ਆਸ਼ਕੀ ਫ਼ਿਲਮ ਦੇ ਮਸ਼ਹੂਰ ਗਾਣੇ ਨੂੰ ਲੈ ਕੇ ਰੈਪਰ ਹਾਰਡ ਕੌਰ ਨੇ ਕੀਤੇ ਕਈ ਖੁਲਾਸੇ, ਸੁਣਕੇ ਤੁਸੀਂ ਵੀ ਹੋ ਜਾਓਗੇ ਹੈਰਾਨ 

By  Rupinder Kaler May 27th 2019 01:44 PM

90 ਦੇ ਦਹਾਕੇ ਵਿੱਚ ਆਈ ਫ਼ਿਲਮ ਆਸ਼ਕੀ ਦਾ ਲੱਗਪਗ ਹਰ ਗਾਣਾ ਸੁਪਰ ਡੁਪਰ ਹਿੱਟ ਹੋਇਆ ਸੀ । ਇਹਨਾਂ ਗਾਣਿਆਂ ਨੂੰ ਸੁਣਨ ਵਾਲਿਆਂ ਦਾ ਕਹਿਣਾ ਸੀ ਕਿ ਇਹ ਫ਼ਿਲਮ ਗਾਣਿਆਂ ਦੇ ਸਿਰ ਤੇ ਹੀ ਹਿੱਟ ਹੋਈ ਹੈ ਕਿਉਂਕਿ ਫ਼ਿਲਮ ਦੇ ਗਾਣੇ ਹਰ ਮੁਹੱਲੇ ਵਿੱਚ ਵੱਜਦੇ ਸੁਣਾਈ ਦਿੰਦੇ ਸਨ । ਇਸ ਫ਼ਿਲਮ ਦਾ ਇੱਕ ਗਾਣਾ ਬਾਕੀ ਗਾਣਿਆਂ ਤੋਂ ਕਾਫੀ ਮਕਬੂਲ ਹੋਇਆ ਸੀ । ਇਸ ਗਾਣੇ ਦਾ ਟਾਈਟਲ ਸੀ 'ਤੂੰ ਮੇਰੀ ਜ਼ਿੰਦਗੀ ਹੈ' । ਇਸ ਗਾਣੇ ਨੂੰ ਕੁਮਾਰ ਸ਼ਾਨੂੰ ਤੇ ਅਨੁਰਾਧਾ ਪੋਡਵਾਲ ਨੇ ਆਪਣੀ ਅਵਾਜ਼ ਦਿੱਤੀ ਸੀ ਜਦੋਂ ਕਿ ਗਾਣੇ ਦੇ ਬੋਲ ਸਮੀਰ ਨੇ ਲਿਖੇ ਸਨ ।

https://www.youtube.com/watch?v=Jt9LM0NSPCc

ਪਰ ਇਸ ਗਾਣੇ ਨੂੰ ਲੈ ਕੇ ਰੈਪਰ ਹਾਰਡ ਕੌਰ ਦਾ ਦਾਅਵਾ ਹੈ ਕਿ ਫ਼ਿਲਮ ਆਸ਼ਕੀ ਵਿੱਚ ਇਸ ਗਾਣੇ ਨੂੰ ਫ਼ਿਲਮਾਉਣ ਤੋਂ ਪਹਿਲਾਂ ਪਾਕਿਸਤਾਨ ਦੀ ਮਸ਼ਹੂਰ ਗਾਇਕਾ ਵੱਲੋਂ ਗਾਇਆ ਗਿਆ ਸੀ । ਇਸ ਗਾਣੇ ਦੀ ਵੀਡਿਓ ਨੂੰ ਹਾਰਡ ਕੌਰ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤਾ ਹੈ ।

https://www.instagram.com/p/Bx9R7dUg0-k/

ਹਾਰਡ ਕੌਰ ਨੇ ਇਸ ਗਾਣੇ ਨੂੰ ਲੈ ਕੇ ਹੋਰ ਵੀ ਕਈ ਖੁਲਾਸੇ ਕੀਤੇ ਹਨ । ਪਰ ਜੋ ਵੀ ਹੈ ਇਹ ਗਾਣਾ ਆਪਣੇ ਜ਼ਮਾਨੇ ਵਿੱਚ ਸੁਪਰ ਹਿੱਟ ਰਿਹਾ ਹੈ, ਤੇ ਅੱਜ ਵੀ ਜਦੋਂ ਇਸ ਗਾਣੇ ਦੇ ਬੋਲ ਸਾਡੇ ਕੰਨਾਂ ਵਿੱਚ ਪੈਂਦੇ ਹਨ ਉਦੋਂ ਹਰ ਕੋਈ ਝੂਮਣ ਲੱਗ ਜਾਂਦਾ ਹੈ ।

https://www.youtube.com/watch?v=0hieRo2aW0E

Related Post