ਉੱਤਰਾਖੰਡ ‘ਚ ਸੁਰੰਗ ਚੋਂ ਜਵਾਨਾਂ ਨੇ ਸੁਰੱਖਿਅਤ ਕੱਢਿਆ ਮਜ਼ਦੂਰ, ਵੀਡੀਓ ਹੋ ਰਿਹਾ ਵਾਇਰਲ

By  Shaminder February 8th 2021 11:28 AM

ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ‘ਚ ਜੋਸ਼ੀ ਮੱਠ ਦੇ ਕੋਲ ਗਲੇਸ਼ੀਅਰ ਦਾ ਹਿੱਸਾ ਟੁੱਟਣ ਕਾਰਨ ਆਏ ਹੜ੍ਹ ਤੋਂ ਬਾਅਦ 125 ਦੇ ਕਰੀਬ ਮਜ਼ਦੂਰ ਲਾਪਤਾ ਹਨ, ਜਦੋਂਕਿ 15 ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ । ਗਲੇਸ਼ੀਅਰ ਫਟਣ ਕਾਰਨ ਸੁਰੰਗ ਚੋਂ ਕੱਢੇ ਗਏ ਇੱਕ ਮਜ਼ਦੂਰ ਨੇ ਆਪਣੀ ਆਪਬੀਤੀ ਸੁਣਾਈ ਹੈ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।

glacier

ਇਸ ਦੇ ਨਾਲ ਹੀ ਇਸ ਵੀਡੀਓ ਨੂੰ ਉੱਤਰਾਖੰਡ ਪੁਲਿਸ ਨੇ ਵੀ ਸ਼ੇਅਰ ਕੀਤਾ ਹੈ ।ਆਈਟੀਬੀਪੀ ਦੇ ਜਵਾਨ ਭੀੜੀਆਂ ਸੁਰੰਗਾਂ ‘ਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ‘ਚ ਲੱਗੇ ਹਨ।ਸੁਰੰਗ ਚੋਂ ਨਿਕਲੇ ਸ਼ਖਸ ਨੇ ਕਿਹਾ ਕਿ ‘ਸੁਰੰਗ ‘ਚ ਮਲਬਾ ਸਾਡੀ ਗਰਦਨ ਤੱਕ ਭਰ ਗਿਆ ਸੀ, ਮੈਂ ਖੁਦ ਸਰੀਆ ਫੜਿਆ ਅਤੇ ਬਾਹਰ ਆਇਆ।

ਹੋਰ ਪੜ੍ਹੋ : ਡਾਕਟਰ ਬਲਜੀਤ ਕੌਰ ਦੀ ਆਵਾਜ਼ ‘ਚ ਸਰਵਣ ਕਰੋ ਸ਼ਬਦ

glaicer

ਜਦੋਂ ਉਸ ਤੋਂ ਪੁੱਛਿਆ ਗਿਆ ਕਿ ਘਬਰਾਹਟ ਤਾਂ ਨਹੀਂ ਸੀ ਹੋ ਰਹੀ ਤਾਂ ਉਸ ਨੇ ਕਿਹਾ ਕਿ ਨਹੀਂ, ਉਹ ਹੁਣ ਠੀਕ ਮਹਿਸੂਸ ਕਰ ਰਿਹਾ ਹੈ ।ਦੱਸ ਦਈਏ ਕਿ ਨੰਦਾ ਦੇਵੀ ਗਲੇਸ਼ੀਅਰ ਦਾ ਇੱਕ ਹਿੱਸਾ ਟੁੁੱਟਣ ਕਾਰਨ ਰਿਸ਼ੀ ਗੰਗਾ ਘਾਟੀ ‘ਚ ਅਚਾਨਕ ਭਿਆਨਕ ਹੜ੍ਹ ਆ ਗਿਆ ।

glacier

ਜਿਸ ਕਾਰਨ ਪਣ ਬਿਜਲੀ ਪਰਿਯੋਜਨਾ ‘ਚ ਕੰਮ ਕਰ ਰਹੇ ਘੱਟੋ ਘੱਟ ੧੪ ਲੋਕਾਂ ਦੀ ਮੌਤ ਹੋ ਗਈ । ਜਿਨ੍ਹਾਂ ਦੀਆਂ ਲਾਸ਼ਾਂ ਵੱਖ-ਵੱਖ ਥਾਵਾਂ ਤੋਂ ਬਰਾਮਦ ਕੀਤੀਆਂ ਗਈਆਂ ਹਨ ।

 

View this post on Instagram

 

A post shared by Viral Bhayani (@viralbhayani)

Related Post