29 ਸਤੰਬਰ ਨੂੰ ਵੇਖੋ ਵਿਦੇਸ਼ 'ਚ 'ਟਰਬਨੇਟਰ' ਦਾ ਜਲਵਾ 

By  Shaminder September 10th 2018 10:24 AM

ਤਰਸੇਮ ਜੱਸੜ Tarsem Jassar ਵਿਦੇਸ਼ ਟੂਰ ਦੌਰਾਨ ਧੁੰਮਾਂ ਪਾਉਣ ਲਈ ਤਿਆਰ ਹਨ ।ਉਨ੍ਹਾਂ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਇੱਕ ਪੋਸਟਰ ਸਾਂਝਾ ਕੀਤਾ ਹੈ । ਇਸ ਨੂੰ ਸਾਂਝਾ ਕਰਨ ਤੋਂ ਬਾਅਦ ਉਨ੍ਹਾਂ ਨੇ ਲਿਖਿਆ ਕਿ ਯੂਰਪ ਟੂਰ ਲਈ ਸਾਰੇ ਜਣੇ ਤਿਆਰ ਰਹੋ । ਉੱਨਤੀ ਸਤੰਬਰ ਨੂੰ ਉਹ ਵਿਏਨਾ ਅਤੇ ਆਸਟਰੀਆ 'ਚ ਪਰਫਾਰਮ ਕਰਨਗੇ ।ਤੁਸੀਂ ਵੀ ਜੇ ਵਿਦੇਸ਼ 'ਚ ਰਹਿੰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਅਤੇ ਤੁਸੀਂ ਵੀ ਇਸ ਟਰਬਨੇਟਰ ਦੇ ਟੂਰ ਦੌਰਾਨ ਉਨ੍ਹਾਂ ਦੀ ਪਰਫਾਰਮੈਂਸ Performance ਦਾ ਅਨੰਦ ਮਾਣ ਸਕਦੇ ਹੋ ।

https://www.instagram.com/p/Bnbgv3GBOZk/?hl=en&taken-by=tarsemjassar

ਤਰਸੇਮ ਜੱਸੜ ਪੰਜਾਬੀ ਦੇ ਪ੍ਰਸਿੱਧ ਗਾਇਕ ,ਗੀਤਕਾਰ ਅਤੇ ਪ੍ਰੋਡਿਊਸਰ ਵਜੋਂ ਜਾਣੇ ਜਾਂਦੇ ਨੇ । ਆਪਣੇ ਗੀਤਾਂ 'ਚ ਸਰਦਾਰੀ ਦੀ ਗੱਲ ਕਰਨ ਵਾਲਾ ਇਹ ਸਰਦਾਰ ਖੁਦ ਵੀ ਪੋਚਵੀਂ ਪੱਗ ਬੰਨਣ ਲਈ ਜਾਣਿਆ ਜਾਂਦਾ ਹੈ ਅਤੇ ਹਾਲ 'ਚ ਹੀ ਆਇਆ ਉਨ੍ਹਾਂ ਦਾ ਗੀਤ 'ਟਰਬਨੇਟਰ' ਵੀ ਸਰੋਤਿਆਂ ਚ ਕਾਫੀ ਮਕਬੂਲ ਹੋਇਆ ਹੈ । ਇਸ ਤੋਂ ਇਲਾਵਾ ਉਨ੍ਹਾਂ ਦੇ ਹੋਰ ਵੀ ਕਈ ਗੀਤ ਨੇ ਜੋ ਸਰੋਤਿਆਂ ਵੱਲੋਂ ਕਾਫੀ ਸਰਾਹੇ ਗਏ । ਉਹ ਇੱਕ ਕਾਮਯਾਬ ਗਾਇਕ ਹੋਣ ਦੇ ਨਾਲ-ਨਾਲ ਇੱਕ ਵਧੀਆ ਅਦਾਕਾਰ ਵੀ ਨੇ । 'ਰੱਬ ਦਾ ਰੇਡੀਓ' 'ਚ ਉਨ੍ਹਾਂ ਨੇ ਇੱਕ ਸੰਜੀਦਾ ਕਿਰਦਾਰ ਨਿਭਾਇਆ ਸੀ ਅਤੇ ਆਪਣੀ ਅਦਾਕਾਰੀ ਦਾ ਸਬੂਤ ਦਿੱਤਾ ਸੀ ।

tarsem jassar

 

'ਸਰਦਾਰ ਮੁਹੰਮਦ' ਅਤੇ ਹੋਰ ਕਈ ਫਿਲਮਾਂ 'ਚ ਵੀ ਉਨ੍ਹਾਂ ਨੇ ਗੀਤ ਗਾਏ । ਤਰਸੇਮ ਜੱਸੜ ਆਪਣੀ ਨਵੀਂ ਫਿਲਮ 'ਅਫਸਰ' ਲੈ ਕੇ ਆ ਰਹੇ ਨੇ ਜਿਸ ਦੀਆਂ ਤਿਆਰੀਆਂ ਬੜੇ ਹੀ ਜ਼ੋਰ ਸ਼ੋਰ ਨਾਲ ਚੱਲ ਰਹੀਆਂ ਨੇ । ਇਸ ਫਿਲਮ 'ਚ ਉਨ੍ਹਾਂ ਦੇ ਨਾਲ ਨਿਮਰਤ ਖਹਿਰਾ ਨਜ਼ਰ ਆਉਣਗੇ ।ਆਪਣੀ  ਵੱਖਰੀ ਗਾਇਕੀ ਦੇ ਅੰਦਾਜ਼ ਲਈ ਜਾਣੇ ਜਾਂਦੇ ਤਰਸੇਮ ਜੱਸੜ ਅਦਾਕਾਰੀ ਦੇ ਖੇਤਰ 'ਚ ਵੀ ਅਜਿਹੀਆਂ ਹੀ ਪੈੜਾਂ 'ਤੇ ਚੱਲਣਾ ਚਾਹੁੰਦੇ ਨੇ ਅਤੇ ਇਹੀ ਅੰਦਾਜ਼ ਉਨ੍ਹਾਂ ਨੂੰ ਹੋਰਨਾਂ ਤੋਂ ਵੱਖਰਾ ਕਰਦਾ ਹੈ । ਹੁਣ ਵੇਖਣਾ ਇਹ ਹੋਵੇਗਾ ਕਿ ਗਾਇਕੀ ਦੇ ਖੇਤਰ 'ਚ ਹੋਰਨਾਂ ਤੋਂ ਵੱਖਰੇ ਅੰਦਾਜ਼ 'ਚ ਗਾਉਣ ਵਾਲਾ ਇਹ 'ਟਰਬਨੇਟਰ' ਅਦਾਕਾਰੀ ਦੇ ਖੇਤਰ 'ਚ ਆਪਣੀ ਵੱਖਰੀ ਪੈੜ੍ਹ ਛੱਡਣ 'ਚ ਕਾਮਯਾਬ ਹੁੰਦਾ ਹੈ ਜਾਂ ਨਹੀਂ ।

tarsem

Related Post