Shehnaaz Gill: ਸ਼ਹਿਨਾਜ਼ ਗਿੱਲ ਨੇ ਨਵੇਂ ਘਰ ਤੋਂ ਸਾਂਝੀ ਕੀਤੀ ਪਹਿਲੀ ਤਸਵੀਰ, ਯੋਗਾ ਕਰਦੀ ਨਜ਼ਰ ਆਈ ਅਦਾਕਾਰਾ

ਪੰਜਾਬੀ ਦੀ ਕੈਟਰੀਨਾ ਕੈਫ ਵਜੋਂ ਮਸ਼ਹੂਰ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਹਾਲ ਹੀ 'ਚ ਮੁੰਬਈ ਵਿਖੇ ਆਪਣਾ ਨਵਾਂ ਘਰ ਖਰੀਦੀਆ ਹੈ। ਹੁਣ ਸ਼ਹਿਨਾਜ਼ ਗਿੱਲ ਨੇ ਆਪਣੇ ਨਵੇਂ ਘਰ ਤੋਂ ਪਹਿਲੀ ਤਸਵੀਰ ਸਾਂਝੀ ਕੀਤੀ ਹੈ, ਇਸ 'ਚ ਉਹ ਯੋਗਾ ਕਰਦੀ ਹੋਈ ਨਜ਼ਰ ਆ ਰਹੀ ਹੈ।

Written by  Pushp Raj   |  May 04th 2023 04:52 PM  |  Updated: May 04th 2023 04:52 PM

Shehnaaz Gill: ਸ਼ਹਿਨਾਜ਼ ਗਿੱਲ ਨੇ ਨਵੇਂ ਘਰ ਤੋਂ ਸਾਂਝੀ ਕੀਤੀ ਪਹਿਲੀ ਤਸਵੀਰ, ਯੋਗਾ ਕਰਦੀ ਨਜ਼ਰ ਆਈ ਅਦਾਕਾਰਾ

Shehnaaz Gill New Pic: ਪੰਜਾਬੀ ਦੀ ਕੈਟਰੀਨਾ ਕੈਫ ਵਜੋਂ ਮਸ਼ਹੂਰ ਅਦਾਕਾਰਾ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਸ਼ਹਿਨਾਜ਼ ਗਿੱਲ ਨੇ ਹਾਲ ਹੀ 'ਚ ਸਲਮਾਨ ਖ਼ਾਨ ਦੀ ਫ਼ਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ ਰਾਹੀਂ ਆਪਣਾ ਪਹਿਲਾ ਬਾਲੀਵੁੱਡ ਡੈਬਿਊ ਕੀਤਾ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਨਵਾਂ ਘਰ ਵੀ ਖਰੀਦੀਆ ਹੈ, ਜਿੱਥੋਂ ਉਸ ਨੇ ਆਪਣੀ ਪਹਿਲੀ ਤਸਵੀਰ ਫੈਨਜ਼ ਨਾਲ ਸਾਂਝੀ ਕੀਤੀ ਹੈ। 

ਦੱਸ ਦਈਏ ਕਿ ਪੌਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਪਛਾਣ ਬਨਾਉਣ ਵਾਲੀ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਹਾਲ ਹੀ ਵਿੱਚ ਆਈ ਆਪਣੀ ਪਹਿਲੀ ਬਾਲੀਵੁੱਡ ਫ਼ਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ ਵਿੱਚ ਆਪਣੀ ਚੰਗੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਹੈ। ਆਪਣੀ ਪਹਿਲੀ ਫ਼ਿਲਮ ਦੇ ਹਿੱਟ ਹੁੰਦੇ ਹੀ ਅਦਾਕਾਰਾ ਨੇ ਆਪਣਾ ਨਵਾਂ ਘਰ ਖਰੀਦੀਆ ਹੈ। 

ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਸ਼ਹਿਨਾਜ਼ ਅਕਸਰ ਸੋਸ਼ਲ ਮੀਡੀਆ ਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਰਾਹੀਂ ਫੈਨਜ਼ ਨੂੰ ਆਪਣੀ ਜ਼ਿੰਦਗੀ ਨਾਲ ਜੁੜੀ ਹਰ ਅਪਡੇਟ ਦਿੰਦੀ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਨੇ ਆਪਣੇ ਨਵੇਂ ਘਰ ਤੋਂ ਪਹਿਲੀ ਤਸਵੀਰ ਸਾਂਝੀ ਕੀਤੀ ਹੈ। 

ਆਪਣੇ ਅਧਿਕਾਰਿਤ ਇੰਸਟਾਗ੍ਰਾਮ ਉੱਤੇ ਸ਼ਹਿਨਾਜ਼ ਨੇ ਆਪਣੀ ਇੱਕ ਨਵੀਂ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਦੇ ਨਾਲ ਉਸ ਨੇ ਕੈਪਸ਼ਨ ਦੇ ਵਿੱਚ ਲਿਖਿਆ ਹੈ, 'ਮੇਰੀ ਯੋਗ ਯਾਤਰਾ ਨਾਲ ਸ਼ੁਰੂ ਹੋ ਰਿਹਾ ਹੈ ਦਿਨ… 🧘🏻‍♀️@yogikomaleshwar #Peace #MyHappyPlace #Yoga'

ਇਸ ਤਸਵੀਰ ਵਿੱਚ ਤੁਸੀਂ ਸ਼ਹਿਨਾਜ਼ ਨੂੰ ਕਾਲੇ ਰੰਗ ਦੀ ਸਪੋਰਟਸ ਡਰੈਸ ਵਿੱਚ ਵੇਖ ਸਕਦੇ ਹੋ। ਤਸਵੀਰ ਵਿੱਚ ਸ਼ਹਿਨਾਜ਼ ਯੋਗਾ ਕਰਦੀ ਹੋਈ ਨਜ਼ਰ ਆ ਰਹੀ ਹੈ ਅਤੇ ਉਸ ਦੇ ਚਿਹਰੇ 'ਤੇ ਅਸੀਮ ਸ਼ਾਂਤੀ ਤੇ ਸਕੂਨ ਨਜ਼ਰ ਆ ਰਿਹਾ ਹੈ। ਸ਼ਹਿਨਾਜ਼ ਵੱਲੋਂ ਸ਼ੇਅਰ ਕੀਤੀ ਗਈ ਇਸ ਤਸਵੀਰ ਦੇ ਵਿੱਚ ਉਸ ਦੇ ਘਰ ਦੀ ਇੱਕ ਝਲਕ ਵੀ ਵੇਖਣ ਨੂੰ ਮਿਲ ਰਹੀ ਹੈ। 

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਨੇ ਕਾਲਜ 'ਚ ਇੰਜੀਨੀਅਰਿੰਗ ਦੌਰਾਨ ਤਿਆਰ ਕੀਤੀ ਸੀ PBX1 5911 ਨੰਬਰ ਵਾਲੀ ਇਲੈਕਟ੍ਰਿਕ ਕਾਰ, ਵੇਖੋ ਤਸਵੀਰਾਂ

ਸ਼ਹਿਨਾਜ਼ ਦੀ ਇਸ ਪੋਸਟ ਨੂੰ ਉਸ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਅਦਾਕਾਰਾ ਦੀ ਇਸ ਪੋਸਟ 'ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "ਯੂ ਆਰ ਸੋ ਬਿਊਟੀਫੁੱਲ ਸ਼ਹਿਨਾਜ਼।' ਇੱਕ ਹੋਰ ਨੇ ਲਿਖਿਆ- ਤੁਸੀਂ ਬਹੁਤ ਪਿਆਰੇ ਹੋ, ਪਿਓਰ ਸੋਲ'। 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network