MasterChef India 7 Winner: ਆਸਾਮ ਦੇ ਨਯਨਜਯੋਤੀ ਸੈਕੀਆ ਬਣੇ 'MasterChef India', ਇਨਾਮ ਰਾਸ਼ੀ ਸੁਣ ਕੇ ਰਹਿ ਜਾਓਗੇ ਹੈਰਾਨ

ਮਸ਼ਹੂਰ ਸ਼ੈੱਫ ਸੰਜੀਵ ਕਪੂਰ ਨੂੰ ਵੀ ਇਸ ਸਾਲ ਮਾਸਟਰ ਸ਼ੈਫ ਸੀਜ਼ਨ 7 ਦੇ ਗ੍ਰੈਂਡ ਫਿਨਾਲੇ ਦਾ ਹਿੱਸਾ ਬਣੇ। ਇਸ ਦੌਰਾਨ ਉਨ੍ਹਾਂ ਨੇ ਸ਼ੈੱਫ ਰਣਵੀਰ ਬਰਾੜ, ਵਿਕਾਸ ਖੰਨਾ ਅਤੇ ਗਰਿਮਾ ਅਰੋੜਾ ਦੇ ਨਾਲ ਮਾਸਟਰ ਸ਼ੈੱਫ ਇੰਡੀਆ ਦੇ ਵਿਨਰ ਤੇ ਰਨਰਅਪ ਦਾ ਨਿਰਣਾ ਕੀਤਾ।ਇਹ ਸੀਜਨ ਆਸਾਮ ਦੇ ਨਯਨਜਯੋਤੀ ਸੈਕੀਆ ਨੇ ਜਿੱਤਿਆ ਹੈ।

By  Pushp Raj April 1st 2023 12:10 PM

MasterChef India 7 Winner: ਟੈਲੀਵਿਜ਼ਨ ਦੇ ਮਸ਼ਹੂਰ ਕੁਕਿੰਗ ਰਿਐਲਿਟੀ ਸ਼ੋਅ 'ਮਾਸਟਰਸ਼ੈਫ ਇੰਡੀਆ' 7 ਸੀਜ਼ਨ ਦਾ ਫਿਨਾਲੇ ਹੋ ਚੁੱਕਾ ਹੈ। ਇਸ ਸਾਲ ਆਸਾਮ ਦੇ ਰਹਿਣ ਵਾਲੇ ਨਯਨਜਯੋਤੀ ਸੈਕੀਆ ਨੂੰ ਸ਼ੁੱਕਰਵਾਰ ਰਾਤ ਨੂੰ ਹੋਏ ਗ੍ਰੈਂਡ ਫਿਨਾਲੇ 'ਚ ਮਾਸਟਰਸ਼ੇਫ ਇੰਡੀਆ 7 ਦਾ ਜੇਤੂ ਐਲਾਨਿਆ ਗਿਆ ਹੈ। ਜਦੋਂ ਕਿ ਆਸਾਮ ਦੀ ਸਾਂਤਾ ਸਰਮਾ ਅਤੇ ਮਹਾਰਾਸ਼ਟਰ ਦੀ ਸੁਵਰਨਾ ਬਾਗੁਲ ਪਹਿਲੇ ਅਤੇ ਦੂਜੇ ਰਨਰਅੱਪ ਰਹੇ।


'ਮਾਸਟਰਸ਼ੇਫ ਇੰਡੀਆ' ਦੇ 7ਵੇਂ ਸੀਜ਼ਨ ਦਾ ਸਫਰ ਟਾਪ 36 ਹੋਮ ਕੁੱਕਸ ਦੇ ਨਾਲ ਸ਼ੁਰੂ ਹੋਇਆ ਸੀ, ਹੌਲੀ-ਹੌਲੀ ਉਨ੍ਹਾਂ 'ਚੋਂ ਕਈ ਸ਼ੋਅ ਤੋਂ ਬਾਹਰ ਹੋ ਗਏ। ਟੌਪ 16 ਵਿੱਚੋਂ ਫਿਰ ਟੌਪ 7 ਅਤੇ ਸਿਰਫ਼ ਟੌਪ 3 ਸ਼ੈੱਫ਼ ਹੀ ਗ੍ਰੈਂਡ ਫਿਨਾਲੇ ਵਿੱਚ ਪਹੁੰਚਣ ਵਿੱਚ ਕਾਮਯਾਬ ਹੋਏ, ਜਿਸ ਵਿੱਚ ਨਯਨਜਯੋਤੀ ਸੈਕੀਆ, ਸਾਂਤਾ ਸਰਮਾ ਅਤੇ ਸੁਵਰਨਾ ਬਾਗੁਲ ਸ਼ਾਮਿਲ ਸਨ।

'MasterChef India 7' ਦੇ ਵਿਜੇਤਾ ਬਣਨ ਤੋਂ ਬਾਅਦ ਨਯਨਜਯੋਤੀ ਸੈਕੀਆ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਉਨ੍ਹਾਂ ਨੇ ਆਪਣੀ ਸਾਦਗੀ ਨਾਲ ਨਾ ਮਹਿਜ਼ ਸ਼ੋਅ 'ਚ ਸਾਰੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਸਗੋਂ ਆਪਣੀ ਡਿਸ਼ਾਂ ਦੇ ਚੰਗੇ ਸਵਾਦ ਤੇ ਚੰਗੇ ਤਰੀਕੇ ਨਾਲ ਪੇਸ਼ ਕਰਕੇ ਜੱਜਾਂ ਦਾ ਵਿਸ਼ਵਾਸ ਵੀ ਜਿੱਤਿਆ।

ਚੁਣੌਤੀਆਂ ਦੀ ਇੱਕ ਲੜੀ ਵਿੱਚੋਂ ਲੰਘਣ ਮਗਰੋਂ, ਨਯਨਜਯੋਤੀ ਸੈਕੀਆ ਸ਼ੈੱਫ ਸੰਜੀਵ ਕਪੂਰ ਵੱਲੋਂ ਦਿੱਤੀ ਗਈ ਆਖ਼ਰੀ ਚੁਣੌਤੀ ਨੂੰ ਜਿੱਤਣ ਤੋਂ ਬਾਅਦ 'ਮਾਸਟਰਸ਼ੇਫ ਇੰਡੀਆ 7' ਦੀ ਜੇਤੂ ਬਣੇ। ਉਨ੍ਹਾਂ ਨੂੰ ਸ਼ੋਅ ਦੀ ਟਰਾਫੀ ਦੇ ਨਾਲ 25 ਲੱਖ ਰੁਪਏ ਦਾ ਚੈੱਕ ਵੀ ਦਿੱਤਾ ਗਿਆ।

ਨਯਨਜਯੋਤੀ ਸੈਕੀਆ ਨੂੰ ਹੁਣ ਸੋਸ਼ਲ ਮੀਡੀਆ 'ਤੇ ਵਧਾਈਆਂ ਮਿਲ ਰਹੀਆਂ ਹਨ।  ਆਸਾਮ ਦੀ ਸਾਂਤਾ ਸਰਮਾ ਨੂੰ ਫਸਟ ਰਨਰਅੱਪ ਅਤੇ ਮੁੰਬਈ ਦੀ ਸੁਵਰਨਾ ਬਾਗੁਲ ਨੂੰ ਸੈਕਿੰਡ ਰਨਰਅੱਪ ਐਲਾਨਿਆ ਗਿਆ ਹੈ ਤੇ ਦੋਵਾਂ ਨੂੰ 5-5 ਲੱਖ ਰੁਪਏ ਦੀ ਇਨਾਮੀ ਰਾਸ਼ੀ ਵੀ ਦਿੱਤੀ ਗਈ।


ਹੋਰ ਪੜ੍ਹੋ: Ishita Dutta: ਮਾਂ ਬਨਣ ਵਾਲੀ ਹੈ ਇਸ਼ਿਤਾ ਦੱਤਾ, ਅਦਾਕਾਰਾ ਨੇ ਬੇਬੀ ਬੰਪ ਫਲਾਂਟ ਕਰਦੇ ਹੋਏ ਫੈਨਜ਼ ਨਾਲ ਸਾਂਝੀ ਕੀਤੀ ਗੁੱਡਨਿਊਜ਼      

ਭਾਰਤ ਦੇ ਮਸ਼ਹੂਰ ਸ਼ੈੱਫ ਸੰਜੀਵ ਕਪੂਰ ਵੀ ਇਸ ਸੀਜ਼ਨ 'ਚ ਗ੍ਰੈਂਡ ਫਿਨਾਲੇ ਦਾ ਹਿੱਸਾ ਬਣੇ। ਉਨ੍ਹਾਂ ਨੇ ਸ਼ੈੱਫ ਰਣਵੀਰ ਬਰਾੜ, ਵਿਕਾਸ ਖੰਨਾ ਅਤੇ ਗਰਿਮਾ ਅਰੋੜਾ ਦੇ ਨਾਲ ਮਾਸਟਰ ਸ਼ੈੱਫ ਇੰਡੀਆ ਦੇ ਫਾਈਨਲਿਸਟਾਂ ਦਾ ਨਿਰਣਾ ਕੀਤਾ।


Related Post