Sidhu Moose Wala Birthday: ਪੁੱਤ ਦੇ ਜਨਮਦਿਨ 'ਤੇ ਉਸ ਨੂੰ ਯਾਦ ਕਰ ਭਾਵੁਕ ਹੋਈ ਮਾਂ ਚਰਨ ਕੌਰ, ਮਾਂ ਵੱਲੋਂ ਪੁੱਤ ਦੇ ਨਾਂ ਲਿਖੀ ਇਹ ਪੋਸਟ ਪੜ੍ਹ ਫੈਨਜ਼ ਦੀਆਂ ਅੱਖਾਂ ਹੋਈਆਂ ਨਮ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ-ਪਿਤਾ ਆਪਣੇ ਅੱਜ ਆਪਣੇ ਪੁੱਤਰ ਨੂੰ ਯਾਦ ਕਰਕੇ ਭਾਵੁਕ ਹੋ ਗਏ। ਪੁੱਤ ਦੇ ਜਨਮਦਿਨ ਦੇ ਮੌਕੇ 'ਤੇ ਮਾਂ ਚਰਨ ਕੌਰ ਨੇ ਆਪਣੇ ਅਧਿਕਾਰਿਤ ਅਕਾਊਂਟ 'ਤੇ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਮਾਂ ਚਰਨ ਕੌਰ ਨੇ ਪੁੱਤ ਦੇ ਜਨਮ ਤੋਂ ਲੈ ਕੇ ਉਸ ਦੇ ਦਿਹਾਂਤ ਤੱਕ ਪੁੱਤ ਲਈ ਆਪਣੇ ਪਿਆਰ ਤੇ ਅਹਿਸਾਸ ਦਾ ਜ਼ਿਕਰ ਕੀਤਾ ਹੈ।

By  Pushp Raj June 11th 2023 08:25 AM -- Updated: June 11th 2023 09:28 AM

Maa Charan Kaur on Sidhu Moose Wala Birthday : ਅੱਜ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਜਨਮਦਿਨ ਹੈ, ਬੇਸ਼ਕ ਗਾਇਕ ਸਾਡੇ ਵਿਚਾਲੇ ਨਹੀਂ ਹੈ ਪਰ ਅੱਜ ਵੀ ਉਸ ਨੂੰ ਚਾਹੁਣ ਵਾਲੇ ਉਸ ਨੂੰ ਉਸ ਦੇ ਗੀਤਾਂ ਰਾਹੀਂ ਯਾਦ ਕਰਦੇ ਹਨ। ਹਾਲ ਹੀ 'ਚ ਮਾਂ ਚਰਨ ਕੌਰ ਨੇ ਆਪਣੇ ਪੁੱਤਰ ਦੇ ਜਨਮਦਿਨ ਮੌਕੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ ਜਿਸ ਨੂੰ ਪੜ੍ਹ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ।


ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ-ਪਿਤਾ ਆਪਣੇ ਅੱਜ ਆਪਣੇ ਪੁੱਤਰ ਨੂੰ ਯਾਦ ਕਰਕੇ ਭਾਵੁਕ ਹੋ ਗਏ। ਪੁੱਤ ਦੇ ਜਨਮਦਿਨ ਦੇ ਮੌਕੇ 'ਤੇ ਮਾਂ ਚਰਨ ਕੌਰ ਨੇ ਆਪਣੇ ਅਧਿਕਾਰਿਤ ਅਕਾਊਂਟ 'ਤੇ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਮਾਂ ਚਰਨ ਕੌਰ ਨੇ ਪੁੱਤ ਦੇ ਜਨਮ ਤੋਂ ਲੈ ਕੇ ਉਸ ਦੇ ਦਿਹਾਂਤ ਤੱਕ ਪੁੱਤ ਲਈ ਆਪਣੇ ਪਿਆਰ ਤੇ ਅਹਿਸਾਸ ਦਾ ਜ਼ਿਕਰ ਕੀਤਾ ਹੈ। 

ਮਾਂ ਚਰਨ ਕੌਰ ਨੇ ਆਪਣੀ ਪੋਸਟ ਵਿੱਚ ਲਿਖਿਆ, 'ਜਨਮਦਿਨ ਮੁਬਾਰਕ ਪੁੱਤ, ਅੱਜ ਦੇ ਦਿਨ ਮੇਰੀਆਂ ਮੁਰਾਦਾ ਤੇ ਦੁਆਵਾਂ ਸੱਚ ਹੋਈਆ ਸੀ, ਜਦੋਂ ਮੈਂ ਤੁਹਾਨੂੰ ਪਹਿਲੀ ਵਾਰ ਆਪਣੀ । ਬੁੱਕਲ ਦੇ ਨਿੱਘ ਵਿਚ ਮਹਿਸੂਸ ਕੀਤਾ ਸੀ, ਤੇ ਮੈਨੂੰ ਪਤਾ ਲੱਗਾ ਸੀ ਕਿ ਮੈਂਨੂੰ ਅਕਾਲ ਪੁਰਖ ਨੇ ਪੁੱਤਰ ਦੀ ਦਾਤ । ਬਖਸ਼ੀ ਹੈ। '

View this post on Instagram

A post shared by Charan Kaur (@charan_kaur5911)


ਮਾਂ ਚਰਨ ਕੌਰ ਨੇ ਬਿਆਨ ਕੀਤਾ ਪੁੱਤਰ ਦਾ ਬਚਪਨ 

ਮਾਂ ਚਰਨ ਕੌਰ ਨੇ ਆਪਣੀ ਪੋਸਟ 'ਚ ਅੱਗੇ ਲਿਖਿਆ, 'ਸ਼ੁੱਭ ਤੁਹਾਨੂੰ ਪਤਾ ਤੁਹਾਡੇ ਨਿੱਕੇ ਨਿੱਕੇ ਪੈਰਾਂ ਉਪਰ ਹਲਕੀ ਹਲਕੀ ਲਾਲੀ ਸੀ, ਜਿਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇਹਨਾਂ ਨੰਨ੍ਹੇ ਕਦਮਾਂ ਨੇ ਪਿੰਡ ਬੈਠਿਆਂ ਹੀ ਸਾਰੀ ਦੁਨੀਆਂ ਦਾ ਸਫ਼ਰ ਕਰ ਲੈਣਾ, ਤੇ ਮੋਟੀਆਂ ਮੋਟੀਆਂ ਅੱਖਾਂ ਸੀ, ਜੋ ਧਰੋ ਹੀ ਸੱਚ ਨੂੰ ਦੇਖਣ ਤੇ ਪਛਾਣਨ ਦਾ ਹੁਨਰ ਲੈਕੇ। ਆਇਆ ਸੀ, ਉਹ ਇਹ ਨਹੀਂ ਜਾਣਦੀਆਂ ਸੀ ਕਿ ਓ ਪੰਜਾਬ ਦੀ ਪੀੜੀ ਨੂੰ ਦੁਨੀਆਂ ਨੂੰ ਦੇਖਣ ਦਾ ਵੱਖਰਾ ਨਜ਼ਰੀਆ ਦੇਕੇ ਜੰਗ ਤੋ ਜਾਣਗੀਆਂ ਤੇ ਇਹਨਾਂ ਖੂਬੀਆਂ ਦੀ ਪਹਿਚਾਣ ਬਣਨ ਵਾਲੀ ਤੁਹਾਡੀ ਓਹ ਕਲਮ ਜਿਸਨੂੰ  ਫੜਨ ਵਾਲੇ ਤੁਹਾਡੇ ਭਰਮੇ ਜਿਹੇ ਨਿੱਕੇ ਨਿੱਕੇ ਹੱਥ ਸੀ, ਜਿਹਨਾਂ ਨੂੰ ਦੇਖ ਮੈਨੂੰ ਇਹ ਨਹੀਂ ਪਤਾ ਲੱਗਾ ਸੀ, ਕਿ ਇਹ ਹੱਥ ਯੁੱਗ ਪਲਟਾਉਣ ਦੀ ਸਮਰੱਥਾ ਰੱਖਦੇ ਸੀ, ਤੇ। ਦਸਤਾਰ ਵਰਗੇ ਅਨਮੋਲ ਤਾਜ਼ ਨੂੰ ਸਾਂਭਣ ਵਾਲੇ ਸਿਰ ਤੇ ਭਰਮੇ ਵਾਲ ਸੀ, ਜਿਹਨਾ ਨੂੰ ਮੈਂ ਨਹੀਂ ਜਾਣਦੀ ਸੀ ਕਿ ਮੈਂ ਕਿਹੜੇ ਹਾਲੀ ਆਖ਼ਰੀ ਵਾਰ ਗੁੰਦਣਾ, ਜੇ ਓਸ ਵੇਲੇ ਅਕਾਲ ਪੁਰਖ ਮੈਨੂੰ ਦੱਸ ਦਿੰਦੇ ਕਿ ਜਿਸ ਪੁੱਤ ਦੀ ਮੈਂ ਮਾਂ ਬਣ ਗਈ ਹਾਂ, ਓਸਦਾ ਜਨਮ ਹੀ ਦੁਨੀਆਂ ਨੂੰ ਸੱਚ ਤੇ ਅਣਖ ਦੇ ਰਸਤੇ ਤੇ ਚੱਲਣ ਦੀ ਸੇਧ ਦੇਣ ਲਈ ਹੋਇਆ ਤਾਂ ਮੈਂ ਤੁਹਾਡੇ ਲੇਖਾ 'ਚ ਲਿਖੀਆਂ ਸਾਜ਼ਿਸ਼ਾਂ ਤੇ ਹਮਲਿਆਂ ਨੂੰ ਆਪਣੇ ਹਿੱਸੇ ਲਿਖਾਂ ਲੈਂਦੀ, ਪੁੱਤ ਬੇਸ਼ੱਕ ਤੁਸੀਂ ਮੈਨੂੰ ਤੁਰਦੇ ਫਿਰਦੇ ਨਹੀਂ। ਦਿਖਦੇ ਪਰ, ਮੈਂ ਤੁਹਾਨੂੰ ਆਪਣੇ ਆਲੇ ਦੁਆਲੇ ਹਮੇਸ਼ਾ ਮਹਿਸੂਸ ਕਰਦੀ ਹਾਂ, ਪੁੱਤ ਤੁਸੀਂ ਜਿੱਥੇ ਵੀ ਹੋ ਓਥੇ ਖੁਸ਼ ਹੋਵੋ, ਇਹੀ ਤੁਹਾਡੇ ਜਨਮਦਿਨ ਤੇ ਮੈਂ ਅਰਦਾਸ ਕਰਦੀ ਹਾਂ, ਤੁਹਾਡੀ ਬਹੁਤ ਯਾਦ ਆ ਰਹੀ ਆ ਅੱਜ। '

ਮਾਂ ਚਰਨ ਕੌਰ ਦੀ ਇਹ ਪੋਸਟ ਪੜ੍ਹ ਕੇ ਫੈਨਜ਼ ਭਾਵੁਕ ਹੋ ਗਏ। ਵੱਡੀ ਗਿਣਤੀ 'ਚ ਫੈਨਜ਼ ਮਾਂ ਚਰਨ ਕੌਰ ਦੀ ਇਸ ਪੋਸਟ 'ਤੇ ਉਨ੍ਹਾਂ ਨੂੰ ਹੌਸਲਾ ਦਿੰਦੇ ਨਜ਼ਰ ਆਏ। ਕਈ ਫੈਨਜ਼ ਨੇ ਮਰਹੂਮ ਗਾਇਕ ਨੂੰ ਯਾਦ ਕਰਦਿਆਂ ਲਿਖਿਆ, 'Legends never Die.'


ਹੋਰ ਪੜ੍ਹੋ : Sidhu Moose wala: ਜਾਣੋ ਕਿਉਂ ਸਿੱਧੂ ਮੂਸੇਵਾਲਾ ਦੀ ਮੰਗੇਤਰ ਨੇ ਕਿਉਂ ਕਿਹਾ ਕਿ ‘ਉਹ ਕਿਸੇ ਹੋਰ ਨਾਲ ਨਹੀਂ ਕਰੇਗੀ ਵਿਆਹ …?

ਦੱਸ ਦੇਈਏ ਕਿ 29 ਮਈ 2022 ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਨੇ ਲਈ ਸੀ। ਜਿੱਥੇ ਸਿੱਧੂ ਮੂਸੇ ਵਾਲਾ ਦਾ ਕਤਲ ਕੀਤਾ ਗਿਆ ਸੀ, ਬੀਤੇ ਦਿਨੀਂ ਉਸ ਥਾਂ 'ਤੇ ਪਾਠ ਕਰਵਾਇਆ ਗਿਆ, ਜਿਸ 'ਚ ਸਿੱਧੂ ਮੂਸੇ ਵਾਲਾ ਦੀ ਮਾਂ ਚਰਨ ਕੌਰ ਨੇ ਹਾਜ਼ਰੀ ਲਗਵਾਈ। ਇਸ ਦੌਰਾਨ ਚਰਨ ਕੌਰ ਨੂੰ ਭੁੱਬਾਂ ਮਾਰ ਰੋਂਦੇ ਦੇਖਿਆ ਗਿਆ। ਸਿੱਧੂ ਦੇ ਕਤਲ ਵਾਲੀ ਥਾਂ 'ਤੇ ਪਹੁੰਚ ਕੇ ਚਰਨ ਕੌਰ ਨੇ ਪੁੱਤ ਨੂੰ ਸੈਲਿਊਟ ਵੀ ਕੀਤਾ।

Related Post