ਕੋਰੋਨਾ ਵਾਇਰਸ ਤੋਂ ਬਚਣ ਲਈ ਇਹਨਾਂ ਬੱਚਿਆਂ ਨੇ ਕੀਤੀ ਵੱਡੀ ਖੋਜ …!

By  Rupinder Kaler June 30th 2020 03:22 PM

ਕਹਿੰਦੇ ਹਨ ਕਿ ਲੋੜ ਨਵੀਆਂ ਖੋਜਾਂ ਨੂੰ ਜਨਮ ਦਿੰਦੀ ਹੈ, ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ ਹੈ ਪੰਜਾਬ ਦੇ ਅਬੋਹਰ ਸ਼ਹਿਰ ਵਿੱਚ ਜਿੱਥੇ ਦੋ ਛੋਟੇ ਬੱਚਿਆਂ ਨੇ ਅਜਿਹੀ ਖੋਜ ਕੀਤੀ ਹੈ ਜਿਸ ਨਾਲ ਕੋਰੋਨਾ ਵਾਇਰਸ ਦਾ ਖਤਰਾ ਬਹੁਤ ਹੱਦ ਤੱਕ ਘਟ ਸਕਦਾ ਹੈ । ਇਹਨਾਂ ਬੱਚਿਆਂ ਨੇ ਆਪਣੇ ਦਿਮਾਗ ਨਾਲ ਕਮਰੇ 'ਚ ਦਾਖਲ ਹੋਣ 'ਤੇ ਲਾਈਟ ਦੇ ਆਪਣੇ ਆਪ ਜਗ ਜਾਣ ਤੇ ਕਮਰੇ ਤੋਂ ਬਾਹਰ ਆਉਣ ਦੇ ਬਾਅਦ ਲਾਈਟ ਦੇ ਬੰਦ ਹੋਣ ਵਾਲਾ ਇੱਕ ਯੰਤਰ ਤਿਆਰ ਕੀਤਾ ਹੈ।

ਇਹਨਾਂ ਬੱਚਿਆਂ ਮੁਤਾਬਿਕ ਇਸ ਯੰਤਰ ਨੂੰ ਤਿਆਰ ਕਰਨ ਦਾ ਆਈਡੀਆ ਉਹਨਾਂ ਨੂੰ ਕੋਰੋਨਾ ਮਹਾਮਾਰੀ ਨੂੰ ਦੇਖ ਕੇ ਆਇਆ । 9ਵੀਂ ਜਮਾਤ ‘ਚ ਪੜ੍ਹਦੇ ਅਸੀਮ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਇਸ ਖੋਜ ਦੇ ਪਿਛੇ ਦਾ ਕਾਰਣ ਵੀ ਇਹੀ ਰਿਹਾ ਹੈ। ਅਸੀਮ ਨੇ ਕਿਹਾ ਕਿ ਕੋਰੋਨਾ ਦੇ ਪ੍ਰਸਾਰ ਤੋਂ ਬਚਣ ਲਈ ਕੁਝ ਅਜਿਹਾ ਬਣਾਉਣ ਦੀ ਲੋੜ ਸੀ ਜਿਸ ਨਾਲ ਲਾਇਟ ਚਾਲੂ ਕਰਨ ਲਈ ਸਵਿਚ ਨੂੰ ਹੱਥ ਨਾ ਲਾਉਣਾ ਪਵੇ।

ਉਨ੍ਹਾਂ ਕਿਹਾ ਕਿ ਅਸੀਂ ਸੈਂਸਰ ਲਾ ਕੇ ਇਸ ਡਿਵਾਈਸ ਨੂੰ ਤਿਆਰ ਕੀਤਾ ਹੈ ਤੇ ਇਸੇ ਤਰੀਕੇ ਨਾਲ ਅਸੀਂ ਇੱਕ ਡਸਟਬਿਨ ਵੀ ਤਿਆਰ ਕੀਤਾ ਹੈ।ਇਸ ਬਾਰੇ ਅਸੀਮ ਦੇ ਛੋਟੇ ਭਰਾ ਪਰਮ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਅਜਿਹਾ ਕੁਝ ਅਲੱਗ ਕਰਨ ਦਾ ਸੋਚਿਆ ਤਾਂ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।ਬਿਨ੍ਹਾਂ ਹੱਥ ਤੇ ਪੈਰ ਲਾਏ ਖੁੱਲ੍ਹਣ ਵਾਲੇ ਡਸਟਬਿਨ ਤੋਂ ਅਸੀਂ ਇਸਦੀ ਸ਼ੁਰੁਆਤ ਕੀਤੀ।

Related Post