ਫਿਰੋਜ਼ ਖਾਨ ਤੇ ਵਿਨੋਦ ਖੰਨਾ ਸੀ ਜਿਗਰੀ ਯਾਰ, ਦੋਹਾਂ ਦੋਸਤਾਂ ਨੇ ਇਸ ਬਿਮਾਰੀ ਨਾਲ ਲੜਦੇ ਹੋਏ ਇੱਕੋ ਤਰਕੀਕ 'ਤੇ ਦੁਨੀਆ ਨੂੰ ਕਿਹਾ ਅਲਵਿਦਾ
Vinod Khanna & Feroz Khan death anniversary : ਬਾਲੀਵੁੱਡ ਸਿਤਾਰਿਆਂ ਵਿੱਚ ਤੁਸੀਂ ਬਹੁਤੇ ਲੋਕਾਂ ਦੀ ਦੋਸਤੀ ਦੇ ਚਰਚੇ ਸੁਣੇ ਹੋਣਗੇ, ਪਰ ਕੀ ਤੁਸੀਂ ਅਜਿਹੇ ਬਾਲੀਵੁੱਡ ਦੇ ਦੋ ਜਿਗਰੀ ਯਾਰਾਂ ਦੀ ਦੋਸਤੀ ਬਾਰੇ ਸੁਣਿਆ ਹੈ, ਜੋ ਆਪਣੀ ਪੱਕੀ ਯਾਰੀ ਲਈ ਜਾਣੇ ਜਾਂਦੇ ਸਨ ਇੱਥੋ ਤੱਕ ਕਿ ਦੋਹਾਂ ਨੇ ਇੱਕੋ ਬਿਮਾਰੀ ਨਾਲ ਲੜਦੇ ਹੋਏ ਇੱਕ ਦਿਨ ਇਸ ਦੁਨੀਆਂ ਤੋਂ ਰੁਖਸਤੀ ਲਈ ਸੀ। ਆਓ ਜਾਣਦੇ ਹਾਂ ਇਨ੍ਹਾਂ ਦੋ ਜਿਗਰੀ ਦੋਸਤਾਂ ਦੀ ਕਹਾਣੀ ਬਾਰੇ
ਦੋਸਤੀ ਹੋਣਾ ਆਮ ਗੱਲ ਹੈ, ਪਰ ਉਸ ਦੋਸਤੀ ਨੂੰ ਕਈ ਸਾਲ ਨਿਭਾਉਣਾ ਆਮ ਗੱਲ ਨਹੀਂ ਹੈ । ਬਾਲੀਵੁੱਡ ਵਿੱਚ ਅਹਿਜੇ ਬਹੁਤ ਘੱਟ ਸਿਤਾਰੇ ਹਨ, ਜਿਹੜੇ ਇਸ ਦੋਸਤੀ ਨੂੰ ਅੱਗੇ ਲੈ ਕੇ ਜਾਂਦੇ ਹੋਣ, ਜਿਸ ਦੀ ਮਿਸਾਲ ਪੂਰੀ ਦੁਨੀਆ ਦਿੰਦੀ ਹੋਵੇ । ਇਸ ਲਿਸਟ ਵਿੱਚ ਨਾਂ ਆਉਂਦਾ ਹੈ ਉਨ੍ਹਾਂ ਸਿਤਾਰਿਆਂ ਦਾ ਜਿਹੜੇ ਅੱਜ ਸਾਡੇ ਵਿੱਚ ਨਹੀਂ ਹਨ । ਜੀ ਹਾਂ ਇਹ ਸਿਤਾਰੇ ਹਨ ਫ਼ਿਰੋਜ ਖ਼ਾਨ ਅਤੇ ਵਿਨੋਦ ਖੰਨਾ । ਅੱਜ ਦੇ ਹੀ ਦਿਨ ਯਾਨੀ 27 ਅਪ੍ਰੈਲ 2009 ਨੂੰ ਫ਼ਿਰੋਜ ਖ਼ਾਨ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ ।
ਇਸੇ ਤਰ੍ਹਾਂ ਵਿਨੋਦ ਖੰਨਾ ਨੇ ਵੀ 27 ਅਪ੍ਰੈਲ 2017 ਨੂੰ ਅਲਵਿਦਾ ਕਹਿ ਦਿੱਤਾ ਸੀ । ਇਨ੍ਹਾਂ ਦੋਹਾਂ ਸਿਤਾਰਿਆਂ ਦੀ ਮੌਤ ਵੀ ਕੈਂਸਰ ਦੀ ਬਿਮਾਰੀ ਨਾਲ ਹੋਈ ਸੀ । 1976 ਵਿੱਚ ਆਈ ਫ਼ਿਲਮ ‘ਸ਼ੰਕਰ ਸ਼ੰਭੂ’ ਵਿੱਚ ਵਿਨੋਦ ਖੰਨਾ ਤੇ ਫ਼ਿਰੋਜ ਖ਼ਾਨ ਇੱਕਠੇ ਨਜ਼ਰ ਆਏ ਸਨ । ਇਸ ਫ਼ਿਲਮ ਵਿੱਚ ਦੋਹਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਇਸ ਜੋੜੀ ਦੀ ਫ਼ਿਲਮ ‘ਕੁਰਬਾਨੀ’ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ ।
ਇਹ ਫ਼ਿਲਮ ਹਿੱਟ ਹੋਈ ਸੀ ਤੇ ਇਸ ਦੇ ਨਾਲ ਹੀ ਦੋਹਾਂ ਦੀ ਦੋਸਤੀ ਵੀ ਮਜ਼ਬੂਤ ਹੋਈ ਸੀ । ਇਸ ਫ਼ਿਲਮ ਤੋਂ ਬਾਅਦ ਵਿਨੋਦ ਖੰਨਾ ਓਸ਼ੋ ਦੇ ਆਸ਼ਰਮ ਚਲੇ ਗਏ । ਵਿਨੋਦ ਆਸ਼ਰਮ ਵਿੱਚ ਮਾਲੀ ਦਾ ਕੰਮ ਕਰਦੇ ਸਨ ।
ਹੋਰ ਪੜ੍ਹੋ : ਗੁਰਚਰਨ ਸਿੰਘ ਦੇ ਲਾਪਤਾ ਹੋਣ 'ਤੇ ਜੈਨੀਫਰ ਮਿਸਤਰੀ ਹੋਈ ਪਰੇਸ਼ਾਨ, ਅਦਾਕਾਰਾ ਨੇ ਪੋਸਟ ਸਾਂਝੀ ਕਰ ਦਿੱਤਾ ਰਿਐਕਸ਼ਨ
ਓਸ਼ੋ ਨਾਲ ਜੁੜੇ ਵਿਵਾਦਾਂ ਤੋਂ ਬਾਅਦ ਜਦੋਂ ਉਹ ਬਾਲੀਵੁੱਡ ਵਿੱਚ ਆਪਣੀ ਦੂਸਰੀ ਪਾਰੀ ਸ਼ੁਰੂ ਕਰਨ ਜਾ ਰਹੇ ਸਨ ਤਾਂ ਫ਼ਿਰੋਜ ਖ਼ਾਨ ਨੇ ਉਨ੍ਹਾਂ ਦੀ ਮਦਦ ਕੀਤੀ ਸੀ । ਉਦੋਂ ਫ਼ਿਰੋਜ਼ ਨੇ ਉਹਨਾਂ ਨਾਲ ਦਇਆਵਾਨ ਸਾਈਨ ਕੀਤੀ ਸੀ । ਫ਼ਿਲਮ ਵਿੱਚ ਵਿਨੋਦ ਅਤੇ ਮਾਧੁਰੀ ਦੀਕਸ਼ਿਤ ਲੀਡ ਰੋਲ ਵਿੱਚ ਸਨ ।
- PTC PUNJABI