ਅੰਗਰੇਜ਼ ਵੀ ਯਾਦ ਕਰਦੇ ਨੇ ਸਿੱਖਾਂ ਦੀ ਬਹਾਦਰੀ ਨੂੰ ,ਵੇਖੋ ਤਸਵੀਰਾਂ 

By  Shaminder November 5th 2018 11:14 AM

ਇੰਗਲੈਂਡ ਦੀ ਧਰਤੀ 'ਤੇ ਸਿੱਖ ਕੌਮ ਦਾ ਸਿਰ aਦੋਂ ਮਾਣ ਨਾਲ ਉੱਚਾ ਹੋ ਗਿਆ ਜਦੋਂ ਇੱਕ ਸਿੱਖ ਸਿਪਾਹੀ ਦੇ ਬੁੱਤ ਨੂੰ ਸਥਾਪਿਤ ਕੀਤਾ ਗਿਆ ।ਲੰਡਨ 'ਚ ਪਹਿਲੇ ਵਿਸ਼ਵ ਯੁੱਧ 'ਚ ਸ਼ਹੀਦ ਹੋਏ ਇਸ ਸਿਪਾਹੀ ਦਾ ਬੁੱਤ ਲਗਾਇਆ ਗਿਆ ਹੈ । 'ਲਾਇਨਸ ਆਫ ਦੀ ਗ੍ਰੇਟ ਵਾਰ' ਨਾਂਅ 'ਤੇ ਸਥਾਪਿਤ ਕੀਤੇ ਗਏ ਇਸ ਬੁੱਤ ਨੂੰ ਪਹਿਲੇ ਵਿਸ਼ਵ ਯੁੱਧ ਦੀ ਵਰ੍ਹੇਗੰਢ ਦੇ ਮੌਕੇ 'ਤੇ ਸਥਾਪਿਤ ਕੀਤਾ ਗਿਆ ਹੈ । ਹਜ਼ਾਰਾਂ ਦੀ ਗਿਣਤੀ 'ਚ ਭਾਰਤ ਦੇ  ਸਿੱਖ ਸਿਪਾਹੀਆਂ ਨੇ ਇਸ ਵਿਸ਼ਵ ਯੁੱਧ 'ਚ ਹਿੱਸਾ ਲਿਆ ਸੀ ।

ਹੋਰ ਵੇਖੋ : ਭਾਵੁਕਤਾ ਨਾਲ ਭਰਪੂਰ ਹੈ ਦਿਲਜੀਤ ਦੋਸਾਂਝ ਦਾ ਨਵਾਂ ਗੀਤ ‘ਪਾਗਲ’

https://www.instagram.com/p/BpyrYuPFYMm/

ਸਮਿਥਵਿਕ 'ਚ ਲਗਾਏ ਗਏ ਇਸ ਬੁੱਤ ਨੂੰ ਸਥਾਪਿਤ ਕਰਨ ਦੇ ਮੌਕੇ 'ਤੇ ਵੱਡੀ ਗਿਣਤੀ 'ਚ ਸਿੱਖ ਮੌਜੂਦ ਸਨ । ਇੰਗਲੈਂਡ 'ਚ ਲਗਾਏ ਗਏ ਇਸ ਬੁੱਤ ਦੀ ਇੱਕ ਵੀਡਿਓ ਵੀ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ । ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਪ੍ਰਣਾਮ ਸਮਾ ਲੱਗ ਸਕਦਾ ਹੈ ।ਪਰ ਛੁਪਾ ਕੋਈ ਨੀ ਸਕਦਾ ਇਨ੍ਹਾਂ ਮਹਾਨ ਸੂਰਮਿਆਂ ਨੂੰ । ਪ੍ਰਮਾਤਮਾ ਚੜਦੀ ਕਲਾ 'ਚ ਰੱਖੇ । ਸਾਰੇ ਸੱਜਣਾ ਨੂੰ ਜਿਨ੍ਹਾਂ ਕਰਕੇ ਇੰਗਲੈਂਡ ਦੀ ਧਰਤੀ 'ਤੇ ਇਤਿਹਾਸਕ ਦਿਨ ਚੜ੍ਹਿਆ"।

sikh memorial sikh memorial

ਤੁਹਾਨੂੰ ਦੱਸ ਦਈਏ ਕਿ ਸਿੱਖ ਇਤਿਹਾਸ 'ਤੇ ਕਈ ਫਿਲਮਾਂ ਵੀ ਬਣ ਚੁੱਕੀਆਂ ਨੇ । ਇਨ੍ਹਾਂ ਫਿਲਮਾਂ 'ਚ ਉਨ੍ਹਾਂ ਸਿੱਖ ਸੂਰਮਿਆਂ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ । ਜਿਨ੍ਹਾਂ ਦਾ ਸ਼ਾਇਦ ਕਿਸੇ ਨੂੰ ਪਤਾ ਵੀ ਨਹੀਂ ਸੀ ਅਤੇ ਹੁਣ ਪਹਿਲੇ ਵਿਸ਼ਵ ਯੁੱਧ 'ਚ ਸਿੱਖਾਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਹੋਇਆਂ ਇੰਗਲੈਂਡ 'ਚ ਵੀ ਸਿੱਖ ਸ਼ਹੀਦ ਦੀ ਯਾਦਗਾਰ ਨੂੰ ਸਥਾਪਿਤ ਕੀਤਾ ਗਿਆ ਹੈ ।

 

Related Post