Ishita Dutta:ਮਾਂ ਬਨਣ ਵਾਲੀ ਹੈ ਇਸ਼ਿਤਾ ਦੱਤਾ, ਅਦਾਕਾਰਾ ਨੇ ਬੇਬੀ ਬੰਪ ਫਲਾਂਟ ਕਰਦੇ ਹੋਏ ਫੈਨਜ਼ ਨਾਲ ਸਾਂਝੀ ਕੀਤੀ ਗੁੱਡ ਨਿਊਜ਼
ਤਨੁਸ਼੍ਰੀ ਦੱਤਾ ਦੀ ਛੋਟੀ ਭੈਣ ਇਸ਼ਿਤਾ ਦੱਤਾ ਸੇਠ ਜਲਦ ਹੀ ਮਾਂ ਬਨਣ ਵਾਲੀ ਹੈ। ਅਭਿਨੇਤਰੀ ਤੇ ਉਸ ਦਾ ਪਤੀ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਕਾਫੀ ਖੁਸ਼ ਹਨ ਤੇ ਫੈਨਜ ਵੀ ਉਨ੍ਹਾਂ ਨੂੰ ਵਧਾਈ ਦਿੰਦੇ ਨਜ਼ਰ ਆ ਰਹੇ ਹਨ। ਇਸ਼ਿਤਾ ਦੇ ਨਾਲ-ਨਾਲ ਪ੍ਰਸ਼ੰਸਕ ਉਨ੍ਹਾਂ ਦੇ ਪਤੀ ਵਤਸਲ ਦੱਤਾ ਨੂੰ ਵੀ ਸ਼ੁਭਕਾਮਨਾਵਾਂ ਦੇ ਰਹੇ ਹਨ।
Ishita Dutta:ਮਾਂ ਬਨਣ ਵਾਲੀ ਹੈ ਇਸ਼ਿਤਾ ਦੱਤਾ, ਅਦਾਕਾਰਾ ਨੇ ਬੇਬੀ ਬੰਪ ਫਲਾਂਟ ਕਰਦੇ ਹੋਏ ਫੈਨਜ਼ ਨਾਲ ਸਾਂਝੀ ਕੀਤੀ ਗੁੱਡ ਨਿਊਜ਼
Ishita Dutta and Vatsal Sheth become parents soon: ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਇਸ਼ਿਤਾ ਦੱਤਾ ਨੇ ਹਾਲ ਹੀ ਵਿੱਚ ਆਪਣੇ ਫੈਨਜ਼ ਨਾਲ ਗੁੱਡ ਨਿਊਜ਼ ਸਾਂਝੀ ਕੀਤੀ ਹੈ। ਅਦਾਕਾਰਾ ਨੇ ਦੱਸਿਆ ਕਿ ਉਹ ਆਪਣੀ ਪ੍ਰੈਗਨੈਂਸੀ ਦੇ ਆਖ਼ਰੀ ਪੜਾਅ 'ਤੇ ਹੈ। ਜਲਦ ਹੀ ਇਸ਼ਿਤਾ ਤੇ ਉਸ ਦੇ ਪਤੀ ਵਤਸਲ ਸੇਠ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਵਾਲੇ ਹਨ।
ਅਦਾਕਾਰਾ ਨੇ ਆਪਣੇ ਫੈਨਜ਼ ਨਾਲ ਇਹ ਖੁਸ਼ਖਬਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਖੂਸਬੂਰਤ ਤਸਵੀਰਾਂ ਸ਼ੇਅਰ ਕਰਦੇ ਹੋਏ ਸਾਂਝੀ ਕੀਤੀ ਹੈ। ਇਨ੍ਹਾਂ ਤਸਵੀਰਾਂ ਦੇ ਵਿੱਚ ਉਹ ਆਪਣੇ ਪਤੀ ਦੇ ਨਾਲ ਮੈਟਰਨਿਟੀ ਫੋਟੋਸ਼ੂਟ ਕਰਵਾਉਂਦੀ ਹੋਈ ਨਜ਼ਰ ਆਈ।
ਇਸ਼ਿਤਾ ਦੱਤਾ ਨੇ ਇਹ ਤਸਵੀਰਾਂ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ਹੈ। ਇਸ਼ਿਤਾ ਨੇ ਆਪਣੀ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ," ਬੇਬੀ ਔਨ ਬੋਰਡ ❤️।"
ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ਼ਿਤਾ ਤੇ ਉਸ ਦੇ ਪਤੀ ਵਤਸਲ ਇੱਕ ਬੀਚ ਦੇ ਕਿਨਾਰੇ ਨਜ਼ਰ ਆ ਰਹੇ ਹਨ। ਇਸ਼ਿਤਾ ਖੜੀ ਹੈ ਤੇ ਉਸ ਦੇ ਪਤੀ ਸਾਹਮਣੇ ਘੁਟਨੇ ਦੇ ਬਲ ਬੈਠ ਕੇ ਉਸ ਦੇ ਬੇਬੀ ਬੰਪ ਉੱਤੇ ਕਿਸ ਕਰਦੇ ਹੋਏ ਨਜ਼ਰ ਆ ਰਹੇ ਹਨ। ਦੂਜੀ ਤਸਵੀਰ ਦੇ ਵਿੱਚ ਦੋਵੇਂ ਖੁਸ਼ੀ ਨਾਲ ਇੱਕ ਦੂਜੇ ਵੱਲ ਵੇਖਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਦੋਹਾਂ ਤਸਵੀਰਾਂ ਦੇ ਬੈਕਗ੍ਰਾਊਂਡ ਵਿੱਚ ਗਹਿਰਾ ਸਮੁੰਦਰ ਤੇ ਸਨਸੈੱਟ ਦਾ ਖੂਬਸੂਰਤ ਨਜ਼ਾਰਾ ਵੀ ਵਿਖਾਈ ਦੇ ਰਿਹਾ ਹੈ। ਇਨ੍ਹਾਂ ਤਸਵੀਰਾਂ ਦੇ ਵਿੱਚ ਇਸ਼ਿਤਾ ਆਪਣਾ ਬੇਬੀ ਬੰਪ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ।
ਇਸ਼ਿਤਾ ਵੱਲੋਂ ਖੁਸ਼ਖਬਰੀ ਸਾਂਝੀ ਕਰਨ ਮਗਰੋਂ ਵੱਡੀ ਗਿਣਤੀ 'ਚ ਫੈਨਜ਼ ਇਸ ਜੋੜੇ ਨੂੰ ਵਧਾਈ ਦੇ ਰਹੇ ਹਨ ਤੇ ਉਨ੍ਹਾਂ ਦੇ ਆਉਣ ਵਾਲੇ ਬੱਚੇ ਲਈ ਸੁਭਕਾਮਨਾਵਾਂ ਦੇ ਰਹੇ ਹਨ। ਇਸ ਦੇ ਨਾਲ ਹੀ ਕਈ ਟੀਵੀ ਸੈਲੇਬਸ ਜਿਵੇਂ ਹੈਲੀ ਸ਼ਾਹ ਸਣੇ ਟੀਵੀ ਜਗਤ ਦੇ ਕਈ ਸਿਤਾਰਿਆਂ ਨੇ ਵਧਾਈ ਦਿੱਤੀ ਹੈ। _54f19c885017c14ac214531975b103d3_1280X720.webp)
ਦੱਸਣਯੋਗ ਹੈ ਕਿ ਇਸ਼ਿਤਾ ਤੇ ਵਤਸਲ ਨੇ ਸਾਲ 2017 'ਚ ਵਿਆਹ ਕੀਤਾ ਸੀ। ਦੋਵਾਂ ਦੇ ਵਿਆਹ ਨੂੰ 6 ਸਾਲ ਹੋ ਗਏ ਹਨ। ਉਹ ਪਹਿਲੀ ਵਾਰ ਮਾਂ ਬਨਣ ਜਾ ਰਹੀ ਹੈ ਅਤੇ ਇਸ ਮੌਕੇ 'ਤੇ ਕਾਫੀ ਖੁਸ਼ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ਼ਿਤਾ ਦੱਤਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਊਥ ਫਿਲਮਾਂ ਨਾਲ ਕੀਤੀ ਸੀ। ਉਹ ਅਜੇ ਦੇਵਗਨ ਦੀ ਫ਼ਿਲਮ 'ਦ੍ਰਿਸ਼ਯਮ' ਨਾਲ ਸੁਰਖੀਆਂ 'ਚ ਆਈ ਸੀ। ਉਹ ਟੀਵੀ ਦੀ ਦੁਨੀਆ ਵਿੱਚ ਵੀ ਸਰਗਰਮ ਰਹੀ ਹੈ ਅਤੇ ਏਕ ਘਰ ਬਣੂੰਗਾ, ਨੱਚ ਬਲੀਏ 6 ਅਤੇ ਬੇਪਨਾਹ ਪਿਆਰ ਵਰਗੇ ਸੀਰੀਅਲਾਂ ਦਾ ਹਿੱਸਾ ਰਹੀ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
