ਮੈਨੂੰ ਇਕੋ ਗੱਲ ਦਾ ਰੋਸਾ, ਤੂੰ ਮੇਰੀ ਕੇਅਰ ਨਹੀਂ ਕਰਦਾ- ਮਿਸ ਪੂਜਾ

By  Rajan Sharma July 23rd 2018 10:42 AM

ਮਿਸ ਪੂਜਾ ਜਿਨ੍ਹਾਂ ਨੇ 2006 ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ| 12 ਸਾਲ ਦੇ ਕੈਰੀਅਰ ਵਿੱਚ ਉਹਨਾਂ ਨੇ 833 ਤੋਂ ਵੱਧ ਵੀਡਿਓਜ਼ ਵਿੱਚ ਫ਼ੀਚਰ ਕੀਤਾ ਹੈ ਅਤੇ ਰਿਕਾਰਡ ਦਰਜ਼ ਕਰਵਾਇਆ ਹੈ ਇੱਕ ਸਾਲ ਵਿੱਚ 1500 ਤੋਂ ਵੱਧ ਗੀਤ ਰਿਕਾਰਡ ਕਰਵਾਉਣ ਦਾ| ਇਹਨਾਂ ਸੱਭ ਤੋਂ ਹੀ ਪਤਾ ਚੱਲਦਾ ਹੈ ਕਿ ਮਿਸ ਪੂਜਾ ਦੇ ਫੈਨਸ ਉਹਨਾਂ ਦੀ ਬਹੁਤ ਕੇਅਰ ਕਰਦੇ ਹਨ ਲੇਕਿਨ ਇੱਕ ਬੰਦਾ ਹੈ ਜੋ ਉਹਨਾ ਦੀ ਕੇਅਰ ਬਿਲਕੁੱਲ ਨਹੀਂ ਕਰਦਾ ਅਤੇ ਜਿਸ ਦੇ ਖ਼ਿਲਾਫ ਉਹਨਾਂ ਨੇ ਸ਼ਿਕਾਇਤ ਵੀ ਦਰਜ਼ ਕਰਵਾ ਦਿੱਤੀ ਹੈ| ਜੀ ਹਾਂ ਅਸੀ ਗੱਲ ਕਰ ਰਹੇ ਹਾਂ ਮਿਸ ਪੂਜਾ miss pooja ਦੇ ਨਵੇਂ ਗੀਤ "ਤੂੰ ਮੇਰੀ ਕੇਅਰ ਨਹੀਂ ਕਰਦਾ"punjabi song ਦੀ| ਗੀਤ ਰਿਲੀਜ਼ ਹੋ ਚੁੱਕਾ ਹੈ ਅਤੇ ਇਸਦੀ ਵੀਡੀਓ ਬੇਹੱਦ ਖੂਬਸੂਰਤ ਹੈ| ਗੀਤ ਦੀ ਵੀਡੀਓ ਬਣਾਈ ਹੈ ਜੂਵਾ ਫ਼ਿਲਮਜ਼ ਨੇ ਅਤੇ ਇਸਦੇ ਬੋਲ ਲਿਖੇ ਹਨ ਮਨਪ੍ਰੀਤ ਟਿਵਾਣਾ ਨੇ| ਗੀਤ ਦਾ ਮਿਊਜ਼ਿਕ ਦਿੱਤਾ ਹੈ ਟਾਈਗਰ ਸਟਾਈਲ ਨੇ|

https://www.youtube.com/watch?v=HoX0317Qzx8

ਇਹ ਤਾਂ ਹਰ ਕੋਈ ਜਾਣਦਾ ਹੈ ਕਿ ਮਿਸ ਪੂਜਾ miss pooja ਅੱਜ ਕਲ ਦੁਨੀਆ ਦੇ ਨੰਬਰ ੧ ਪੰਜਾਬੀ ਚੈੱਨਲ ਪੀਟੀਸੀ ਪੰਜਾਬੀ ਦੇ ਰਿਯਲਿਟੀ ਸ਼ੋਅ ਵੋਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ ੫ VOPCC ਵਿਚ ਬੱਚਿਆਂ ਦੀ ਕਲਾ ਨੂੰ ਜੱਜ ਕਰ ਰਹੇ ਹਨ | ਪਰ ਉਹ ਜਦੋਂ ਵੀ ਆਪਣੇ ਕੰਮ ਤੋਂ ਵੇਹਲੇ ਹੋ ਜਾਂਦੇ ਹਨ ਤੱਦ ਹੀ ਕਸਰਤ ਸ਼ੁਰੂ ਕਰ ਲੈਂਦੇ ਹਨ | ਇਸ ਤੋਂ ਪਤਾ ਚਲਦਾ ਹੈ ਕਿ ਮਿਸ ਪੂਜਾ ਕਿੰਨ੍ਹੇ ਟੈਲੇਂਟਿਡ ਹਨ ਜੋ ਚੰਗੇ ਗਾਇਕੀ ਅਤੇ ਚੰਗੀ ਸਹਿਤ ਦੇ ਨਾਲ ਨਾਲ ਬੱਚਿਆਂ ਦੀ ਕਲਾ ਨੂੰ ਪਛਾਣਨ ਦਾ ਵੀ ਖਿਆਲ ਕਰਦੇ ਹਨ |

miss poja

Related Post