ਇਸ ਬੰਦੇ ਦੀ ਮੌਤ ਤੋਂ ਬਾਅਦ ਪੂਰੀ ਤਰ੍ਹਾਂ ਟੁੱਟ ਗਈ ਸੀ ਸੰਜੇ ਦੱਤ ਦੀ ਧੀ ਤ੍ਰਿਸ਼ਾਲਾ, ਪੋਸਟ ਪਾ ਕੇ ਬਿਆਨ ਕੀਤਾ ਦਿਲ ਦਾ ਦਰਦ

By  Rupinder Kaler July 2nd 2020 04:30 PM

ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਨੇ ਅੱਜ ਦੇ ਹੀ ਦਿਨ ਪਿਛਲੇ ਸਾਲ ਆਪਣੇ ਬੁਆਏ ਫ੍ਰੈਂਡ ਨੂੰ ਗਵਾ ਦਿੱਤਾ ਸੀ । ਇਸ ਸਭ ਦੇ ਚਲਦੇ ਤ੍ਰਿਸ਼ਾਲਾ ਨੇ ਉਸ ਦੀ ਡੈਥ ਐਨੀਵਰਸਰੀ ਤੇ ਇੱਕ ਭਾਵੁਕ ਪੋਸਟ ਪਾਈ ਹੈ । ਉਹਨਾਂ ਨੇ ਦੱਸਿਆ ਹੈ ਕਿ ਬੁਆਏ ਫਰੈਂਡ ਦੇ ਜਾਣ ਤੋਂ ਬਾਅਦ ਖੁਦ ਨੂੰ ਕਿਸ ਤਰ੍ਹਾਂ ਸੰਭਾਲਿਆ ਤੇ ਕਿਸ ਤਰ੍ਹਾਂ ਉਸ ਨੇ ਦੁੱਖ ਨਾਲ ਸਮਝੋਤਾ ਕੀਤਾ । ਏਨਾਂ ਹੀ ਹੀ ਨਹੀਂ ਉਹ ਖੁਦ ਨੂੰ ਖੁਸ਼ਕਿਸਮਤ ਮੰਨਦੀ ਹੈ ਕਿ ਉਹ ਉਸ ਦੀ ਜ਼ਿੰਦਗੀ ਦਾ ਹਿੱਸਾ ਸੀ ।

ਤ੍ਰਿਸ਼ਾਲਾ ਨੇ ਲਿਖਿਆ ਹੈ ‘ਅੱਜ ਉਸ ਦਿਨ ਨੂੰ ਪੂਰਾ ਇੱਕ ਸਾਲ ਹੋ ਗਿਆ ਹੈ ਜਦੋਂ ਮੇਰੇ ਪੈਰਾਂ ਥਲੋਂ ਜ਼ਮੀਨ ਫਟ ਗਈ ਸੀ ਤੇ ਮੇਰੀ ਜ਼ਿੰਦਗੀ ਬਦਲ ਗਈ ਸੀ । ਮੈਂ ਦੁੱਖ ਨੂੰ ਘੱਟ ਕਰਨ ਲਈ ਬਹੁਤ ਕੁਝ ਕੀਤਾ. ਟਾਕ ਥੇਰੈਪੀ ਤੋਂ ਲੈ ਕੇ ਸਪੋਟਿਵ ਗਰੁੱਪ ਜੁਆਇਨ ਕਰਨ ਤੱਕ, ਕਿਸ ਦੇ ਨਾਲ ਅਤੇ ਕਿਵੇ ਸਮਾਂ ਬਿਤਾਉਣਾ ਹੈ, ਇਹ ਵੀ ਧਿਆਨ ਰੱਖਿਆ । ਬੀਤੇ ਇਸ ਸਾਲ ਤੋਂ ਸੋਸ਼ਲ ਮੀਡੀਆ ਤੋਂ ਵੀ ਦੂਰ ਰਹੀ’ ।

ਤ੍ਰਿਸ਼ਾਲਾ ਨੇ ਲਿਖਿਆ ਹੈ ਕਿ ਉਹ ਇਸ ਘਟਨਾ ਨੂੰ ਲੈ ਕੇ ਏਨਾਂ ਰੋ ਚੁੱਕੀ ਹੈ ਕਿ ਉਸ ਦੇ ਹੰਝੂ ਸੁੱਕ ਗਏ ਹਨ । ਮੈਂ ਇਸ ਕਰਕੇ ਨੌਕਰੀ ਛੱਡ ਦਿੱਤੀ ਕਿ ਉਹ ਲੋਕਾਂ ਨੂੰ ਕੀ ਦੇਖੇਗੀ ਜਦੋਂ ਉਸ ਦੀ ਹਾਲਤ ਖਰਾਬ ਹੈ । ਤ੍ਰਿਸ਼ਾਲਾ ਨੇ ਦੱਸਿਆ ਕਿ ਉਹ ਕਈ ਵਾਰ ਪਬਲਿਕ ਥਾਵਾਂ ਤੇ ਵੀ ਰੋ ਪੈਂਦੀ ਤੇ ਲੋਕ ਉਸ ਨੂੰ ਚੁੱਪ ਕਰਵਾਉਣ ਲਈ ਇੱਕਠੇ ਹੋ ਜਾਂਦੇ । ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਹਨ ।

Related Post