ਧਰਮਿੰਦਰ ਨੂੰ ਯਾਦ ਆਇਆ ਆਪਣਾ ਪੁਰਾਣਾ ਘਰ ਅਤੇ ਆਪਣੀ ਮਾਂ, ਵੇਖੋ ਭਾਵੁਕ ਕਰ ਦੇਣ ਵਾਲਾ ਵੀਡੀਓ

ਅਦਾਕਾਰ ਧਰਮਿੰਦਰ (Dharmendra Deol ) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ਨੂੰ ਅਦਾਕਾਰ ਅਨੁਪਮ ਖੇਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

Written by  Shaminder   |  June 27th 2023 10:35 AM  |  Updated: June 27th 2023 10:35 AM

ਧਰਮਿੰਦਰ ਨੂੰ ਯਾਦ ਆਇਆ ਆਪਣਾ ਪੁਰਾਣਾ ਘਰ ਅਤੇ ਆਪਣੀ ਮਾਂ, ਵੇਖੋ ਭਾਵੁਕ ਕਰ ਦੇਣ ਵਾਲਾ ਵੀਡੀਓ

ਅਦਾਕਾਰ ਧਰਮਿੰਦਰ (Dharmendra Deol ) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਰਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ਨੂੰ ਅਦਾਕਾਰ ਅਨੁਪਮ ਖੇਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਧਰਮਿੰਦਰ ਆਪਣੀ ਨਜ਼ਮ ਦੇ ਰਾਹੀਂ ਆਪਣੇ ਪੁਰਾਣੇ ਘਰ ਅਤੇ ਮਾਂ ਨੂੰ ਯਾਦ ਕਰ ਰਹੇ ਹਨ । ਇਸ ਨਜ਼ਮ ਨੂੰ ਸੁਣਾਉਂਦੇ ਹੋਏ ਧਰਮਿੰਦਰ ਭਾਵੁਕ ਵੀ ਹੋ ਗਏ । ਵੀਡੀਓ ‘ਚ ਰਾਜ ਬੱਬਰ ਵੀ ਨਜ਼ਰ ਆ ਰਹੇ ਹਨ । 

ਹੋਰ ਪੜ੍ਹੋ : ਪ੍ਰਸਿੱਧ ਯੂਟਿਊਬਰ ਕੁਸ਼ਾ ਕਪਿਲਾ ਅਤੇ ਜ਼ੋਰਾਵਰ ਸਿੰਘ ਦਾ ਹੋਇਆ ਤਲਾਕ, ਕੁਸ਼ਾ ਨੇ ਪੋਸਟ ਕੀਤੀ ਸਾਂਝੀ

ਅਨੁਪਮ ਖੇਰ ਨੇ ਸਾਂਝੀ ਕੀਤੀ ਪੋਸਟ 

ਅਨੁਪਮ ਖੇਰ ਨੇ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ‘ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ। ਉਮਰ ‘ਚ ਜਾਂ ਰੁਤਬੇ ‘ਚ ਤਾਂ ਆਪਣੇ ਛੱਡੇ ਹੋਏ ਘਰ ਦੀ ਬਹੁਤ ਯਾਦ ਆਉਂਦੀ ਹੈ । ਜਿੱਥੇ ਅਸੀਂ ਆਪਣਾ ਬਚਪਨ ਗੁਜ਼ਾਰਿਆ ਹੁੰਦਾ ਹੈ । ਉਸ ਦਿਨ ਮੇਰੇ ਦੋਸਤ ਸੰਨੀ ਦਿਓਲ ਦੇ ਬੇਟੇ ਕਰਣ ਦੀ ਸ਼ਾਦੀ ‘ਚ ਜਲਦੀ ਪਹੁੰਚ ਗਿਆ ਤਾਂ ਧਰਮ ਜੀ ਦੇ ਨਾਲ ਵਕਤ ਗੁਜ਼ਾਰਨ ਦਾ ਮੌਕਾ ਮਿਲਿਆ ।

ਧਰਮ ਜੀ ਆਪਣੀ ਲਿਖੀ ਹੋਈ ਨਜ਼ਮ ਦੀਆਂ ਕੁਝ ਲਾਈਨਾਂ ਗੁਣਗੁਣਾ ਰਹੇ ਸਨ। ਜੋ ਮੈਂ ਅਤੇ ਰਾਜ ਬੱਬਰ ਜੀ ਦੇ ਦਿਲਾਂ ਦੀ ਗਹਿਰਾਈਆਂ ਨੂੰ ਛੂਹ ਰਹੀਆਂ ਸਨ । ਮੇਰੇ ਬਹੁਤ ਕਹਿਣ ‘ਤੇ ਉਹ ਨਜ਼ਮ ਰਿਕਾਰਡ ਕਰਨ ਦੇ ਲਈ ਰਾਜ਼ੀ ਹੋਏ ।

ਤੁਸੀਂ ਵੀ ਸੁਣੋ…ਤੁਹਾਨੂੰ ਵੀ ਤੁਹਾਡਾ ਬਚਪਨ, ਆਪਣਾ ਘਰ ਅਤੇ ਮਾਂ ਬਹੁਤ ਯਾਦ ਆਏਗੀ’। ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਇਸ ‘ਤੇ ਆਪੋ ਆਪਣੇ ਰਿਐਕਸ਼ਨ ਦੇ ਰਹੇ ਹਨ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network