46 ਸਾਲਾਂ ਬਾਅਦ ਟਵਿੰਕਲ ਖੰਨਾ ਨੂੰ ਮਾਂ ਡਿੰਪਲ ਕਪਾਡੀਆ ਤੋਂ ਮਿਲੀ ਇਹ ਚੀਜ਼, ਭਾਵੁਕ ਹੋ ਕੇ ਪਾਈ ਪੋਸਟ

By  Rupinder Kaler May 30th 2020 06:18 PM

ਕੋਰੋਨਾ ਵਾਇਰਸ ਕਰਕੇ ਆਮ ਲੋਕਾਂ ਦੇ ਨਾਲ ਨਾਲ ਬਾਲੀਵੁੱਡ ਸਟਾਰ ਵੀ ਆਪਣੇ ਆਪਣੇ ਘਰਾਂ ਵਿੱਚ ਬੰਦ ਹਨ, ਤੇ ਇਹ ਫ਼ਿਲਮੀ ਸਿਤਾਰੇ ਅਕਸਰ ਕੁਝ ਨਾ ਕੁਝ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਸਰਪਰਾਈਜ ਦੇ ਰਹੇ ਹਨ । ਅਜਿਹਾ ਹੀ ਕੁਝ ਟਵਿੰਕਲ ਖੰਨਾ ਨੇ ਕੀਤਾ ਹੈ । ਟਵਿੰਕਲ ਨੇ ਖੁਲਾਸਾ ਕੀਤਾ ਹੈ ਕਿ ਉਸ ਨੂੰ 46 ਸਾਲ ਬਾਅਦ ਪਹਿਲੀ ਵਾਰ ਆਪਣੀ ਮਾਂ ਦੇ ਹੱਥ ਦਾ ਖਾਣਾ ਮਿਲਿਆ ਹੈ ।

https://www.instagram.com/p/CAKDMWCjAvZ/

ਟਵਿੰਕਲ ਨੇ ਆਪਣੀ ਮਾਂ ਦੇ ਹੱਥ ਦੇ ਬਣੇ ਫਰਾਈਡ ਰਾਈਸ ਦੀ ਤਸਵੀਰ ਵੀ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਇਸ ਤਸਵੀਰ ਨੂੰ ਟਵਿੰਕਲ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ।

https://www.instagram.com/p/CAhqRMmDIEP/

ਉਸ ਨੇ ਲਿਖਿਆ ਹੈ ’46 ਸਾਲ ਲੱਗੇ ਮੇਰੀ ਮਾਂ ਨੂੰ, ਇੱਕ ਲਾਕਡਾਊਨ ਲੱਗਾ ਤਾਂ ਉਹਨਾਂ ਨੇ ਮੇਰੇ ਲਈ ਕੁਝ ਪਕਾਇਆ ਫਰਾਈਡ ਰਾਈਸ । ਹੁਣ ਮੈਨੂੰ ਪਤਾ ਲੱਗਿਆ ਕਿ ਮਾਂ ਦੇ ਹੱਥ ਦੇ ਖਾਣੇ ਦਾ ਕੀ ਸਵਾਦ ਹੁੰਦਾ ਹੈ’ । ਟਵਿੰਕਲ ਦੀ ਇਸ ਪੋਸਟ ਤੇ ਉਹਨਾਂ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ ।

https://www.instagram.com/p/CAxUhLyjbFh/

Related Post