ਸਿੱਧੂ ਮੂਸੇਵਾਲਾ ਨੂੰ ਲਾਈਵ ਪ੍ਰਫਾਰਮੈਂਸ ਦੇ ਦੌਰਾਨ ਮਿਸ ਪੂਜਾ, ਜੈਸਮੀਨ ਸੈਂਡਲਾਸ ਅਤੇ ਸਤਿੰਦਰ ਸਰਤਾਜ ਨੇ ਦਿੱਤੀ ਸ਼ਰਧਾਂਜਲੀ

By  Shaminder June 13th 2022 06:16 PM

ਸਿੱਧੂ ਮੂਸੇਵਾਲਾ (Sidhu Moose wala ) ਦਾ ਬੀਤੀ 29  ਮਈ ਨੂੰ ਗੋਲੀਆਂ ਮਾਰ ਕੇ ਕੁਝ ਲੋਕਾਂ ਦੇ ਵੱਲੋਂ ਕਤਲ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਗਾਇਕ ਨੂੰ ਹਰ ਕੋਈ ਸ਼ਰਧਾਂਜਲੀ ਦੇ ਰਿਹਾ ਹੈ । ਮਿਸ ਪੂਜਾ (Miss Pooja) ਨੇ ਵੀ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਮਿਸ ਪੂਜਾ ਸਿੱਧੂ ਮੂਸੇਵਾਲਾ ਦਾ ਗੀਤ ਗਾ ਕੇ ਸ਼ਰਧਾਂਜਲੀ ਦਿੰਦੀ ਹੋਈ ਨਜਰ ਆ ਰਹੀ ਹੈ ।

Fazilpuria urges Punjabi and Haryanvi industry to not release any project until Sidhu Moose Wala gets justice Image Source: Twitter

ਹੋਰ ਪੜ੍ਹੋ : ਰਣਜੀਤ ਬਾਵਾ ਦਾ ਵੀਡੀਓ ਹੋ ਰਿਹਾ ਵਾਇਰਲ, ਸਿੱਧੂ ਮੂਸੇਵਾਲਾ ਨੂੰ ਲੈ ਕੇ ਕਿਹਾ ‘ਜਿਉਂਦਿਆਂ ਨੂੰ ਡਾਂਗਾ ਅਤੇ ਮੋਇਆਂ ਨੂੰ ਬਾਂਗਾ ਦੇਣ ਦਾ ਕੋਈ ਫਾਇਦਾ ਨਹੀਂ’

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਿਸ ਪੂਜਾ ਸਿੱਧੂ ਮੂਸੇਵਾਲਾ ਦਾ ਗੀਤ ਗਾ ਰਹੀ ਹੈ ਅਤੇ ਪੰਡਾਲ ‘ਚ ਮੌਜੂਦ ਕੁੜੀਆਂ ਉਸ ਦੇ ਪਿੱਛੇ-ਪਿੱਛੇ ਗਾਉਂਦੀਆਂ ਨਜਰ ਆ ਰਹੀਆਂ ਹਨ । ਇਸ ਤੋਂ ਇਲਾਵਾ ਜੈਸਮੀਨ ਸੈਂਡਲਾਸ ਨੇ ਵੀ ਲਾਈਵ ਸ਼ੋਅ ਦੇ ਦੌਰਾਨ ਸਿੱਧੂ ਮੂਸੇਵਾਲਾ ਦੇ ਚਿਹਰੇ ਵਾਲੀ ਟੀ-ਸ਼ਰਟ ਦੇ ਨਾਲ ਉਸ ਨੂੰ ਸ਼ਰਧਾਂਜਲੀ ਦਿੱਤੀ ਹੈ ।

Miss pooja image From instagram

ਹੋਰ ਪੜ੍ਹੋ : ਮਨੋਰੰਜਨ ਜਗਤ ਤੋਂ ਬੁਰੀ ਖ਼ਬਰ, 19 ਸਾਲ ਦਾ ਟਿੱਕ ਟੌਕ ਸਟਾਰ ਮ੍ਰਿਤਕ ਹਾਲਤ ‘ਚ ਮਾਲ ਦੀ ਪਾਰਕਿੰਗ ‘ਚ ਮਿਲਿਆ

ਗਾਇਕ ਸਤਿੰਦਰ ਸਰਤਾਜ ਨੇ ਵੀ ਗੀਤ ਰਾਹੀਂ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ । ਸਿੱਧੂ ਮੂਸੇਵਾਲਾ ਇੱਕ ਅਜਿਹਾ ਗਾਇਕ ਸੀ ਜਿਸ ਦੀ ਮੌਤ ਨੇ ਹਰ ਕਿਸੇ ਨੂੰ ਰੁਆ ਦਿੱਤਾ ਹੈ । ਉਸਦੀ ਮੌਤ ਪੰਜਾਬੀ ਇੰਡਸਟਰੀ ਨੂੰ ਕਦੇ ਨਾ ਪੂਰਾ ਹੋ ਸਕਦਾ ਅਜਿਹਾ ਘਾਟਾ ਹੈ ਜਿਸ ਨੂੰ ਕਦੇ ਵੀ ਪੂਰਿਆ ਨਹੀਂ ਜਾ ਸਕਦਾ ।

Satinder Sartaaj is all set for 'US Rejuvenation tour'; details inside Image Source: Instagram

ਸਿੱਧੂ ਮੂਸੇਵਾਲਾ ਨੇ ਨਿੱਕੇ ਜਿਹੇ ਸੰਗੀਤਕ ਸਫਰ ਦੇ ਦੌਰਾਨ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਸਿੱਧੂ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਉਸ ਦੀ ਮੌਤ ਤੋਂ ਬਾਅਦ ਉਸ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ ਅਤੇ ਮਾਪਿਆਂ ਨੂੰ ਪੁੱਤ ਕਿਤੇ ਵੀ ਦਿਖਾਈ ਨਹੀਂ ਦਿੰਦਾ ।

 

View this post on Instagram

 

A post shared by Satinder Sartaaj (@satindersartaaj)

Related Post