ਪ੍ਰਸਿੱਧ ਟੀਵੀ ਅਦਾਕਾਰ ਪ੍ਰਤੀਸ਼ ਵੋਹਰਾ ਦੀ ਧੀ ਦੀ ਮੌਤ,ਖਿਡੌਣੇ ਨੇ ਲਈ ਜਾਨ,ਬਾਲੀਵੁੱਡ 'ਚ ਸੋਗ ਦੀ ਲਹਿਰ 

By  Shaminder May 10th 2019 03:56 PM -- Updated: May 10th 2019 04:11 PM

ਪ੍ਰਸਿੱਧ ਟੀਵੀ ਸੀਰੀਅਲ ਪਿਆਰ ਦੇ ਪਾਪੜ 'ਚ ਮਹੱਤਵਪੂਰਨ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਪ੍ਰਤੀਸ਼ ਵੋਹਰਾ ਦੀ ਬੇਟੀ ਦੀ ਮੌਤ ਹੋ ਗਈ । ਉਨ੍ਹਾਂ ਦੀ ਬੱਚੀ ਮਹਿਜ਼ ਦੋ ਸਾਲ ਦੀ ਸੀ ,ਧੀ ਦੇ ਇਸ ਤਰ੍ਹਾਂ ਦੁਨੀਆਂ ਛੱਡੇ ਜਾਣ ਕਾਰਨ ਪ੍ਰਤੀਸ਼ ਦੇ ਪਰਿਵਾਰ ਵਾਲੇ ਦੁੱਖ 'ਚ ਡੁੱਬ ਚੁੱਕੇ ਹਨ ।ਪ੍ਰੀਤਸ਼ ਨੇ ਇੱਕ ਮੀਡੀਆ ਹਾਊਸ ਨੂੰ ਦੱਸਿਆ ਕਿ ਉਨ੍ਹਾਂ ਦੀ ਬੱਚੀ ਦੇ ਗਲ 'ਚ ਖਿਡੌਣਾ ਫਸ ਗਿਆ ਸੀ , ਜਿਸ ਕਾਰਨ ਉਸ ਦੀ ਮੌਤ ਹੋ ਗਈ ।

ਹੋਰ ਵੇਖੋ :ਇਸ ਪੰਜਾਬਣ ਨੇ ਛੋਟੀ ਉਮਰ ‘ਚ ਫ਼ਿਲਮ ਤੇ ਟੀਵੀ ਇੰਡਸਟਰੀ ‘ਚ ਕਮਾਇਆ ਹੈ ਵੱਡਾ ਨਾਂਅ ,ਕਈ ਅਵਾਰਡ ਜਿੱਤੇ

pratish vora daughter के लिए इमेज परिणाम

ਪਿਆਰ ਦੇ ਪਾਪੜ ਦੇ ਨੰਦੀ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਪਿਛਲੇ ਦਿਨੀਂ ਕਿਤੇ ਗਏ ਹੋਏ ਸਨ ,ਇਸੇ ਦੌਰਾਨ ਮੁੰਬਈ ਸਥਿਤ ਉਨ੍ਹਾਂ ਦੇ ਘਰ 'ਚ ਮੌਜੂਦ ਬੱਚੀ ਨੇ ਖਿਡੌਣੇ ਨਾਲ ਖੇਡ ਰਹੀ ਸੀ ।

https://www.instagram.com/p/BvjalUPHbeJ/

ਇਸੇ ਦੌਰਾਨ ਖਿਡੌਣੇ ਦਾ ਇੱਕ ਟੁਕੜਾ ਉਸ ਦੇ ਗਲੇ 'ਚ ਫਸ ਗਿਆ ਸੀ । ਜਿਸ ਕਾਰਨ ਬੱਚੀ ਸਾਹ ਨਹੀਂ ਸੀ ਲੈ ਸਕੀ ਅਤੇ ਉਸ ਦੀ ਮੌਤ ਹੋ ਗਈ । ਜਿਉਂ ਹੀ ਬੱਚੀ ਦੀ ਮੌਤ ਦੀ ਖ਼ਬਰ ਉਨ੍ਹਾਂ ਨੂੰ ਮਿਲੀ ਤਾਂ ਅਦਾਕਾਰ ਦਾ ਰੋ-ਰੋ ਕੇ ਬੁਰਾ ਹਾਲ ਸੀ ਅਤੇ ਬਾਲੀਵੁੱਡ 'ਚ ਸੋਗ ਦੀ ਲਹਿਰ ਦੌੜ ਗਈ ।

Related Post