ਜੈ ਭਾਨੁਸ਼ਾਲੀ ਅਤੇ ਮਾਹੀ ਵਿੱਜ ਦੀ ਕਿਊੇਟ ਧੀ ਦੀਆਂ ਤਸਵੀਰਾਂ ਹੋ ਰਹੀਆਂ ਵਾਇਰਲ

By  Shaminder April 28th 2020 01:54 PM

ਪੂਰੇ ਦੇਸ਼ ‘ਚ ਕੋਰੋਨਾ ਵਾਇਰਸ ਦੇ ਕਾਰਨ ਲਾਕ ਡਾਊਨ ਹੋਇਆ ਹੈ ਅਤੇ ਅਜਿਹੇ ‘ਚ ਹਰ ਕੋਈ ਆਪਣੇ ਘਰਾਂ ‘ਚ ਰਹਿ ਕੇ ਇਸ ਲਾਕ ਡਾਊਨ ਦਾ ਪਾਲਣ ਕਰ ਰਿਹਾ ਹੈ ।ਅਜਿਹੇ ‘ਚ ਸੈਲੀਬ੍ਰੇਟੀਜ਼ ਵੀ ਆਪਣੇ ਘਰਾਂ ‘ਚ ਕੈਦ ਹੋ ਕੇ ਰਹਿ ਚੁੱਕੇ ਹਨ । ਉਹ ਵੀ ਆਪਣੇ ਪਰਿਵਾਰਾਂ ਦੇ ਨਾਲ ਕਵਾਲਿਟੀ ਟਾਈਮ ਬਿਤਾ ਰਹੇ ਹਨ।ਅੱਜ ਅਸੀਂ ਜਿਸ ਟੀਵੀ ਸੈਲੀਬ੍ਰੇਟੀ ਦੀ ਗੱਲ ਕਰਨ ਜਾ ਰਹੇ ਹਾਂ ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦਾ ਹੈ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਮਾਹੀ ਵਿੱਜ ਅਤੇ ਜੈ ਭਾਨੁਸ਼ਾਲੀ ਦੀ।

https://www.instagram.com/p/B_cAjx5DWbl/

ਜਿਨ੍ਹਾਂ ਦੀ ਧੀ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਇਹ ਕਪਲ ਲਾਕ ਡਾਊਨ ਦੌਰਾਨ ਆਪਣੇ ਘਰ ਆਪਣੇ ਬੱਚਿਆਂ ਦੇ ਨਾਲ ਸਮਾਂ ਬਿਤਾ ਰਹੇ ਹਨ । ਟੀਵੀ ਇੰਡਸਟਰੀ ਦੀ ਇਹ ਮਸ਼ਹੂਰ ਜੋੜੀ ਆਪਣੇ ਬੱਚਿਆਂ ਦੇ ਵੀਡੀਓਜ਼ ਅਤੇ ਤਸਵੀਰਾਂ ਅਕਸਰ ਸਾਂਝੀਆਂ ਕਰਦੀ ਰਹਿੰਦੀ ਹੈ ।

https://www.instagram.com/p/B_b-PjkjWmc/

ਹੁਣ ਉਨ੍ਹਾਂ ਦੀ ਨਵ-ਜਨਮੀ ਧੀ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਜਿੱਥੇ ਕਪਲ ਨੇ ਆਪੋ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਉੱਥੇ ਹੀ ਬੱਚੀ ਤਾਰਾ ਦੇ ਨਾਂਅ ‘ਤੇ ਇੱਕ ਅਕਾਊਂਟ ਵੀ ਬਣਾਇਆ ਹੋਇਆ ਹੈ । ਜਿਸ ‘ਤੇ ਬੱਚੀ ਦੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ ਗਿਆ ਹੈ ।

https://www.instagram.com/p/B_U-4fADjDC/

ਇਨ੍ਹਾਂ ਤਸਵੀਰਾਂ ‘ਚ ਬੱਚੀ ਬਹੁਤ ਹੀ ਕਿਊਟ ਨਜ਼ਰ ਆ ਰਹੀ ਹੈ ਅਤੇ ਵੱਖ-ਵੱਖ ਪੋਜ਼ ਅਤੇ ਵੀਡੀਓਜ਼ ਸਾਂਝੇ ਕੀਤੇ ਗਏ ਹਨ ।ਇਨ੍ਹਾਂ ਤਸਵੀਰਾਂ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।।ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਸੀ ।ਇਸ ਤੋਂ ਪਹਿਲਾਂ ਉਨ੍ਹਾਂ ਦੇ ਘਰ ਦੋ ਬੱਚੇ ਸਨ।

https://www.instagram.com/p/B_RUMq1hiAs/

ਜੈ ਭਾਨੁਸ਼ਾਲੀ ਅਤੇ ਉਨ੍ਹਾਂ ਦੀ ਪਤਨੀ ਮਾਹੀ ਵਿੱਜ ਦੀ ਗੱਲ ਕੀਤੀ ਜਾਵੇ ਤਾਂ ਦੋਵੇਂ ਟੀਵੀ ਇੰਡਸਟਰੀ ਦੇ ਮਸ਼ਹੁਰ ਸਿਤਾਰੇ ਹਨ ।

Related Post