇ ਅਚਾਨਕ ਦਿਹਾਂਤ ਦੇ ਕਾਰਨ ਉਸ ਦੇ ਫੈਨਸ ‘ਚ ਸੋਗ ਦੀ ਲਹਿਰ ਹੈ । 

View this post on Instagram

A post shared by Filmy (@filmypr)







 



Related Post