Karan Deol wedding: ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ! ਜੂਨ ‘ਚ ਲੈਣਗੇ 7 ਫੇਰੇ

ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦਿਓਲ ਦੇ ਪੋਤੇ ਕਰਨ ਦਿਓਲ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਸੁਪਰਸਟਾਰ ਧਰਮਿੰਦਰ ਦੇ ਪੋਤੇ ਤੇ ਐਕਟਰ ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਕਰਨ ਦਿਓਲ ਬਾਲੀਵੁੱਡ ਦੇ ਮਰਹੂਮ ਫ਼ਿਲਮ ਨਿਰਮਾਤਾ ਬਿਮਲ ਰਾਏ ਦੀ ਪੜਪੋਤੀ ਦ੍ਰਿਸ਼ਾ ਰਾਏ ਨਾਲ ਵਿਆਹ ਕਰਵਾਉਣ ਵਾਲੇ ਹਨ।

By  Pushp Raj May 4th 2023 05:16 PM -- Updated: May 4th 2023 05:20 PM

Karan Deol's wedding: ਬਾਲੀਵੁੱਡ ਦੇ ਦਿੱਗਜ ਅਦਾਕਾਰ ਧਰਮਿੰਦਰ ਦਿਓਲ ਦੇ ਘਰੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਧਰਮਿੰਦਰ ਦੇ ਪੋਤੇ ਅਤੇ ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਜਲਦ ਹੀ ਵਿਆਹ ਕਰਵਾਉਣ ਜਾ ਰਹੇ ਹਨ। ਹੁਣ ਕਰਨ ਦਿਓਲ ਦੇ ਵਿਆਹ ਦੀ ਤਰੀਕ ਵੀ ਸਾਹਮਣੇ ਆ ਗਈ ਹੈ।  ਧਰਮਿੰਦਰ ਦੇ ਫੈਨਜ਼ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈਆਂ ਦੇ ਰਹੇ ਹਨ।


ਸੁਪਰਸਟਾਰ ਧਰਮਿੰਦਰ ਦੇ ਪੋਤੇ ਤੇ ਐਕਟਰ ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਖ਼ਬਰਾਂ ਮੁਤਾਬਕ, ਦਿਓਲ ਪਰਿਵਾਰ ਜਲਦ ਹੀ ਨਵੀਂ ਨੂੰਹ ਦਾ ਸਵਾਗਤ ਕਰਨ ਜਾ ਰਿਹਾ ਹੈ।

ਸੰਨੀ ਦਿਓਲ ਦੇ ਬੇਟੇ ਕਰਨ ਦਿਓਲ ਨੇ ਮੰਗਣੀ ਕਰ ਲਈ ਹੈ। ਕਰਨ ਦਿਓਲ ਨੇ ਆਪਣੇ ਦਾਦਾ ਧਰਮਿੰਦਰ ਤੇ ਦਾਦੀ ਪ੍ਰਕਾਸ਼ ਕੌਰ ਦੇ ਵਿਆਹ ਦੀ ਵਰ੍ਹੇਗੰਢ ਦੇ ਮੌਕੇ ‘ਤੇ ਆਪਣੇ ਭਵਿੱਖ ਦੇ ਸਾਥੀ ਨੂੰ ਇੱਕ ਲਵ ਰਿੰਗ ਭੇਂਟ ਕੀਤੀ। ਖ਼ਬਰਾਂ ਮੁਤਾਬਕ ਕਰਨ ਦਿਓਲ ਜੂਨ ਮਹੀਨੇ ‘ਚ 7 ਫੇਰੇ ਲੈਣਗੇ।

ਕਰਨ ਦਿਓਲ ਦੇ ਸਿਰ ‘ਤੇ ਬਹੁਤ ਜਲਦ ਸੇਹਰਾ ਬੰਨ੍ਹਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਦਿਓਲ ਪਰਿਵਾਰ ਜਲਦ ਹੀ ਨਵੀਂ ਨੂੰਹ ਦਾ ਸਵਾਗਤ ਕਰਨ ਜਾ ਰਿਹਾ ਹੈ। ਸ਼ਹਿਨਾਈ ਬਾਲੀਵੁੱਡ ਦੀ ਹੀਮਨ ਯਾਨੀ ਐਕਟਰ ਧਰਮਿੰਦਰ ਦੇ ਘਰ ‘ਚ ਵੱਜਣ ਜਾ ਰਹੀ ਹੈ। ਉਨ੍ਹਾਂ ਦੀ ਤੀਜੀ ਪੀੜ੍ਹੀ ਯਾਨੀ ਉਨ੍ਹਾਂ ਦੇ ਪੋਤੇ ਹੁਣ ਵਿਆਹ ਲਈ ਤਿਆਰ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕਰਨ ਦਿਓਲ ਘੋੜੀ ‘ਤੇ ਚੜ੍ਹਨ ਵਾਲੇ ਹਨ, ਜਿਸ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।


ਹੋਰ ਪੜ੍ਹੋ: Shehnaaz Gill: ਸ਼ਹਿਨਾਜ਼ ਗਿੱਲ ਨੇ ਨਵੇਂ ਘਰ ਤੋਂ ਸਾਂਝੀ ਕੀਤੀ ਪਹਿਲੀ ਤਸਵੀਰ, ਯੋਗਾ ਕਰਦੀ ਨਜ਼ਰ ਆਈ ਅਦਾਕਾਰਾ

ਬੇਟੇ ਦੇ ਵਿਆਹ ਨੂੰ ਲੈ ਕੇ ਸੰਨੀ ਦਿਓਲ ਕਾਫੀ ਉਤਸ਼ਾਹਿਤ ਹਨ ਤੇ ਪੂਰਾ ਦਿਓਲ ਪਰਿਵਾਰ ਹੁਣ ਵਿਆਹ ਦੀਆਂ ਤਿਆਰੀਆਂ ‘ਚ ਰੁੱਝਿਆ ਹੋਇਆ ਹੈ। ਕਰਨ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝ ਜਾਣਗੇ। ਬਾਲੀਵੁੱਡ ਦੇ ਹੀ-ਮੈਨ ਯਾਨੀ ਧਰਮਿੰਦਰ ਦੇ ਪੋਤੇ ਕਰਨ ਦਿਓਲ ਨੇ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਦ੍ਰੀਸ਼ਾ ਨਾਲ ਬੀਤੇ ਸਾਲ  ਮੰਗਣੀ ਕਰ ਲਈ ਸੀ। ਦ੍ਰੀਸ਼ਾ ਮਰਹੂਮ ਫ਼ਿਲਮ ਨਿਰਮਾਤਾ ਬਿਮਲ ਰਾਏ ਦੀ ਪੋਤੀ ਹੈ।

ਖ਼ਬਰਾਂ ਮੁਤਾਬਕ ਦ੍ਰੀਸ਼ਾ ਤੇ ਕਰਨ ਲੰਬੇ ਸਮੇਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ। ਇਸ ਜੋੜੇ ਨੂੰ ਕਈ ਮੌਕਿਆਂ ‘ਤੇ ਦੇਖਿਆ ਗਿਆ ਸੀ ਪਰ ਦੋਵਾਂ ‘ਚੋਂ ਕਿਸੇ ਨੇ ਵੀ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ। ਇਹ ਖ਼ਬਰ ਸਾਹਮਣੇ ਆਉਂਦੇ ਹੀ ਧਰਮਿੰਦਰ ਦੇ ਫੈਨਜ਼ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵਧਾਈਆਂ ਦੇ ਰਹੇ ਹਨ। 


Related Post