ਕ੍ਰਿਸ਼ਨਾ ਅਭਿਸ਼ੇਕ ਦੇ ਬੱਚਿਆਂ ਨਾਲ ਗੋਵਿੰਦਾ ਦੀ ਵੀਡੀਓ ਹੋਈ ਵਾਇਰਲ, ਕਰਿਸ਼ਮਾ ਨੇ ਪੈਰ ਛੂਹ ਕੇ ਮੰਗੀ ਮੁਆਫੀ

ਮਸ਼ਹੂਰ ਕਾਮੇਡੀਅਨ ਤੇ ਅਦਾਕਾਰ ਕ੍ਰਿਸ਼ਨਾ ਅਭਿਸ਼ੇਕ ਦੀ ਭੈਣ ਆਰਤੀ ਸਿੰਘ ਦਾ ਹਾਲ ਹੀ 'ਚ ਵਿਆਹ ਹੋਇਆ ਹੈ। ਇਸ ਵਿਆਹ 'ਚ ਕਈ ਬਾਲੀਵੁੱਡ ਸੈਲਬਸ ਸਣੇ ਆਰਤੀ ਤੇ ਕ੍ਰਿਸ਼ਨਾ ਦੇ ਮਾਮਾ ਗੋਵਿੰਦਾ ਵੀ ਪਹੁਚੇ।

Written by  Pushp Raj   |  April 27th 2024 09:23 PM  |  Updated: April 27th 2024 09:25 PM

ਕ੍ਰਿਸ਼ਨਾ ਅਭਿਸ਼ੇਕ ਦੇ ਬੱਚਿਆਂ ਨਾਲ ਗੋਵਿੰਦਾ ਦੀ ਵੀਡੀਓ ਹੋਈ ਵਾਇਰਲ, ਕਰਿਸ਼ਮਾ ਨੇ ਪੈਰ ਛੂਹ ਕੇ ਮੰਗੀ ਮੁਆਫੀ

Govinda seen with Krushna Abhishek  Kids: ਮਸ਼ਹੂਰ ਕਾਮੇਡੀਅਨ ਤੇ ਅਦਾਕਾਰ ਕ੍ਰਿਸ਼ਨਾ ਅਭਿਸ਼ੇਕ ਦੀ ਭੈਣ ਆਰਤੀ ਸਿੰਘ ਦਾ ਹਾਲ ਹੀ 'ਚ ਵਿਆਹ ਹੋਇਆ ਹੈ। ਇਸ ਵਿਆਹ 'ਚ ਕਈ ਬਾਲੀਵੁੱਡ ਸੈਲਬਸ ਸਣੇ ਆਰਤੀ ਤੇ ਕ੍ਰਿਸ਼ਨਾ ਦੇ ਮਾਮਾ ਗੋਵਿੰਦਾ ਵੀ ਪਹੁਚੇ। 

ਜਿੱਥੇ ਇੱਕ ਪਾਸੇ ਆਰਤੀ ਸਿੰਘ ਦੇ ਵਿਆਹ ਵਿੱਚ ਉਸ ਦੇ ਭਰਾ ਕ੍ਰਿਸ਼ਨਾ ਅਭਿਸ਼ੇਕ ਅਤੇ ਮਾਮਾ ਗੋਵਿੰਦਾ ਦੀ ਆਪਸੀ ਸੁਲਹ ਹੋ ਗਈ, ਉੱਥੇ ਹੀ ਦੂਜੇ ਪਾਸੇ ਇਸ ਵਿਆਹ ਵਿੱਚ ਆਏ ਗੋਵਿੰਦਾ ਦੀ ਕ੍ਰਿਸ਼ਨਾ ਦੇ ਬੱਚਿਆਂ ਨਾਲ  ਬਹੁਤ ਹੀ ਪਿਆਰੀ ਵੀਡੀਓ ਵਾਇਰਲ ਹੋ ਰਹੀ ਹੈ। 

 

ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਸ਼ਮੀਰਾ ਨੇ ਮਾਮਾ ਗੋਵਿੰਦਾ ਦੇ ਪੈਰ ਛੂਹ ਕੇ ਉਨ੍ਹਾਂ ਕੋਲੋ ਮੁਆਫੀ ਮੰਗੀ। ਗੋਵਿੰਦਾ ਨੇ ਉਸ ਨੂੰ ਰੋਕਿਆ ਅਤੇ ਕਿਹਾ, 'ਜਿਉਂਦੇ ਰਹੋ, ਖੁਸ਼ ਰਹੋ। ਮੈਂ ਆਪਣੇ ਬੱਚਿਆਂ ਲਈ ਖੁਸ਼ ਹਾਂ।  ਉਸ ਨੇ ਆਪਣੇ ਛੇ ਸਾਲ ਦੇ ਜੁੜਵਾਂ ਬੱਚਿਆਂ ਨੂੰ ਗੋਵਿੰਦਾ ਮਾਮਾ ਨਾਲ ਵੀ ਮਿਲਾਇਆ। ਗੋਵਿੰਦਾ ਨੇ ਕ੍ਰਿਸ਼ਨਾ ਦੇ ਦੋਹਾਂ ਬੱਚਿਆਂ ਨੂੰ ਜੱਫੀ ਪਾ ਕੇ ਆਸ਼ੀਰਵਾਦ ਦਿੱਤਾ, ਜਿਸ ਨਾਲ ਕਸ਼ਮੀਰਾ ਭਾਵੁਕ ਹੋ ਗਈ।

ਹੋਰ ਪੜ੍ਹੋ : ਫਿਰੋਜ਼ ਖਾਨ ਤੇ ਵਿਨੋਦ ਖੰਨਾ ਸੀ ਜਿਗਰੀ ਯਾਰ, ਦੋਹਾਂ ਦੋਸਤਾਂ ਨੇ ਇਸ ਬਿਮਾਰੀ ਨਾਲ ਲੜਦੇ ਹੋਏ ਇੱਕੋ ਤਰਕੀਕ 'ਤੇ ਦੁਨੀਆ ਨੂੰ ਕਿਹਾ ਅਲਵਿਦਾ

ਕ੍ਰਿਸ਼ਨਾ ਅਭਿਸ਼ੇਕ ਦੀ ਭੈਣ ਆਰਤੀ ਸਿੰਘ ਦੇ ਵਿਆਹ 'ਚ ਗੋਵਿੰਦਾ ਦੇ ਅਚਾਨਕ ਪਹੁੰਚਣ 'ਤੇ ਨਾਂ ਮਹਿਜ਼  ਫੈਨਜ਼ ਸਗੋਂ ਉਨ੍ਹਾਂ ਦੇ ਆਪਣੇ ਰਿਸ਼ਤੇਦਾਰ ਵੀ ਹੈਰਾਨ ਰਹਿ ਗਏ। ਮਾਮੇ ਦੇ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ 8 ਸਾਲਾਂ ਤੋਂ ਚੱਲੀ ਆ ਰਹੀ ਮਾਮਾ-ਭਾਂਜੇ ਦੀ ਲੜਾਈ ਦਾ 'ਅੰਤ' ਮੰਨਿਆ ਜਾ ਰਿਹਾ ਹੈ।  ਫੈਨਜ਼ ਗੋਵਿੰਦਾ ਤੇ ਕ੍ਰਿਸ਼ਨਾਂ ਦੇ ਬੱਚਿਆਂ ਨੂੰ ਇੱਕਠੇ ਵੇਖ ਕੇ ਕਾਫੀ ਖੁਸ਼ ਹਨ ਤੇ ਇਸ ਵੀਡੀਓ ਉੱਤੇ ਭਰਪੂਰ ਪਿਆਰ ਲੁਟਾ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network