ਅਕਸ਼ੇ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਨੇ 20 ਸਾਲਾਂ ਬਾਅਦ ਕੀਤਾ ਇਹ ਕੰਮ, ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

By  Shaminder July 29th 2020 02:30 PM

ਅਕਸ਼ੇ ਕੁਮਾਰ ਦੀ ਪਤਨੀ ਅਤੇ ਅਦਾਕਾਰਾ ਟਵਿੰਕਲ ਖੰਨਾ ਬਾਲੀਵੁੱਡ ਤੋਂ ਦੂਰ ਹਨ । ਉਨ੍ਹਾਂ ਨੇ ਕਾਫੀ ਸਮੇਂ ਤੋਂ ਬਾਲੀਵੁੱਡ ਤੋਂ ਦੂਰੀ ਬਣਾਈ ਹੋਈ ਹੈ । ਪਰ ਏਨੀਂ ਦਿਨੀਂ ਉਹ ਜਿੱਥੇ ਕਿਤਾਬਾਂ ਪੜ੍ਹ ਕੇ ਆਪਣਾ ਸਮਾਂ ਬਿਤਾ ਰਹੇ ਨੇ । ਉਨ੍ਹਾਂ ਨੂੰ ਕਿਤਾਬਾਂ ਬਾਲ ਬਹੁਤ ਲਗਾਅ ਹੈ ।ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਹੋਰ ਕਈ ਸ਼ੌਂਕ ਵੀ ਪਾਲੇ ਹੋਏ ਹਨ ।ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਟਵਿੰਕਲ ਖੰਨਾ ਕਢਾਈ ਕਰਦੇ ਹੋਏ ਨਜ਼ਰ ਆ ਰਹੇ ਨੇ । ਟਵਿੰਕਲ ਖੰਨਾ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਰਹੇ ਹਨ ।

https://www.instagram.com/p/CDHGisgn9f6/?utm_source=ig_web_copy_link

ਦੱਸ ਦਈਏ ਕਿ ਟਵਿੰਕਲ ਖੰਨਾ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਜਾਨ, ਬਰਸਾਤ, ਮੇਲਾ, ਬਾਦਸ਼ਾਹ, ਬਰਸਾਤ, ਜਬ ਪਿਆਰ ਕਿਸੀ ਸੇ ਹੋਤਾ ਹੈ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਪਰ ਅਕਸ਼ੇ ਕੁਮਾਰ ਨਾਲ ਵਿਆਹ ਕਰਵਾਉਣ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ ਸੀ ।

https://twitter.com/mrsfunnybones/status/1287406936699240449

ਟਵਿੰਕਲ ਖੰਨਾ ਦੋ ਬੱਚੇ ਹਨ ਇੱਕ ਧੀ ਅਤੇ ਇੱਕ ਪੁੱਤਰ। ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕਰਦੇ ਰਹਿੰਦੇ ਹਨ ।

https://www.instagram.com/p/CDJV3hBjei3/

ਉਨ੍ਹਾਂ ਵੱਲੋਂ ਸ਼ੇਅਰ ਕੀਤਾ ਗਿਆ ਇਹ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।ਟਵਿੰਕਲ ਖੰਨਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਇੱਕ ਟਵੀਟ ਵੀ ਕੀਤਾ ਹੈ ਜਿਸ ‘ਚ ਉਨ੍ਹਾਂ ਨੇ ਆਪਣੀ ਨਾਨੀ ਵੱਲੋਂ ਆਖੀਆਂ ਗੱਲਾਂ ਯਾਦ ਆ ਰਹੀਆਂ ਹਨ ।

https://www.instagram.com/p/CDB16ehD7FG/

ਟਵਿੰਕਲ ਦਾ ਕਹਿਣਾ ਹੈ ਕਿ ‘ਮੇਰੀ ਨਾਨੀ ਦੇ ਘਰ ਰਹਿਣ ਦੌਰਾਨ ਮੈਂ ਪੇਂਟਿੰਗ,ਸਿਲਾਈ ਅਤੇ ਬੁਣਾਈ ਵੀ ਸਿੱਖੀ’ ।ਉਨ੍ਹਾਂ ਨੇ ਅੱਗੇ ਲਿਖਿਆ ਕਿ ‘20 ਸਾਲ ਬਾਅਦ ਮੈਂ ਕਢਾਈ ‘ਚ ਹੱਥ ਆਜ਼ਮਾ ਰਹੀ ਹਾਂ।ਮੇਰੀ ਨਾਨੀ ਦੀ ਆਵਾਜ਼ ਅੱਜ ਵੀ ਮੇਰੇ ਕੰਨਾਂ ‘ਚ ਗੂੰਜ ਰਹੀ ਹੈ ।ਟੀਨਾ ਗੰਦਾ ਕੰਮ ਨਾ ਕਰੋ’। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/CCcshmTjXmu/

Related Post