ਸਤਿੰਦਰ ਸਰਤਾਜ ਨੇ ਆਪਣੇ ਲਾਈਵ ਸ਼ੋਅ ਦੇ ਦੌਰਾਨ ਹੜ੍ਹ ਪੀੜਤਾਂ ਲਈ ਕੀਤੀ ਅਰਦਾਸ, 'ਕਿਹਾ-ਕੁਦਰਤੀ ਆਫਤ 'ਤੇ ਨਹੀਂ ਕਿਸੇ ਦਾ ਜ਼ੋਰ'
ਪੰਜਾਬ , ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸਣੇ ਦੇਸ਼ ਦੇ ਕਈ ਸੂਬੇ ਭਾਰੀ ਮੀਂਹ ਦੇ ਚੱਲਦੇ ਹੜ੍ਹ ਤੇ ਤਬਾਹੀ ਦਾ ਸਾਹਮਣਾ ਕਰ ਰਹੇ ਹਨ। ਹਾਲ ਹੀ 'ਚ ਪੰਜਾਬੀ ਗਾਇਕ ਸਤਿੰਦਰ ਸਰਤਾਜ਼ ਨੇ ਆਪਣੇ ਲਾਈਫ ਸ਼ੋਅ ਦੌਰਾਨ ਹੜ੍ਹ ਪੀੜਤਾਂ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
Satinder Sartaj Prays for flood victims : ਆਪਣੇ ਸੂਫੀਆਨਾ ਅੰਦਾਜ਼ ਲਈ ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਰਤਾਜ (Satinder Sartaj) ਇਨ੍ਹੀਂ ਦਿਨੀਂ ਆਪਣੇ ਲਾਈਵ ਸ਼ੋਅ ਰਾਹੀਂ ਦਰਸ਼ਕਾਂ ਦੇ ਰੁਬਰੂ ਹੋ ਰਹੇ ਹਨ। ਹਾਲ ਹੀ ਵਿੱਚ ਗਾਇਕ ਸਤਿੰਦਰ ਸਰਤਾਜ਼ ਨੇ ਆਪਣੇ ਲਾਈਫ ਸ਼ੋਅ ਦੌਰਾਨ ਹੜ੍ਹ ਪੀੜਤਾਂ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਦੱਸ ਦਈਏ ਕਿ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਬਾਰਿਸ਼ ਤੋਂ ਬਾਅਦ ਕਈ ਇਲਾਕੇ ਪਾਣੀ ਨਾਲ ਜਲ-ਥਲ ਹੋ ਚੁੱਕੇ ਹਨ। ਇਸ ਦੌਰਾਨ ਜਿੱਥੇ ਕਈ ਲੋਕ ਘਰਾਂ ਤੋ ਬੇਘਰ ਹੋ ਗਏ ਉੱਥੇ ਹੀ ਕਈ ਇਲਾਕਿਆਂ 'ਚ ਅਜੇ ਵੀ ਪਾਣੀ ਭਰੇ ਹੋਣ ਦੇ ਚੱਲਦੇ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਇਸ ਵਿਚਾਲੇ ਕਈ ਪੰਜਾਬੀ ਕਲਾਕਾਰ ਤੇ ਫਿਲਮੀ ਸਿਤਾਰੇ ਖਾਲਸਾ ਏਡ ਸਣੇ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ। ਇਸ ਵਿਚਾਲੇ ਪੰਜਾਬੀ ਸੂਫ਼ੀ ਗਾਇਕ ਸਤਿੰਦਰ ਸਰਤਾਜ ਵੱਲੋਂ ਵੀ ਹੜ੍ਹ ਪੀੜਤਾਂ ਲਈ ਅਰਦਾਸ ਕੀਤੀ ਗਈ।
ਹਾਲ ਹੀ 'ਚ ਸਤਿੰਦਰ ਸਰਤਾਜ ਨੇ ਕਪੂਰਥਲਾ ਵਿਖੇ ਆਪਣੇ ਲਾਈਵ ਸ਼ੋਅ ਦੌਰਾਨ ਹੜ੍ਹ ਪੀੜਤ ਲੋਕਾਂ ਬਾਰੇ ਗੱਲ ਕਰਦੇ ਹੋਏ ਨਜ਼ਰ ਆਏ। ਗਾਇਕ ਨੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕੁਦਰਤ ਦੀ ਮਾਰ ਝੱਲ ਰਹੇ ਲੋਕਾਂ ਲਈ ਅਰਦਾਸ ਕੀਤੀ। ਕਲਾਕਾਰ ਨੇ ਕਿਹਾ ਇਹ ਕੁਦਰਤੀ ਆਫ਼ਤਾ ਨੇ ਇਨ੍ਹਾਂ ਬਾਰੇ ਕੁਝ ਨਹੀਂ ਕੀਤਾ ਜਾ ਸਕਦਾ। ਇਸ ਲਈ ਆਪਾਂ ਦੁਆ ਤੇ ਹਿਮਾਇਤ ਹੀ ਕਰ ਸਕਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਜਿਨ੍ਹਾਂ ਵੀ ਲੋਕਾਂ ਨੂੰ ਨੁਕਸਾਨ ਹੋਇਆ ਹੋ ਸਕੇ ਤਾਂ ਉਨ੍ਹਾਂ ਲਈ ਜੇਕਰ ਕੁਝ ਕਰ ਸਕੋਂ ਤਾਂ ਜ਼ਰੂਰ ਮਦਦ ਕਰੋ...। '
ਇਸ ਦੌਰਾਨ ਸਤਿੰਦਰ ਸਰਤਾਜ ਵੱਲੋਂ ਲੰਬੇ ਸਮੇਂ ਬਾਅਦ ਪੋਸਟ ਸਾਂਝੀ ਕਰਨ ਤੇ ਪ੍ਰਸ਼ੰਸਕ ਵੀ ਬੇਹੱਦ ਖੁਸ਼ ਹੋ ਰਹੇ ਹਨ। ਇੱਕ ਯਜ਼ਰ ਨੇ ਕਮੈਂਟ ਕਰ ਲਿਖਿਆ, ਹਾਏ 🤗🤗 ਤੁਸੀਂ ਏਨੀ ਦੇਰ ਬਾਅਦ ਪੋਸਟ ਪਾਈ ਹੈ। ਸਾਡਾ ਤਾਂ ਫ਼ੋਨ ਹੀ ਸੁੰਨਾ ਹੋ ਗਿਆ ਸੀ ਬੜੇ ਚਾਅ ਨਾਲ ਆਪਣਾ ਫੋਨ ਚੁੱਕਦੇ ਸੀ ਫਿਰ ਆਪਣੇ ਫੋਨ ਵੱਲ ਵੇਖ ਕੇ ਉਦਾਸ ਹੋ ਜਾਂਦੇ ਸੀ ਅਸੀਂ🧐🙃💓...।
ਹੋਰ ਪੜ੍ਹੋ: ਪੰਜਾਬੀ ਅਦਾਕਾਰਾ ਅਨੀਤਾ ਦੇਵਗਨ ਨੇ ਟਮਾਟਰ ਦੀਆਂ ਵਧੀਆਂ ਕੀਮਤਾਂ ਨੂੰ ਲੈ ਕਸਿਆ ਤੰਜ , ਸ਼ੇਅਰ ਕੀਤੀ ਲੰਚ ਦੀ ਫਨੀ ਵੀਡੀਓ
ਦੱਸ ਦਈਏ ਕਿ ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ, ਪੰਜਾਬੀ ਗਾਇਕ ਰਵਨੀਤ ਸਿੰਘ, ਰੇਸ਼ਮ ਸਿੰਘ ਅਨਮੋਲ ਤੇ ਸਮਾਜ ਸੇਵੀ ਅਨਮੋਲ ਕਵਾਤਰਾ ਸਣੇ ਕਈ ਕਲਾਕਾਰ ਹੜ੍ਹ ਪੀੜਤਾਂ ਦੀ ਮਦਦ ਕਰ ਰਹੇ ਹਨ। ਇਸ ਦੇ ਨਾਲ ਹੀ ਬੀਤੇ ਦਿਨੀਂ ਦੇਸੀ ਪ੍ਰੋਡਕਸ਼ਨ ਵਲੋਂ ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ 7000 ਪੌਂਡ ਦੀ ਰਾਸ਼ੀ ਇਕੱਤਰ ਕੀਤੀ ਗਈ, ਜੋ ਜਲਦੀ ਹੀ ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਭੇਜੀ ਜਾਵੇਗੀ।