ਐਡਵਾਂਸ ਬੁਕਿੰਗ ‘ਚ 'ਗਦਰ-2' ਨੇ 'ਓਮਜੀ-2' ਨੂੰ ਪਛਾੜਿਆ, ਸੰਨੀ ਦਿਓਲ ਦੇ ਸਾਹਮਣੇ ਫਿੱਕੇ ਪਏ ਅਕਸ਼ੇ ਕੁਮਾਰ

ਅਕਸ਼ੇ ਕੁਮਾਰ ਅਤੇ ਸੰਨੀ ਦਿਓਲ ਆਪੋ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਇਨ੍ਹੀਂ ਦਿਨੀਂ ਚਰਚਾ ‘ਚ ਹਨ । ਪਰ ਐਡਵਾਂਸ ਬੁਕਿੰਗ ਦੇ ਮਾਮਲੇ ਚ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫ਼ਿਲਮ ‘ਗਦਰ-2’ ਨੇ ‘ਓਐੱਮਜੀ-2’ ਨੂੰ ਪਛਾੜ ਦਿੱਤਾ ਹੈ ।

Written by  Shaminder   |  August 05th 2023 12:15 PM  |  Updated: August 05th 2023 12:20 PM

ਐਡਵਾਂਸ ਬੁਕਿੰਗ ‘ਚ 'ਗਦਰ-2' ਨੇ 'ਓਮਜੀ-2' ਨੂੰ ਪਛਾੜਿਆ, ਸੰਨੀ ਦਿਓਲ ਦੇ ਸਾਹਮਣੇ ਫਿੱਕੇ ਪਏ ਅਕਸ਼ੇ ਕੁਮਾਰ

 ਅਕਸ਼ੇ ਕੁਮਾਰ (Akshay Kumar) ਅਤੇ ਸੰਨੀ ਦਿਓਲ (Sunny Deol) ਆਪੋ ਆਪਣੀਆਂ ਫ਼ਿਲਮਾਂ ਨੂੰ ਲੈ ਕੇ ਇਨ੍ਹੀਂ ਦਿਨੀਂ ਚਰਚਾ ‘ਚ ਹਨ । ਪਰ ਐਡਵਾਂਸ ਬੁਕਿੰਗ ਦੇ ਮਾਮਲੇ ਚ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਫ਼ਿਲਮ ‘ਗਦਰ-2’ ਨੇ ‘ਓਐੱਮਜੀ-2’ ਨੂੰ ਪਛਾੜ ਦਿੱਤਾ ਹੈ । ‘ਗਦਰ-੨’ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਚੁੱਕੀ ਹੈ । ਜਿਸ ਨੂੰ ਵਧੀਆ ਰਿਸਪਾਂਸ ਮਿਲ ਰਿਹਾ ਹੈ ।

ਹੋਰ ਪੜ੍ਹੋ :  ਖ਼ਾਨ ਸਾਬ ਨੇ ਆਪਣੇ ਮਾਪਿਆਂ ਲਈ ਬਣਵਾਇਆ ਨਵਾਂ ਘਰ, ਮਾਂ ਨੂੰ ਸੌਂਪੀਆਂ ਘਰ ਦੀਆਂ ਚਾਬੀਆਂ, ਭਾਵੁਕ ਹੋਏ ਮਾਪੇ

ਦੋਨਾਂ ਫ਼ਿਲਮਾਂ ਦੀ ਐਡਵਾਂਸ ਬੁਕਿੰਗ  

ਅਕਸ਼ੇ ਅਤੇ ਸੰਨੀ ਦਿਓਲ ਦੀ ਫ਼ਿਲਮਾਂ ਦੀ ਐਡਵਾਂਸ ਬੁਕਿੰਗ ਦੀ ਗੱਲ ਕਰੀਏ  ਤਾਂ ਗਦਰ-2 ਨੇ ਹੁਣ ਤੱਕ ਐਡਵਾਂਸ ਬੁਕਿੰਗ ‘ਚ ਇੱਕ ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ । ਜਦੋਂਕਿ ਅਕਸ਼ੇ ਕੁਮਾਰ ਦੀ ‘ਓਐੱਮਜੀ-2’ ਨੇ ਬੱਤੀ ਲੱਖ ਦੀ ਕਮਾਈ ਕੀਤੀ ਹੈ ।

‘ਗਦਰ-2’ 11  ਅਗਸਤ ਨੂੰ ਹੋਣ ਜਾ ਰਹੀ ਰਿਲੀਜ਼ 

ਸੰਨੀ ਦਿਓਲ ਦੀ ‘ਗਦਰ-2’ ਗਿਆਰਾਂ ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਫ਼ਿਲਮ ‘ਚ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ । ਫ਼ਿਲਮ ਵੇਖਣ ਨੂੰ ਲੈ ਕੇ ਦਰਸ਼ਕ ਵੀ ਬਹੁਤ ਉਤਸ਼ਾਹਿਤ ਹਨ ਅਤੇ ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਇਸ ਫ਼ਿਲਮ ਦੇ ਗੀਤ ਰਿਲੀਜ਼ ਹੋ ਰਹੇ ਨੇ ।

ਜਿਨ੍ਹਾਂ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਉੱਧਰ ਅਕਸ਼ੇ ਕੁਮਾਰ ਦੀ ‘ਓਐੱਮਜੀ-2’ ਵੀ ਰਿਲੀਜ਼ ਹੋਣ ਵਾਲੀ ਹੈ । ਅਕਸ਼ੇ ਕੁਮਾਰ, ਪੰਕਜ ਤ੍ਰਿਪਾਠੀ ਸਣੇ ਕਈ ਕਲਾਕਾਰ ਇਸ ਫ਼ਿਲਮ ‘ਚ ਦਿਖਾਈ ਦੇਣਗੇ ।   

 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network