ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਇਨ੍ਹਾਂ ਦੋ ਜੋੜਿਆਂ ਦਾ ਵਿਆਹ ਬਣਿਆ ਚਰਚਾ ਦਾ ਵਿਸ਼ਾ, ਤਸਵੀਰਾਂ ਅਤੇ ਵੀਡੀਓ ਹੋ ਰਹੇ ਵਾਇਰਲ

By  Shaminder April 16th 2020 04:59 PM

ਕੋਰੋਨਾ ਵਾਇਰਸ ਦੇ ਕਹਿਰ ਕਾਰਨ ਲੋਜ ਆਪਣੇ ਘਰਾਂ ‘ਚ ਕੈਦ ਹੋ ਕੇ ਰਹਿ ਗਏ ਹਨ । ਉੱਥੇ ਹੀ ਲੋਕ ਜਿਨ੍ਹਾਂ ਨੇ ਵਿਆਹ ਪਹਿਲਾਂ ਤੋਂ ਹੀ ਮਿੱਥੇ ਹੋਏ ਸਨ । ਇਨ੍ਹਾਂ ਵਿਆਹ ਸਮਾਰੋਹਾਂ ਲਈ ਮਹਿੰਗੇ ਅਤੇ ਆਲੀਸ਼ਾਨ ਪੈਲੇਸ ਬੁੱਕ ਕੀਤੇ ਗਏ ਸਨ ।ਪਰ ਹੁਣ ਅਜਿਹੇ ਵਿਆਹ ਬਿਲਕੁਲ ਸਾਦੇ ਤਰੀਕੇ ਨਾਲ ਹੁੰਦੇ ਵੇਖੇ ਗਏ । ਮੁਹਾਲੀ ‘ਚ ਵੀ ਦੋ ਜੋੜਿਆਂ ਦਾ ਵਿਆਹ ਏਨੀਂ ਦਿਨੀਂ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ ।

 Lockdown 700X400 00

Lockdown 700X400 00ਕਿਉਂਕਿ ਦੋ ਜੋੜਿਆਂ ਸਣੇ ਸਿਰਫ਼ ਦਸ ਲੋਕ ਇਸ ਵਿਆਹ ਸਮਾਰੋਹ ‘ਚ ਸ਼ਾਮਿਲ ਹੋਏ । ਵਿਆਹ ਸਮਾਗਮ ‘ਚ ਸ਼ਾਮਿਲ ਹੋਏ ਲੋਕ ਆਪਣੇ ਮੂੰਹਾਂ ਨੂੰ ਮਾਸਕ ਨਾਲ ਢੱਕੇ ਹੋਏ ਨਜ਼ਰ ਆਏ ।

Lock Down Lock Down

ਬਰਾਤੀ ਗੁਰਦਾਸਪੁਰ ਤੋਂ ਆਏ ਸਨ ਭੁਪਿੰਦਰ ਕੌਰ ਅਤੇ ਬਿਕਰਮਜੀਤ ਸਿੰਘ ਜੋ ਕਿ ਆਪਸ ‘ਚ ਭੈਣ ਭਰਾ ਲੱਗਦੇ ਹਨ ਜੋ ਕਿ ਮੁਹਾਲੀ ‘ਚ ਰਹਿੰਦੇ ਹਨ । ਦੋਨਾਂ ਭੈਣ ਭਰਾਵਾਂ ਦਾ ਅਨੰਦ ਕਾਰਜ ਬਹੁਤ ਹੀ ਸਾਦੇ ਤਰੀਕੇ ਨਾਲ ਕੀਤਾ ਗਿਆ ।

Lock Down 0888888888 Lock Down 0888888888

ਏਨਾਂ ਕੁ ਇਕੱਠ ਤਾਂ ਪੰਜਾਬ ‘ਚ ਹੋਣ ਵਾਲੀ ਰਿੰਗ ਸੈਰੇਮਨੀ ਦੌਰਾਨ ਹੀ ਹੋ ਜਾਂਦਾ ਹੈ । ਪਰ ਕੋਰੋਨਾ ਵਾਇਰਸ ਦੇ ਚਲਦਿਆਂ ਇਹ ਵਿਆਹ ਬਹੁਤ ਹੀ ਸਾਦਗੀ ਭਰੇ ਤਰੀਕੇ ਨਾਲ ਕੀਤਾ ਗਿਆ ।

Related Post