ਨੀਰੂ ਬਾਜਵਾ ਨੇ ਆਪਣੀ ਫ਼ਿਲਮ ‘ਬੂਹੇ ਬਾਰੀਆਂ’ ਦਾ ਫਸਟ ਲੁੱਕ ਕੀਤਾ ਸਾਂਝਾ, ਇਸ ਵਾਰ ਨਵੇਂ ਕਿਰਦਾਰ ‘ਚ ਦਿਖੇਗੀ ਅਦਾਕਾਰਾ

ਅਦਾਕਾਰਾ ਨੀਰੂ ਬਾਜਵਾ ਇੱਕ ਤੋਂ ਬਾਅਦ ਇੱਕ ਨਵੀਆਂ ਫ਼ਿਲਮਾਂ ‘ਚ ਨਜ਼ਰ ਆ ਰਹੀ ਹੈ । ਜਲਦ ਹੀ ਅਦਾਕਾਰਾ ਨਵੀਂ ਫ਼ਿਲਮ ‘ਬੂਹੇ ਬਾਰੀਆਂ’ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਏਗੀ । ਇਸ ਫ਼ਿਲਮ ਦੀ ਫਸਟ ਲੁੱਕ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ ।

By  Shaminder August 5th 2023 12:49 PM

ਅਦਾਕਾਰਾ ਨੀਰੂ ਬਾਜਵਾ (Neeru Bajwa) ਇੱਕ ਤੋਂ ਬਾਅਦ ਇੱਕ ਨਵੀਆਂ ਫ਼ਿਲਮਾਂ ‘ਚ ਨਜ਼ਰ ਆ ਰਹੀ ਹੈ । ਜਲਦ ਹੀ ਅਦਾਕਾਰਾ ਨਵੀਂ ਫ਼ਿਲਮ ‘ਬੂਹੇ ਬਾਰੀਆਂ’ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਏਗੀ । ਇਸ ਫ਼ਿਲਮ ਦੀ ਫਸਟ ਲੁੱਕ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਜਿਸ ‘ਚ ਨੀਰੂ ਬਾਜਵਾ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਦੀਆਂ ਕਈ ਉੱਘੀਆਂ ਅਦਾਕਾਰਾਂ ਇਸ ਪੋਸਟਰ ‘ਚ ਨਜ਼ਰ ਆ ਰਹੀਆਂ ਹਨ ।

ਹੋਰ ਪੜ੍ਹੋ : ਐਡਵਾਂਸ ਬੁਕਿੰਗ ‘ਚ 'ਗਦਰ-2' ਨੇ 'ਓਮਜੀ-2' ਨੂੰ ਪਛਾੜਿਆ, ਸੰਨੀ ਦਿਓਲ ਦੇ ਸਾਹਮਣੇ ਫਿੱਕੇ ਪਏ ਅਕਸ਼ੇ ਕੁਮਾਰ

ਜਿਸ ‘ਚ ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਜਤਿੰਦਰ ਕੌਰ, ਸੀਮਾ ਕੌਸ਼ਲ, ਰੁਪਿੰਦਰ ਰੂਪੀ, ਰੁਬੀਨਾ ਬਾਜਵਾ ਸਣੇ ਕਈ ਹੋਰ ਹੀਰੋਇਨਾਂ ਨਜ਼ਰ ਆ ਰਹੀਆਂ ਹਨ ।

ਔਰਤਾਂ ‘ਤੇ ਕੇਂਦਰਿਤ ਹੋਵੇਗੀ ਫ਼ਿਲਮ

ਫ਼ਿਲਮ ਦੀ ਫਸਟ ਲੁੱਕ ਨੂੰ ਵੇਖ ਕੇ ਤਾਂ ਇਹੀ ਜਾਪਦਾ ਹੈ ਕਿ ਇਹ ਫ਼ਿਲਮ ਔਰਤਾਂ ‘ਤੇ ਕੇਂਦਰਿਤ ਹੋਵੇਗੀ । ਇਸ ਤੋਂ ਇਲਾਵਾ ਫ਼ਿਲਮ ‘ਚ ਮਲਕੀਤ ਰੌਣੀ ਸਣੇ ਕਈ ਅਦਾਕਾਰ ਵੀ ਨਜ਼ਰ ਆਉਣਗੇ । ਫਸਟ ਲੁੱਕ ‘ਚ ਨੀਰੂ ਬਾਜਵਾ ਪੁਲਿਸ ਦੀ ਵਰਦੀ ‘ਚ ਨਜ਼ਰ ਆ ਰਹੀ ਹੈ ।


ਜਿਸ ਤੋਂ ਲੱਗਦਾ ਹੈ ਕਿ ਅਦਾਕਾਰਾ ਪੁਲਿਸ ਅਧਿਕਾਰੀ ਦੇ ਕਿਰਦਾਰ ‘ਚ ਨਜ਼ਰ ਆਏਗੀ ।ਫ਼ਿਲਮ ੧੫ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਨੇ ਫ਼ਿਲਮ ‘ਕਲੀ ਜੋਟਾ’ ‘ਚ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਸੀ । ਇਸ ਫ਼ਿਲਮ ‘ਚ ਨੀਰੂ ਵੱਲੋਂ ਨਿਭਾਏ ਗਏ ਕਿਰਦਾਰ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । 

View this post on Instagram

A post shared by Neeru Bajwa (@neerubajwa)



Related Post