ਹੁਣ ਟੀਵੀ ਦੇ ਇਸ ਮਸ਼ਹੂਰ ਅਦਾਕਾਰ ਨੇ ਕੀਤੀ ਖੁਦਕੁਸ਼ੀ, ਪੱਖੇ ਨਾਲ ਲਟਕਦੀ ਮਿਲੀ ਲਾਸ਼

By  Shaminder August 6th 2020 01:46 PM

ਜਦੋਂ ਤੋਂ ਲਾਕਡਾਊਨ ਸ਼ੁਰੂ ਹੋਇਆ ਹੈ ਉਦੋਂ ਤੋਂ ਹੀ ਬਾਲੀਵੁੱਡ ‘ਚ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਪਹਿਲਾਂ ਮਨਮੀਤ ਗਰੇਵਾਲ ਜੋ ਕਿ ਇੱਕ ਟੀਵੀ ਅਦਾਕਾਰ ਸੀ ।ਉਸ ਤੋਂ ਬਾਅਦ ਸੁਸ਼ਾਂਤ ਦੀ ਮੈਨੇਜਰ ਰਹੀ ਦਿਸ਼ਾ ਅਤੇ ਫਿਰ ਸੁਸ਼ਾਂਤ ਸਿੰਘ ਰਾਜਪੂਤ ਨੇ ਖੁਦਕੁਸ਼ੀ ਕਰ ਲਈ । ਇਨ੍ਹਾਂ ਖ਼ਬਰਾਂ ਤੋਂ ਬਾਲੀਵੁੱਡ ਹਾਲੇ ਉੱਭਰਿਆ ਵੀ ਨਹੀਂ ਸੀ ਕਿ ਟੀਵੀ ਦੇ ਇੱਕ ਮਸ਼ਹੂਰ ਅਦਾਕਾਰ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ।

samer2 samer2

 

Sameer 33333333333 Sameer 33333333333

ਦੱਸਿਆ ਜਾ ਰਿਹਾ ਹੈ ਕਿ ਸਮੀਰ ਮਲਾਡ ਸਥਿਤ ਆਪਣੇ ਘਰ ‘ਚ ਇੱਕਲੇ ਹੀ ਰਹਿ ਰਹੇ ਸਨ ਅਤੇ ਉਨ੍ਹਾਂ ਦੀ ਪਤਨੀ ਨੇ ਗੱਲ ਕਰਨ ਲਈ ਫੋਨ ਕੀਤਾ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ ਜਿਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੂੰ ਸ਼ੱਕ ਹੋਇਆ ਉਨ੍ਹਾਂ ਨੇ ਸਮੀਰ ਦੇ ਦੋਸਤ ਨੂੰ ਘਰ ਜਾ ਕੇ ਪਤਾ ਕਰਨ ਲਈ ਆਖਿਆ । ਜਿਸ ਤੇ ਦੋਸਤ ਜਦੋਂ ਸਮੀਰ ਦੇ ਘਰ ਪਹੁੰਚਿਆ ਤਾਂ ਸਮੀਰ ਦੀ ਬੌਡੀ ਪੱਖੇ ਨਾਲ ਲਟਕੀ ਹੋਈ ਸੀ । ਖ਼ਬਰਾਂ ਮੁਤਾਬਕ ਸਮੀਰ ਸ਼ਰਮਾ ਕਿਸੇ ਗੰਭੀਰ ਬਿਮਾਰੀ ਨਾਲ ਜੂਝ ਰਹੇ ਸਨ ਹਾਲਾਂਕਿ ਉਹ ਠੀਕ ਹੋ ਕੇ ਕੰਮ ‘ਤੇ ਵੀ ਆ ਗਏ ਸਨ । ਫ਼ਿਲਹਾਲ ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ ।

Related Post