ਇਸ ਗੀਤ ਦੀ ਸ਼ੂਟਿੰਗ ਪੂਰੀ ਹੋਣ ਤੋਂ ਬਾਅਦ ਭੁੱਬਾਂ ਮਾਰ ਕੇ ਰੋਈ ਸੀ ਜੂਹੀ ਚਾਵਲਾ ਇੰਟਰਵਿਊ ਦੌਰਾਨ ਦੱਸਿਆ ਸੀ ਰੋਣ ਦਾ ਕਾਰਨ

By  Shaminder November 13th 2018 11:14 AM -- Updated: June 11th 2019 06:10 PM

ਅਦਾਕਾਰਾ ਜੂਹੀ ਚਾਵਲਾ ਦਾ ਜਨਮ 13 ਨਵੰਬਰ 1967 'ਚ ਹਰਿਆਣਾ ਦੇ ਅੰਬਾਲਾ 'ਚ ਹੋਇਆ ਸੀ । ਉਨ੍ਹਾਂ ਦੇ ਪਤੀ ਦਾ ਨਾਂਅ ਜਯ ਮਹਿਤਾ ਹੈ । ਜੂਹੀ ਚਾਵਲਾ ਨੇ 1986 'ਚ ਬਾਲੀਵੁੱਡ ਦੀ ਫਿਲਮ 'ਸਲਤਨਤ' ਤੋਂ ਬਾਲੀਵੁੱਡ 'ਚ ਡੈਬਿਊ ਕੀਤਾ ਸੀ ਅਤੇ ਆਮਿਰ ਖਾਨ ਨਾਲ ਉਨ੍ਹਾਂ ਦੀ ਫਿਲਮ 'ਕਿਆਮਤ ਸੇ ਕਿਆਮਤ ਤੱਕ' ਦੇ ਜ਼ਰੀਏ ਉਨ੍ਹਾਂ ਨੂੰ ਪਛਾਣ ਮਿਲੀ ਅਤੇ ਇਹ ਫਿਲਮ ਸੁਪਰਹਿੱਟ ਸਾਬਿਤ ਹੋਈ ਸੀ ।

ਹੋਰ ਵੇਖੋ : ਵੇਖੋ ਬਾਲੀਵੁੱਡ ਸਿਤਾਰੇ ਜਿਹੜੇ ਲਗਾ ਚੁੱਕੇ ਨੇ ਪੋਲੀਵੁੱਡ ‘ਚ ਤੜਕੇ

https://www.youtube.com/watch?v=9pDOSg2IBGs

ਇਸ ਫਿਲਮ 'ਚ ਆਪਣੀ ਬਿਹਤਰੀਨ ਅਦਕਾਰੀ ਦੀ ਬਦੌਲਤ ਹੀ ਉਹ ਰਾਤੋ ਰਾਤ ਸਟਾਰ ਬਣ ਗਈ । ਜੂਹੀ ਚਾਵਲਾ ਦਾ ਨੱਬੇ ਦੇ ਦਹਾਕੇ 'ਚ ਮਸ਼ਹੂਰ ਅਭਿਨੇਤਰੀਆਂ 'ਚ ਉਨ੍ਹਾਂ ਦਾ ਨਾਂਅ ਸ਼ਾਮਿਲ ਹੈ । ਅਦਾਕਾਰ ਅਨਿਲ ਕਪੂਰ ਦੇ ਨਾਲ ਉਨ੍ਹਾਂ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਰਿਹਾ ਹੈ ।ਪਰਦੇ ਤੇ ਇਸ ਜੋੜੀ ਦੀ ਕੈਮਿਸਟਰੀ ਵੇਖਣ ਲਾਇਕ ਹੁੰਦੀ ਹੈ ।

ਹੋਰ ਵੇਖੋ : ਜਾਣੋਂ ਨੀਰੂ ਬਾਜਵਾ ਦੀ ਖੂਬਸੁਰਤੀ ਦਾ ਰਾਜ਼, ਦੇਖੋ ਵੀਡਿਓ

 juhi chawla
juhi chawla

ਜੂਹੀ ਚਾਵਲਾ ਨੇ  ਫਿਲਮ 'ਅੰਦਾਜ਼' 'ਚ ਕੰਮ ਕੀਤਾ ਸੀ ਇਸ ਫਿਲਮ 'ਚ ਉਨ੍ਹਾਂ ਦੇ ਨਾਲ ਅਦਾਕਾਰ ਅਨਿਲ ਕਪੂਰ ਸਨ । ਇਸ ਫਿਲਮ ਨੂੰ ਪਹਿਲਾਜ਼ ਨਿਹਲਾਨੀ ਨੇ ਪ੍ਰੋਡਿਊਸ ਕੀਤਾ ਸੀ ਅਤੇ ਇਸ ਫਿਲਮ ਦਾ ਇੱਕ ਗੀਤ ਸੀ ਖੜਾ ਹੈ ਖੜਾ ਹੈ ਤੇਰੇ ਦਰ ਕੇ ਸਾਮਨੇ ਆਸ਼ਿਕ ਖੜਾ ਹੈ' ਪਰ ਇਸ ਗੀਤ ਦੀ ਸ਼ੂਟਿੰਗ ਤੋਂ ਬਾਅਦ ਜੂਹੀ ਚਾਵਲਾ ਫੁੱਟ-ਫੁੱਟ ਕੇ ਰੋਈ ਸੀ ।

ਹੋਰ ਵੇਖੋ : ‘ਹੈਲੋ ਹੈਲੋ’ ਦੇ ਨਾਲ ਰਾਜਵੀਰ ਜਵੰਦਾ ਸਰੋਤਿਆਂ ਦੇ ਹੋਣਗੇ ਰੁਬਰੂ ,ਵੇਖੋ ਗੀਤ ਦਾ ਟੀਜ਼ਰ

 juhi chawla
juhi chawla

ਇਸ ਬਾਰੇ ਜੂਹੀ ਚਾਵਲਾ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਸੀ ਕਿ ਇਸ ਗੀਤ ਦੇ ਬੋਲ ਬਹੁਤ ਹੀ ਭੱਦੇ ਸਨ ਅਤੇ ਸ਼ੂਟਿੰਗ ਦੌਰਾਨ ਹੀ ਉਹ ਬਹੁਤ ਅਸਹਿਜ ਹੋ ਗਏ ਸਨ ਅਤੇ ਇਸੇ ਕਾਰਨ ਸ਼ੂਟਿੰਗ ਤੋਂ ਬਾਅਦ ਉਹ ਫੁੱਟ ਫੁੱਟ ਕੇ ਰੋ ਪਏ ।

Related Post