ਖੇਡ ਖੇਡ ਵਿੱਚ 6300 ਫੁੱਟ ਡੂੰਘੀ ਖੱਡ ਵਿੱਚ ਡਿੱਗੀਆਂ ਦੋ ਔਰਤਾਂ, ਵੀਡੀਓ ਵਾਇਰਲ
Rupinder Kaler
July 15th 2021 05:03 PM --
Updated:
July 15th 2021 05:09 PM
ਸੋਸ਼ਲ ਮੀਡੀਆ ਤੇ ਏਨੀਂ ਦਿਨੀਂ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ । ਜਿਸ ਵਿੱਚ ਦੋ ਔਰਤਾਂ ਖੇਡ ਖੇਡ ਵਿੱਚ 6300 ਫੁੱਟ ਡੂੰਘੀ ਖਾਈ ਵਿੱਚ ਡਿੱਗ ਜਾਂਦੀਆਂ ਹਨ । ਜੇਕਰ ਤੁਸੀ ਇਸ ਵੀਡੀਓ ਨੂੰ ਦੇਖ ਲਿਆ ਤਾਂ ਤੁਸੀਂ ਸਵਿੰਗ ਰਾਈਡ ਕਰਨ ਤੋਂ ਪਹਿਲਾਂ ਸੋਚੋਗੇ ।
Pic Courtesy: Youtube
ਹੋਰ ਪੜ੍ਹੋ :
Pic Courtesy: Youtube
ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬੇਹਦ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੋ ਮਹਿਲਾਵਾਂ ਇੱਕ ਚੱਟਾਨ ਦੇ ਕਿਨਾਰੇ ਸਵਿੰਗ ਰਾਈਡ ਲੈ ਰਹੀਆਂ ਹਨ। ਅਚਾਨਕ ਸਵਿੰਗ ਲੈਂਦੇ ਹੋਏ 6300 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗ ਜਾਂਦੀਆਂ ਹਨ ।
Pic Courtesy: Youtube
ਹਲਾਂਕਿ ਬਚਾਅ ਟੀਮ ਵੱਲੋਂ ਜਲਦ ਹੀ ਮਹਿਲਾਵਾਂ ਨੂੰ ਬਚਾ ਲਿਆ ਗਿਆ ਤੇ ਉਨ੍ਹਾਂ ਨੂੰ ਮਾਮੂਲੀ ਸੱਟਾਂ ਆਈਆਂ । ਇਹ ਘਟਨਾ ਰਸ਼ੀਅਨ ਰਿਪਬਲਿਕ ਆਫ਼ ਦਗੇਸਤਾਨ ਦੇ ਸੁਲਕ ਕੈਨੀਯਨ 'ਚ ਵਾਪਰੀ। ਇਸ ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।