ਹਰਜੀਤ ਹਰਮਨ ਇਸ ਤਰ੍ਹਾਂ ਆਏ ਸਨ ਗਾਇਕੀ ਦੇ ਖੇਤਰ 'ਚ,ਗਾਇਕ ਨਾਂ ਹੁੰਦੇ ਤਾਂ ਅੱਜ ਫਾਰਮਾਸਿਸਟ ਹੁੰਦੇ ਹਰਜੀਤ ਹਰਮਨ

By  Shaminder November 9th 2019 03:10 PM

ਹਰਜੀਤ ਹਰਮਨ ਹਰ ਕਿਸੇ ਦੇ ਹਰਮਨ ਪਿਆਰੇ ਗਾਇਕ ਹਨ । ਉਨ੍ਹਾਂ ਨੇ 'ਮਿੱਤਰਾਂ ਦਾ ਨਾਂਅ ਚੱਲਦਾ' '302 ਬਣ ਜਾਉ',ਸਣੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਦੀ ਝੋਲੀ ਪਾਏ ਹਨ । ਪੀਟੀਸੀ ਪੰਜਾਬੀ ਦੇ ਇੱਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਆਪਣੇ ਦਿਲ ਦੀਆਂ ਕੁਝ ਗੱਲਾਂ ਸਾਂਝੀਆਂ ਕੀਤੀਆਂ । ਹਰਜੀਤ ਹਰਮਨ ਦਾ ਕਹਿਣਾ ਹੈ ਕਿ ਉਹ ਪੜ੍ਹਾਈ 'ਚ ਹੁਸ਼ਿਆਰ ਸਨ ਅਤੇ ਦਸਵੀਂ ਤੋਂ ਬਾਅਦ ਉਨ੍ਹਾਂ ਨੇ ਨੌਨ ਮੈਡੀਕਲ ਰੱਖ ਲਿਆ ਸੀ ਪਰ ਅੰਗਰੇਜ਼ੀ ਮੀਡੀਅਮ ਹੋਣ ਕਾਰਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ ।

ਹੋਰ ਵੇਖੋ:ਹਰਜੀਤ ਹਰਮਨ ਦੀ ਫ਼ਿਲਮ ‘ਤੂੰ ਮੇਰਾ ਕੀ ਲੱਗਦਾ’ ਦੀ ਰਿਲੀਜ਼ ਤਰੀਕ ਦਾ ਹੋਇਆ ਐਲਾਨ, ਸਾਹਮਣੇ ਆਇਆ ਨਵਾਂ ਪੋਸਟਰ

ਪਰ ਬਾਰਵੀਂ ਨੌਨ ਮੈਡੀਕਲ ਨਾਲ ਕਰਨ ਤੋਂ ਬਾਅਦ ਉਨ੍ਹਾਂ ਨੇ ਪਟਿਆਲਾ ਦੇ ਮੋਦੀ ਕਾਲਜ 'ਚ ਦਾਖਲਾ ਲੈ ਲਿਆ, ਉੱਥੇ ਕਿਸੇ ਦੋਸਤ ਨੇ ਸਲਾਹ 'ਤੇ ਮਸਤੂਆਣਾ ਕਾਲਜ 'ਚ ਅਡਮੀਸ਼ਨ ਲੈ ਲਈ ਅਤੇ ਫਾਰਮੈਸੀ ਦਾ ਕੋਰਸ ਕਰ ਲਿਆ ।

ਹਰਜੀਤ ਹਰਮਨ ਕਾਲਜ 'ਚ ਅਕਸਰ ਗਾਇਆ ਕਰਦੇ ਸਨ ਅਤੇ ਕਾਲਜ 'ਚ ਹੀ ਉਨ੍ਹਾਂ ਦੀ ਮੁਲਾਕਾਤ ਪਰਗਟ ਸਿੰਘ ਨਾਲ ਹੋਈ ਅਤੇ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ 'ਚ ਪ੍ਰੋਫੈਸਰ ਅਲੀ ਅਕਬਰ ਨਾਲ ਮੁਲਾਕਾਤ ਕਰਵਾਈ ਸੀ ।

ਜਿਸ ਤੋਂ ਬਾਅਦ ਹੀ ਉਨ੍ਹਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ । ਹਰਜੀਤ ਹਰਮਨ ਦਾ ਕਹਿਣਾ ਹੈ ਕਿ ਉਹ ਗਾਇਕ ਨਾਂ ਹੁੰਦੇ ਤਾਂ ਫਾਰਮਾਸਿਸਟ ਹੁੰਦੇ ਜਾਂ ਫਿਰ ਉਨ੍ਹਾਂ ਮੈਡੀਕਲ ਸਟੋਰ ਖੋਲਣਾ ਸੀ ।ਗੁਰਦਾਸ ਮਾਨ,ਦਿਲਸ਼ਾਦ ਅਖਤਰ,ਹਰਭਜਨ ਮਾਨ,ਸਤਿੰਦਰ ਸਰਤਾਜ਼ ਦੀ ਗਾਇਕੀ ਨੂੰ ਹਰਜੀਤ ਹਰਮਨ ਬਹੁਤ ਪਸੰਦ ਕਰਦੇ ਨੇ ਅਤੇ ਉਨ੍ਹਾਂ ਦੇ ਫੈਨ ਹਨ ।

 

Related Post