ਇਸ ਟੀਵੀ ਅਦਾਕਾਰਾ ਨੂੰ ਹੋਈ ਸਿਹਤ ਸਬੰਧੀ ਪ੍ਰੇਸ਼ਾਨੀ ਤਾਂ ਪਲਾਂ ‘ਚ ਬਦਲ ਗਿਆ ਲੋਕਾਂ ਦਾ ਰਵੱਈਆ, ਅਦਾਕਾਰਾ ਦਾ ਛਲਕਿਆ ਦਰਦ

By  Shaminder July 13th 2020 01:23 PM

ਟੀਵੀ ਅਦਾਕਾਰਾ ਮਹਿਮਾ ਮਕਵਾਨਾ ਨੂੰ ਸੀਨੇ ‘ਚ ਦਰਦ ਦੀ ਸ਼ਿਕਾਇਤ ਹੋਈ । ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤੀ ਹੈ । ਜਿਸ ਤੋਂ ਬਾਅਦ ਉਨ੍ਹਾਂ ਨੇ ਡਾਕਟਰੀ ਜਾਂਚ ਕਰਵਾ ਲਈ ਅਤੇ ਫ਼ਿਲਹਾਲ ਉਹ ਆਪਣੇ ਘਰ ‘ਚ ਹੀ ਹਨ ।ਪਰ ਇਸ ਦੌਰਾਨ ਉਹ ਆਪਣੇ ਆਲੇ ਦੁਆਲੇ ਦੇ ਲੋਕਾਂ ਦੇ ਵਰਤਾਉ ਨੂੰ ਲੈ ਕੇ ਬਹੁਤ ਦੁਖੀ ਹਨ । ਉਨ੍ਹਾਂ ਨੇ ਆਪਣੇ ਇਸ ਦਰਦ ਨੂੰ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤਾ ਹੈ ।

mahima makwana mahima makwana

ਉਨ੍ਹਾਂ ਨੇ ਆਪਣੀ ਸਟੋਰੀ ‘ਚ ਲਿਖਿਆ ‘ਕੀ ਕੋਰੋਨਾ ਨੇ ਸਾਨੂੰ ਇੱਕਜੁਟ ਕਰਨ ਦੀ ਬਜਾਏ ਵੰਡ ਦਿੱਤਾ ਹੈ ? ਕੀ ਕੋਰੋਨਾ ਨੇ ਸਾਰੀ ਇਨਸਾਨੀਅਤ ਅਤੇ ਭਾਵਨਾਵਾਂ ਨੂੰ ਸਾਡੇ ਤੋਂ ਖੋਹ ਲਿਆ ਹੈ, ਅੱਜ ਅਚਾਨਕ ਮੈਨੂੰ ਸੀਨੇ ‘ਚ ਦਰਦ ਉੱਠਿਆ ਪਰ ਮੈਂ ਇਸ ਨੂੰ ਅਣਵੇਖਿਆ ਕੀਤਾ ਅਤੇ ਕੰਮ ਲਈ ਰਵਾਨਾ ਹੋ ਗਈ, ਪਰ ਅਚਾਨਕ ਦਰਦ ਵਧ ਗਿਆ ਅਤੇ ਮੈਨੂੰ ਘਬਰਾਹਟ ਹੋਣ ਲੱਗ ਪਈ।

https://www.instagram.com/p/CAnxnltn4t_/

ਮਹਿਮਾ ਨੇ ਇਸ ਦੌਰਾਨ ਲੋਕਾਂ ਦੇ ਵਰਤਾਉ ‘ਚ ਆਏ ਪਰਿਵਰਤਨ ਬਾਰੇ ਨੋਟ ‘ਚ ਲਿਖਿਆ ‘ਪਰ ਮੈਨੂੰ ਹੈਰਾਨੀ ਹੋਈ ਕਿ ਮੇਰੇ ਆਲੇ ਦੁਆਲੇ ਦੇ ਲੋਕਾਂ ਨੂੰ ਲੱਗਿਆ ਕਿ ਮੈਂ ਕੋਰੋਨਾ ਨਾਲ ਪੀੜਤ ਹਾਂ, ਉਸ ਤੋਂ ਬਾਅਦ ਉਨ੍ਹਾਂ ਦੇ ਵਰਤਾਉ ‘ਚ ਪਰਿਵਰਤਨ ਆ ਗਿਆ । ਅਜਿਹੇ ਸਮੇਂ ‘ਚ ਲੋਕਾਂ ‘ਚ ਇਨਸਾਨੀਅਤ, ਦਿਆਲੂਤਾ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ।

Related Post