ਕਪਿਲ ਸ਼ਰਮਾ ਨੇ ਆਪਣੇ ਟ੍ਰੋਲਰਜ਼ ਦੀ ਕੁਝ ਇਸ ਤਰ੍ਹਾਂ ਲਗਾਈ ਕਲਾਸ, ਦੇਖੋ ਵੀਡਿਓ
Rupinder Kaler
March 18th 2019 04:34 PM
ਕਾਮੇਡੀ ਕਿੰਗ ਕਪਿਲ ਸ਼ਰਮਾ ਕਿਸੇ ਨਾ ਕਿਸੇ ਕਾਰਨ ਕਰਕੇ ਹਮੇਸ਼ਾ ਹੀ ਅਲੋਚਕਾਂ ਦੇ ਨਿਸ਼ਾਨੇ ਤੇ ਰਹੇ ਹਨ । ਕਪਿਲ ਦੀ ਛੋਟੀ ਜਿਹੀ ਗੱਲ ਨੂੰ ਹੀ ਟ੍ਰੋਲਰ ਵੱਡੀ ਗੱਲ ਬਣਾ ਕੇ ਪੇਸ਼ ਕਰਦੇ ਹਨ । ਜਿਸ ਕਰਕੇ ਉਹ ਅਕਸਰ ਕਿਸੇ ਨਾ ਕਿਸੇ ਵਿਵਾਦ ਵਿੱਚ ਫਸ ਜਾਂਦੇ ਹਨ । ਕਪਿਲ ਸ਼ਰਮਾ ਦੀਆਂ ਇਸ ਸਭ ਦੇ ਚਲਦੇ ਕੁਝ ਵੀਡਿਓ ਸਾਹਮਣੇ ਆਈਆਂ ਹਨ ਜਿਨ੍ਹਾਂ ਵਿੱਚ ਉਹਨਾਂ ਨੇ ਟ੍ਰੋਲਰਜ਼ ਦੀ ਤੁਲਨਾ ਇੱਕ ਅਜਿਹੇ ਬੱਚੇ ਨਾਲ ਕੀਤੀ ਹੈ ਜੋ ਬਿਨ੍ਹਾਂ ਪਲਾਨਿੰਗ ਤੋਂ ਦੁਨੀਆ 'ਚ ਆ ਜਾਂਦਾ ਹੈ।