ਹਰਜੀਤ ਹਰਮਨ ਦੀ ਫ਼ਿਲਮ 'ਤੂੰ ਮੇਰਾ ਕੀ ਲੱਗਦਾ' ਹੋਵੇਗੀ ਕੁਝ ਖ਼ਾਸ, ਸੈੱਟ ਤੋਂ ਤਸਵੀਰ ਆਈ ਸਾਹਮਣੇ

By  Aaseen Khan April 7th 2019 12:11 PM

ਹਰਜੀਤ ਹਰਮਨ ਦੀ ਫ਼ਿਲਮ 'ਤੂੰ ਮੇਰਾ ਕੀ ਲੱਗਦਾ' ਹੋਵੇਗੀ ਕੁਝ ਖ਼ਾਸ, ਸੈੱਟ ਤੋਂ ਤਸਵੀਰ ਆਈ ਸਾਹਮਣੇ : ਪੰਜਾਬੀ ਗਾਇਕ ਅਤੇ ਅਦਾਕਾਰ ਹਰਜੀਤ ਹਰਮਨ ਜਿੰਨ੍ਹਾਂ ਦੀ ਆਉਣ ਵਾਲੀ ਫ਼ਿਲਮ 'ਤੂੰ ਮੇਰਾ ਕੀ ਲੱਗਦਾ' ਦਾ ਸ਼ੂਟ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ। ਆਏ ਦਿਨ ਹੀ ਫਿਲਮ ਦੇ ਸੈੱਟ ਤੋਂ ਵੀਡੀਓਜ਼ ਜਾਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ ਜਿਸ 'ਚ ਸਾਰਿਆਂ ਦੇ ਹਰਮਨ ਪਿਆਰੇ ਹਰਜੀਤ ਹਰਮਨ, ਯੋਗਰਾਜ ਸਿੰਘ ਅਤੇ ਗੁਰਮੀਤ ਸਾਜਨ ਤੋਂ ਇਲਾਵਾ ਫ਼ਿਲਮ ਦੀ ਬਾਕੀ ਸਟਾਰ ਕਾਸਟ ਵੀ ਖੜ੍ਹੀ ਨਜ਼ਰ ਆ ਰਹੀ ਹੈ।

tu mera ki lagda harjit harman shefali sharma movie picture with star cast tu mera ki lagda

 

ਹੋਰ ਵੇਖੋ : ਪੰਜਾਬ ਦੇ ਲੋਕ ਸਾਜ਼ਾਂ 'ਤੇ ਨਹੀਂ ਸੁਣਿਆ ਹੋਵੇਗਾ ਗੀਤ 'ਕੋਕਾ', ਦੇਖੋ ਵੀਡੀਓ

ਦੱਸ ਦਈਏ ਫਿਲਮ ‘ਚ ਹਰਜੀਤ ਹਰਮਨ ਦੇ ਨਾਲ ਸ਼ੇਫਾਲੀ ਸ਼ਰਮਾ ਲੀਡ ਰੋਲ ਨਿਭਾ ਰਹੇ ਹਨ। ਇਸ ਤੋਂ ਇਲਾਵਾ ਨਿਸ਼ਾ ਬਾਨੋ, ਯੋਗਰਾਜ ਸਿੰਘ, ਗੁਰਮੀਤ ਸਾਜਨ, ਗੁਰਪ੍ਰੀਤ ਭੰਗੂ, ਪ੍ਰਿੰਸ ਕੇਜੇ ਸਿੰਘ ਵਰਗੇ ਵੱਡੇ ਕਲਾਕਾਰ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।ਵਿਨਰਜ਼ ਫਿਲਮ ਪ੍ਰੋਡਕਸ਼ਨ ‘ਚ ਬਣ ਰਹੀ ਇਸ ਫਿਲਮ ਦੀ ਕਹਾਣੀ ਅਤੇ ਨਿਰਦੇਸ਼ਨ ਮਨਜੀਤ ਸਿੰਘ ਟੋਨੀ ਅਤੇ ਗੁਰਮੀਤ ਸਾਜਨ ਹੋਰੀਂ ਕਰ ਰਹੇ ਹਨ। ਕੁੜ੍ਹਮਾਈਆਂ ਫਿਲਮ ਨਾਲ ਸਭ ਦਾ ਦਿਲ ਜਿੱਤਣ ਵਾਲੇ ਹਰਜੀਤ ਹਰਮਨ ਦੇਖਣਾ ਹੋਵੇਗਾ ਇਸ ਫਿਲਮ ਨਾਲ ਕੀ ਕਮਾਲ ਕਰਕੇ ਦਿਖਾਉਂਦੇ ਹਨ।

Related Post