ਕਿਸਾਨ ਯੂਨੀਅਨ ਦਾ ਝੰਡਾ ਚੁੱਕ ਕੇ ਕਿਸਾਨ ਆਗੂ ਦੇ ਮੁੰਡੇ ਦੀ ਚੜੀ ਬਰਾਤ, ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਖਿਲਾਫ ਕਰ ਰਹੇ ਹਨ ਪ੍ਰਦਰਸ਼ਨ

By  Rupinder Kaler November 16th 2020 02:04 PM -- Updated: November 16th 2020 02:05 PM

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪਿੱਛਲੇ ਇਕ ਮਹੀਨੇ ਤੋਂ ਕਿਸਾਨ ਜੱਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ । ਕਿਸਾਨਾਂ ਨੇ ਥਾਂ ਥਾਂ ਤੇ ਧਰਨੇ ਲਗਾਏ ਹੋਏ ਹਨ। ਸਰਕਾਰ ਦੇ ਇਹਨਾਂ ਬਿੱਲਾਂ ਦੇ ਖਿਲਾਫ ਕਿਸਾਨ ਪੂਰੀ ਤਰ੍ਹਾਂ ਡਟੇ ਹੋਏ ਹਨ। ਇੱਥੋਂ ਤਕ ਕਿ ਉਨ੍ਹਾਂ ਨੇ ਦੀਵਾਲੀ, ਦੁਸਹਿਰਾ, ਭਾਈ ਦੂਜ ਸਣੇ ਸਾਰੇ ਤਿਉਹਾਰ ਹੀ ਪ੍ਰਦਰਸ਼ਨ ਵਾਲੀ ਥਾਵਾਂ ਉਤੇ ਮਨਾਏ ਹਨ।

unique-wedding

ਹੋਰ ਪੜ੍ਹੋ :

ਗੁਰਲੇਜ ਅਖਤਰ ਨੇ ਦੀਵਾਲੀ ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ, ਭਰਾ ਅਤੇ ਭਾਬੀ ਦੀ ਪਹਿਲੀ ਦੀਵਾਲੀ ‘ਤੇ ਦਿੱਤੀ ਵਧਾਈ

90 ਦੇ ਦਹਾਕੇ ਦਾ ਪ੍ਰਸਿੱਧ ਗਾਇਕ ਲੱਕੀ ਅਲੀ ਸੋਸ਼ਲ ਮੀਡੀਆ ‘ਤੇ ਛਾਇਆ

ਕਿਸਾਨ ਇਸ ਜ਼ਿੱਦ ਉਤੇ ਅੜੇ ਹੋਏ ਹਨ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਵਿਰੋਧੀ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਇਸ ਸਭ ਦੇ ਚਲਦੇ ਭਵਾਨੀਗੜ੍ਹ ਦੇ ਨੇੜਲੇ ਪਿੰਡ ਰੇਤਗੜ੍ਹ ਦੇ ਰਹਿਣ ਵਾਲੇ ਕਿਸਾਨ ਆਗੂ ਹਰਨੇਕ ਸਿੰਘ ਦੇ ਮੁੰਡੇ ਦਾ ਵਿਆਹ ਸੀ। ਇਸ ਵਿਆਹ ਨੂੰ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇਹ ਕੋਈ ਵਿਆਹ ਨਹੀਂ, ਬਲਕਿ ਕੋਈ ਪ੍ਰਦਰਸ਼ਨ ਹੋ ਰਿਹਾ ਹੈ।

unique-wedding

ਵਿਆਹ ਵਾਲੇ ਘਰ ਲਾੜੇ ਲਾੜੀ ਤੋਂ ਇਲਾਵਾ ਉਸ ਦੇ ਮਾਤਾ ਪਿਤਾ, ਭੈਣ ਤੇ ਬਰਾਤੀਆਂ ਦੇ ਹੱਥ ਵਿਚ ਕਿਸਾਨ ਯੂਨੀਅਨ ਦੇ ਝੰਡੇ ਫੜੇ ਹੋਏ ਸਨ। ਪਰਿਵਾਰ ਵੱਲੋਂ ਵਿਆਹ ਦੀਆਂ ਸਾਰੀਆਂ ਰਸਮਾਂ ਕਰਨ ਉਪਰੰਤ ਹੱਥ ਵਿੱਚ ਯੂਨੀਅਨ ਦੇ ਝੰਡੇ ਫੜ ਕੇ ਬਰਾਤ ਚੜੀ ।

unique-wedding

ਇਸ ਮੌਕੇ ਵਿਆਹ ਵਿੱਚ ਪਹੁੰਚੇ ਬਰਾਤੀਆਂ ਨੇ ਕਿਹਾ ਕਿ ਭਾਵੇਂ ਸਾਨੂੰ ਅਨੋਖਾ ਲੱਗ ਰਿਹਾ ਹੈ ਪਰ ਹੁਣ ਤਾਂ ਸਾਡੇ ਸਾਰੇ ਰਸਮੋ ਰਿਵਾਜ ਹੀ ਇਸੇ ਤਰ੍ਹਾਂ ਹੀ ਚੱਲਣਗੇ, ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ।

Related Post