ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਰਾਜੇਸ਼ ਖੰਨਾ, ਬਰਸੀ 'ਤੇ ਧੀ ਟਵਿੰਕਲ ਖੰਨਾ ਨੇ ਪਾਈ ਭਾਵੁਕ ਪੋਸਟ 

By  Rupinder Kaler July 19th 2019 11:59 AM

12 ਜੁਲਾਈ 2੦12 ਵਿੱਚ ਬਾਲੀਵੁੱਡ ਸਟਾਰ ਰਾਜੇਸ਼ ਖੰਨਾ ਨੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਸੀ । ੨੯ ਦਸੰਬਰ ੧੯੪੨ ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਜਨਮੇ ਰਾਜੇਸ਼ ਖੰਨਾ ਦਾ ਲੀਵਰ ਖ਼ਰਾਬ ਹੋਣ ਕਰਕੇ ਉਹਨਾਂ ਦਾ ਦਿਹਾਂਤ ਹੋ ਗਿਆ ਸੀ । ਬੀਤੇ ਦਿਨ ਉਹਨਾਂ ਦੀ ਬਰਸੀ ਤੇ ਉਹਨਾਂ ਦੀ ਧੀ ਟਵਿੰਕਲ ਖੰਨਾ ਨੇ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਸੀ । ਟਵਿੰਕਲ ਖੰਨਾ ਨੇ ਆਪਣੇ ਬਚਪਨ ਦੀ ਇੱਕ ਤਸਵੀਰ ਸ਼ੇਅਰ ਕੀਤੀ ਸੀ ।

https://www.instagram.com/p/BwwhFOlFzBI/

ਇਸ ਤਸਵੀਰ ਵਿੱਚ ਟਵਿੰਕਲ ਤੇ ਉਸ ਦੀ ਭੈਣ ਰਾਜੇਸ਼ ਖੰਨਾ ਦੇ ਨਾਲ ਖੇਡਦੀ ਹੋਈ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਹੋਏ ਉਹਨਾਂ ਨੇ ਇਸ ਨੂੰ ਕੈਪਸ਼ਨ ਵੀ ਦਿੱਤੀ ਹੈ । ਟਵਿੰਕਲ ਨੇ ਲਿਖਿਆ ਹੈ ਕਿ 'ਮੇਰੇ ਦਿਲ ਵਿੱਚ ਹਮੇਸ਼ਾ ਰਹਿਣਗੇ ਅਤੇ ਉਹਨਾਂ ਦੇ ਦਿਲ ਵਿੱਚ ਮੈਂ, ਜਿੰਨ੍ਹਾਂ ਨੇ ਆਪਣੇ ਦਿਲਾਂ 'ਚ ਉਹਨਾਂ ਨੂੰ ਜਗ੍ਹਾ ਦਿੱਤੀ'

https://www.instagram.com/p/B0DtJrilPF8/

ਰਾਜੇਸ਼ ਖੰਨਾ ਨੇ ਆਪਣੇ ਕਰੀਅਰ ਵਿੱਚ 180 ਦੇ ਲੱਗਪਗ ਫ਼ਿਲਮਾਂ ਕੀਤੀਆਂ ਸਨ । ਉਹਨਾਂ ਨੇ 1966 ਵਿੱਚ ਫ਼ਿਲਮ ਆਖਰੀ ਖ਼ਤ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ । ਇਸ ਤੋਂ ਬਾਅਦ ਉਹਨਾਂ ਦੇ ਸੁਪਰ ਸਟਾਰ ਬਣਨ ਦਾ ਸਫ਼ਰ ਸ਼ੁਰੂ ਹੋ ਗਿਆ ਸੀ ।ਰਾਜੇਸ਼ ਖੰਨਾ ਬਾਰੇ ਅਕਸਰ ਕਿਹਾ ਜਾਂਦਾ ਸੀ ਕਿ ਉਹ ਹੰਕਾਰੀ ਸਨ ਤੇ ਅਕਸਰ ਸੈੱਟ ਤੇ ਲੇਟ ਆਉਂਦੇ ਸਨ ।

https://www.instagram.com/p/Br87GCKB9NH/

ਰਾਜੇਸ਼ ਖੰਨਾ ਨੇ ਕਦੇ ਵੀ ਕਿਸੇ ਵੀ ਚੀਜ਼ ਲਈ ਆਪਣਾ ਲਾਈਫ ਸਟਾਈਲ ਨਹੀਂ ਸੀ ਬਦਲਿਆ । ਉਹ ਸੈੱਟ ਤੇ ਉਦੋਂ ਹੀ ਆਉਂਦੇ ਸਨ ਜਦੋਂ ਉਹਨਾਂ ਦਾ ਮਨ ਹੁੰਦਾ ਸੀ । ਇਸ ਦੇ ਬਾਵਜੂਦ ਫ਼ਿਲਮ ਪ੍ਰੋਡਿਊਸਰਾਂ ਦੀਆਂ ਉਹਨਾਂ ਦੇ ਘਰ ਦੇ ਬਾਹਰ ਲਾਈਨਾਂ ਲੱਗਦੀਆਂ ਸਨ ।

Related Post