90 ਦੇ ਦਹਾਕੇ ਇਹ ਗਾਇਕ ਬਾਲੀਵੁੱਡ 'ਤੇ ਕਰਦੇ ਸਨ ਰਾਜ, ਪਰ ਅੱਜ ਢੋਅ ਰਹੇ ਹਨ ਗੁੰਮਨਾਮੀ ਦਾ ਹਨੇਰਾ

By  Rupinder Kaler May 9th 2019 12:23 PM

ਬਾਲੀਵੁੱਡ ਫ਼ਿਲਮਾਂ ਦੇ ਗਾਣਿਆਂ ਦੀ ਗੱਲ ਹੋਵੇ ਤਾਂ ਹਰ ਇੱਕ ਨੂੰ 90 ਦਾ ਦਹਾਕਾ ਯਾਦ ਆ ਜਾਂਦਾ ਹੈ ਕਿਉਂਕਿ ਇਸ ਦਹਾਕੇ ਵਿੱਚ ਇਸ ਤਰ੍ਹਾਂ ਦੇ ਗਾਣੇ ਆਏ ਸਨ । ਜਿਨ੍ਹਾਂ ਨੂੰ ਅੱਜ ਵੀ ਸੁਪਰ ਹਿੱਟ ਮੰਨਿਆ ਜਾਂਦਾ ਹੈ । ਪਰ ਇਹਨਾਂ ਗਾਣਿਆਂ ਨੂੰ ਗਾਉਣ ਵਾਲੇ ਗਾਇਕ ਅੱਜ ਗੁੰਮਨਾਮੀ ਦਾ ਹਨੇਰਾ ਢੋਅ ਰਹੇ ਹਨ । ਇਸ ਆਰਟੀਕਲ ਵਿੱਚ ਤੁਹਾਨੂੰ ਇਸੇ ਤਰ੍ਹਾਂ ਦੇ ਕੁਝ ਗਾਇਕਾਂ ਨਾਲ ਮਿਲਾਉਂਦੇ ਹਾਂ ।

udit-narayan udit-narayan

ਇਸ ਲਿਸਟ ਵਿੱਚ ਸਭ ਤੋਂ ਪਹਿਲਾ ਨਾਂ ਉਦਿਤ ਨਾਰਾਇਣ ਦਾ ਨਾਂ ਆਉਂਦਾ ਹੈ । ਭਾਵੇਂ 90 ਦੇ ਦਹਾਕੇ ਦੀਆਂ ਹਿੱਟ ਫ਼ਿਲਮਾਂ ਵਿੱਚ ਵੱਡੇ-ਵੱਡੇ ਅਦਾਕਾਰ ਕੰਮ ਕਰਦੇ ਸਨ ਪਰ ਉਹਨਾਂ ਫ਼ਿਲਮਾਂ ਦੇ ਅਸਲ ਹੀਰੋ ਉਦਿਤ ਨਾਰਾਇਣ ਸਨ ਕਿਉਂਕਿ ਉਹਨਾਂ ਦੇ ਗਾਣਿਆਂ ਕਰਕੇ ਹੀ ਇਹ ਫ਼ਿਲਮਾਂ ਦਰਸ਼ਕ ਵਾਰ ਵਾਰ ਦੇਖਦੇ ਸਨ ।

https://www.youtube.com/watch?v=e52QaJ-O6xc

ਦਿਲ, ਆਸ਼ਿਕੀ, ਫੂਲ ਅੋਰ ਕਾਂਟੇ, ਬੇਟਾ, ਚਮਤਕਾਰ, ਜੋ ਜੀਤਾ ਵੋ ਹੀ ਸਿਕੰਦਰ ਵਰਗੀਆਂ ਫ਼ਿਲਮਾਂ ਦੇ ਗਾਣੇ ਉਦਿਤ ਨਾਰਾਇਣ ਨੇ ਹੀ ਗਾਏ ਸਨ । ਪਰ ਅੱਜ ਉਹ ਲਾਈਮ ਲਾਈਟ ਤੋਂ ਦੂਰ ਹਨ ।

Kumar Sanu Kumar Sanu

ਕੁਮਾਰ ਸ਼ਾਨੂੰ ਵੀ ਇੱਕ ਵੱਡਾ ਨਾਂ ਹੈ, ਫ਼ਿਲਮਾਂ ਵਿੱਚ ਰੋਮਾਂਟਿਕ ਗਾਣਿਆਂ ਦਾ ਮਤਲਬ ਕੁਮਾਰ ਸ਼ਾਨੂੰ ਹੁੰਦਾ ਸੀ ।ਕੁਮਾਰ ਸ਼ਾਨੂੰ ਨੇ ਆਪਣੀ ਅਵਾਜ਼ ਨਾਲ ਹਰ ਇੱਕ ਦਾ ਦਿਲ ਜਿਤਿਆ ਹੋਇਆ ਸੀ । ਜਿਸ ਵੀ ਫ਼ਿਲਮ ਵਿੱਚ ਕੁਮਾਰ ਸ਼ਾਨੂੰ ਦਾ ਗਾਣਾ ਹੁੰਦਾ ਸੀ, ਸਮਝੋ ਉਹ ਫ਼ਿਲਮ ਹਿੱਟ ਹੈ ।

https://www.youtube.com/watch?v=J-j5FXn6Ef0

ਆਸ਼ਿਕੀ, ਸਾਜਨ, 1942 ਏ ਲਵ ਸਟੋਰੀ ਅਤੇ ਪਰਦੇਸ ਵਰਗੀਆਂ ਫ਼ਿਲਮਾਂ ਵਿੱਚ ਕੁਮਾਰ ਸ਼ਾਨੂੰ ਨੇ ਸੁਪਰਹਿੱਟ ਗਾਣੇ ਦਿੱਤੇ ਸਨ ।

AlkaYagnik AlkaYagnik

ਅਲਕਾ ਯਾਗਨਿਕ ਉਹ ਨਾਂ ਹੈ ਜਿਹੜਾ ਲਤਾ ਮੰਗੇਸ਼ਕਰ ਤੇ ਆਸ਼ਾ ਭੋਸਲੇ ਤੋਂ ਬਾਅਦ ਸਭ ਤੋਂ ਜ਼ਿਆਦਾ ਪਾਪੂਲਰ ਹੋਇਆ ਸੀ। 90 ਦੇ ਦਹਾਕੇ ਵਿੱਚ ਕੋਈ ਵੀ ਫ਼ਿਲਮ ਅਲਕਾ ਦੇ ਗਾਣੇ ਤੋਂ ਬਿਨ੍ਹਾ ਅਧੂਰੀ ਲੱਗਦੀ ਸੀ ।

https://www.youtube.com/watch?v=FgBu2c7uBqw

ਅਲਕਾ ਨੇ ਲੱਗਪਗ 30  ਸਾਲ  ਬਾਲੀਵੁੱਡ ਫ਼ਿਲਮਾਂ ਲਈ ਗਾਇਆ ਹੈ ।  ਉਹਨਾਂ ਨੂੰ ਆਪਣੀ ਗਾਇਕੀ  ਕਰਕੇ ਦੋ  ਵਾਰ ਕੌਮੀ ਅਵਾਰਡ ਵੀ ਮਿਲ ਚੁੱਕਿਆ ਹੈ ।

anuradha_paudwal anuradha_paudwal

ਅਨੁਰਾਧਾ ਪੌਡਵਾਲ ਵੀ ਅਜਿਹਾ ਨਾਂ ਹੈ ਕਿ ਜਿਨ੍ਹਾਂ ਦੀ ਅਵਾਜ਼ ਦਾ ਹਰ ਕੋਈ ਦੀਵਾਨਾ ਸੀ । ਟੀ-ਸੀਰੀਜ ਦੇ ਮਾਲਕ ਗੁਲਸ਼ਨ ਕੁਮਾਰ ਉਹਨਾਂ ਨੂੰ ਗਾਇਕੀ ਦੇ ਖੇਤਰ ਵਿੱਚ ਲੈ ਕੇ ਆਏ ਸਨ ।

https://www.youtube.com/watch?v=K2iaScCdCL0

ਸਾਲ 1973 ਵਿੱਚ ਅਮਿਤਾਬ ਬੱਚਨ ਦੀ ਫ਼ਿਲਮ ਅਭਿਮਾਨ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਪਰ ਅਨੁਰਾਧਾ ਨੂੰ ਸੁਭਾਸ਼ ਘਈ ਦੀ ਫ਼ਿਲਮ ਕਾਲੀਚਰਨ ਨਾਲ ਪਹਿਚਾਣ ਮਿਲੀ ਸੀ ।

Related Post